ਸੇਵਾ ਭਾਵਨਾ - ਵਿਨੋਦ ਫ਼ਕੀਰਾ

ਠੰਡ  ਦਾ ਮੋਸਮ ਹੋਣ ਕਰਕੇ ਲੋਕ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਸਨ ਫਿਰ ਜਿਉਂ ਹੀ ਸਮਾਂ ਬੀਤ ਰਿਹਾ ਸੀ ਤਾਂ ਲੋਕਾਂ ਦੀ ਗਿਣਤੀ ਇੱਕਦਮ ਵੱਧਣ ਲੱਗੀ ਹਰੇਕ ਉਮੀਦਵਾਰ ਜੋ ਚੋਣ ਲੜ ਰਿਹਾ ਸੀ ਉਸ ਦੇ ਹਮਾਇਤੀ ਵੱਧ ਤੋਂ ਵੱਧ ਵੋਟਰਾਂ ਨੂੰ ਘਰਾਂ ਤੋਂ ਲੈ ਕੇ ਆ ਰਹੇ ਸਨ, ਕੋਸ਼ਿਸ ਕਰਦੇ ਸਨ ਕਿ ਕੋਈ ਵੀ ਰਿਹ ਨਾ ਜਾਵੇ ।ਲੋਕਾਂ ਦੀ ਲੱਗੀ ਹੋਈ ਲਾਇਨ ਕਾਫ਼ੀ ਲੰਮੀ ਹੋ ਗਈ ਸੀ ਸਮਾਂ ਵੀ ਕਰੀਬ ਦੋ ਢਾਈ ਘੰਟੇ ਦਾ ਹੀ ਰਹਿ ਗਿਆ ਸੀ ਐਨੇ ਸਮੇਂ ਨੂੰ ਕਿਸੇ ਦੇ ਸਮਰਥੱਕ ਇੱਕ ਬਜੁਰਗ ਨੂੰ ਚੁੱਕ ਕੇ ਲੈ ਆਏ ਕਿਸੇ ਨੇ ਵੀ ਅੱਗੇ ਜਾਣ ਤੋਂ ਨਾ ਰੋਕਿਆ ਸਭ ਨੇ ਕਿਹਾ ਬਜੁਰਗਾਂ ਨੂੰ ਜਲਦੀ ਵਹਿਲੇ ਕਰ ਦੇਵੋ ਤਾਂ ਜ਼ੋ ਸਮੇਂ ਸਿਰ ਘਰ ਪੁੱਜ ਜਾਣਗੇ। ਬਜੁਰਗ ਨੂੰ ਲੈ ਕੇ ਆਉਣ ਵਾਲੇ ਨੇ ਉੱਗਲ ਤੇ ਨਿਸ਼ਾਨ ਲਗਾ ਕੇ ਵੋਟ ਪਵਾਉਣ ਉਪਰੰਤ ਕਿਹਾ ਬਾਪੂ ਜੀ ਤੁਸੀਂ ਜਰਾ ਬੈਠੋ ਅਸੀਂ ਜੱਦ ਤੱਕ ਕਿਸੇ ਹੋਰ ਦੀ ਸੇਵਾ ਕਰ ਲੈ ਆਈਏ। ਦੇਖਦੇ ਹੀ ਦੇਖਦੇ ਲੰਮੀ ਕਤਾਰ ਮੁੱਕਣ ਤੇ ਆ ਗਈ ਤੇ ਠੰਡ ਵੀ ਵੱਧਣ ਲੱਗ ਪਈ ਬਾਪੂ ਬੈਠਾ ਕੰਬਣੀ ਜਹੀ ਮਹਿਸੂਸ ਕਰਨ ਲੱਗਾ। ਪਰੰਤੂ ਜੋ ਬਜੁਰਗ ਨੂੰ ਸੇਵਾ ਭਾਵਨਾ ਸਹਿਤ ਲੈ ਕੇ ਆਏ ਸਨ ਉਹ ਉਂਗਲੀ ਤੇ ਨਿਸ਼ਾਨ ਲਗਾਉਣ ਉਪਰੰਤ ਆਪਣਾ ਮਤੱਲਬ ਕੱਢਣ ਤੋਂ ਬਾਅਦ ਬਜੁਰਗ ਨੂੰ ਬੇਸਹਾਰਾ ਬੈਠਾ ਛੱਡ ਕੇ ਚਲੇ ਗਏ ਸਨ ਹੁਣ ਉਸ ਨੂੰ ਵੇਖ ਕੇ ਲਾਇਨ ਵਿੱਚ ਖੜੇ ਲੋਕ ਬਜੁਰਗ ਨੂੰ ਉਸ ਦੇ ਘਰ ਪੁਹੰਚਾਉਣ ਦੀ ਯੁਗਤ ਲੜਾਉਣ ਲਗੇ ਪਏ । 

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com