ਸੋਹਣੀਆਂ ਰਚਨਾਵਾਂ ਲਿਕਦੇ ਨੇ, 'ਜਗਮੀਤ ਬਰਾੜ ਜੀ' - ਜਸਪ੍ਰੀਤ ਕੌਰ ਮਾਂਗਟ

ਜਿਹਨਾ ਨੂੰ ਕਮਲ ਚੱਕਣ ਦੀ ਆਦਤ ਪੈ ਜਾਵੇ, ਉਹ ਆਪਣੇ ਆਪ ਨੂੰ ਰੋਕਿਆਂ ਵੀ ਰੋਕ ਨਹੀਂ ਸਕਦੇ ............। ਕਦੇਂ ਨਾ ਕਦੇਂ ਨਾ ਚਾਹੁੰਦੇ ਹੋਏ ਵੀ ਲਿਖਦੇ ਨੇ......। ਆਪਣੇ ਲਿਖੇ ਫੁੱਲਾਂ ਵਰਗੇ ਅੱਖਰਾਂ ਨਾਲ ਲਿਖਤ ਨੂੰ ਸਜ਼ਾਉਂਦੇ ਨੇ ਚਾਹੇ ਉਹ ਲਿਖਤ ਕਵਿਤਾ ਹੋਵੇ, ਗਜ਼ਲ ਹੋਵੇ ਜਾਂ ਕਹਾਣੀ ਹੋਵੇ............। ਅਜਿਹਾ ਹੀ ਮੇਰੇ ਵਾਗੂੰ ਲਿਖਣ ਦਾ ਸੌਕ ਰੱਖਦੇ ''ਜਗਮੀਤ ਬਰਾੜ ਜੀ'' ਉਹਨਾਂ ਦੀ ਲਿਖੀ ਰਚਨਾਂ..................
ਤੇਰੇ ਨੈਣਾਂ ਦੀ ਤੱਕਣੀ, ਦਿਲ ਨੂੰ ਠੱਗਦੀ ਏ,
    ਵੇ ਤੇਰੇ ਕਰਕੇ ਸੱਜਣਾਂ, ਜਿੰਦਗੀ ਆਪਣੀ ਲੱਗਦੀਂ ਏ,
        ਤੇਰੇ ਕਰਕੇ ਚੰਗਾ ਲਗਦਾ, ਇਹ ਜੱਗ ਸਾਰਾ ਏ,
            ਤੂੰ ਆਪਣੇ ਆਪ ਤੋਂ ਵੀ ਵੱਧ ਕੇ ਲੱਗਦਾ ਪਿਆਰਾਂ ਏ।
ਬਹੁਤ ਹੀ ਖੂਬਸੁਰਤੀ ਨਾਲ ਲਿਖੀ ਹੈ ਤੇ ਪਿਆਰ ਦਾ ਇਜ਼ਹਾਰ ਕਰਦੀ ਹੈ। ਜਗਮੀਤ ਜੀ ਪਿੰਡ ਸੋਥਾ ਸ੍ਰੀ ਮੁਕਤਸਰ ਵਿਖੇ ਆਪਣੇ ਪਰਿਵਾਰ ਖੁਸ਼ਹਾਲ ਜਿੰਦਗੀ ਬਿਤਾ ਰਿਹਾ ਹੈ। ਘਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਲਿਖਣ ਦਾ ਬੇਹੱਦ ਸ਼ੋਂਕ ਰੱਖਦੇ ਨੇ ਜਗਮੀਤ ਬਰਾੜ ਜੀ......। ਆਪਣੀ ਧਰਮ ਪਤਨੀ ਨਾਲ ਉਹਨਾਂ ਦਾ ਅਥਾਹ ਪਿਆਰ ਹੈ.........।
ਵੇ ਸੱਜਣਾ ਖੁਸਬੂ ਤੇਰੇ ਸਾਹਾਂ ਦੀ,,
    ਜੀਅ ਕਰਦਾ ਜਿਸਮ ਦੇ ਵਿੱਚ ਸਮੋਂ ਲਵਾਂ,
        ਕੋਈ ਹੰਝੂ ਨਾ ਰਹੇ, ਦੁੱਖ ਵਾਲਾ ਦਿਲ ਦੇ ਅੰਦਰ,
            ਤੈਨੂੰ ਸੀਨੇ ਲਾ ਕੇ ਐਨਾ ਰੋ ਲਵਾਂ......।
ਅਜਿਹੀਆਂ ਬਹੁਤ ਸਾਰੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਰਚਨਾਵਾਂ ਪੇਸ਼ ਕਰ ਚੁੱਕੇ ਨੇ ਜਗਮੀਤ ਬਰਾੜ ਜੀ''। ਉਹਨਾਂ ਨੂੰ ਮਾਣ ਇਸ ਗੱਲ ਦਾ ਵੀ ਹੈ। ਕਿ ਜਿਸ ਧਰਤੀ ਤੇ ਉਹ ਰਹਿੰਦੇ ਹਨ ਉਹ ਧਰਤੀ ਗੁਰੂਆਂ-ਸੂਰਵੀਰਾਂ ਦੀ ਹੈ। ਪਵਿੱਤਰ ਧਰਤੀ ਇਤਿਹਾਸਿਕ ਜਿਲ੍ਹਾਂ ਵਿਖੇ ਰਹਿਣ ਦਾ ਸੋਭਾਗ ਪ੍ਰਾਪਤ ਹੈ।
ਵਖਤ ਬੀਤ ਗਿਆ, ਉਮਰ ਬੀਤ ਗਈ,
    ਬਦਲ ਗਿਆ ਜਮਾਨਾਂ ਵੇ ਸੱਜਣਾ।
        ਨਾ ਭੁੱਲੀ ਆਉਣੋਂ ਯਾਦ ਤੇਰੀ,
            ਨਾ ਭੁੱਲਿਆਂ ਉਹ ਤੇਰਾ ਮਿੱਠੀਆਂ ਗੱਲਾਂ ਨਾਲ ਠੱਗਣਾ।
ਦਰਦਾਂ ਦਾ ਇਜ਼ਹਾਰ ਵੀ ਕਰਦੀਆਂ ਨੇ, ਇਹਨਾਂ ਦੀਆਂ ਰਚਨਾਵਾਂ ਹੋਰ ਸਮਾਜਿਕ ਸੇਧ ਵੀ ਦਿੰਦੀਆਂ ਨੇ............। ਜਗਮੀਤ ਜੀ ਦੀ ਦਿਲੀ ਤਮੰਨਾ ਹੈ ਕਿ ਉਹਨਾਂ ਦੀ ਜਲਦੀ ਹੀ ਕਿਤਾਬ ਮਾਰਕਿਟ 'ਚ ਆਵੇ.........। ਪ੍ਰਮਾਤਮਾਂ ਕਰੇ ਉਹਨਾਂ ਦੀ ਰੀਜ਼ ਜਲਦੀ ਪੂਰੀ ਹੋਵੇ.........।
 

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246