ਐਡਵੋਕੇਟ ਦਲਜੀਤ ਸਿੰਘ ਸ਼ਾਹੀ ਜੀ ਦੁਆਰਾ ਰਚਿਤ ਪਹਿਲਾ ਕਹਾਣੀ ਸੰਗ੍ਰਹਿ 'ਝਰੀਟਾਂ' - ਅਰਵਿੰਦਰ ਕੌਰ ਸੰਧੂ
ਇਸ ਤੋਂ ਪਹਿਲਾਂ ਉਹ ''ਇੱਕ ਗੇੜੀ ਅਮਰੀਕਾ ਦੀ'' ਸ਼ਫਰਨਾਮ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ।
ਹਰ ਕਹਾਣੀ ਵਿੱਚ ਸਮਾਜਿਕ ਵਰਤਾਰਿਆਂ ਨੂੰ ਸਰਲਤਾ ਅਤੇ ਸੰਖੇਪ ਬਿਰਤਾਂਤ ਨਾਲ ਦਰਸਾਇਆ ਗਿਆ,ਝਰੀਟਾਂ ਕਹਾਣੀ ਸੰਗ੍ਰਹਿ ਵਿੱਚ 10 ਕਹਾਣੀਆਂ ਹਨ, ਡਿੱਗੋ, ਕਰੈਕਟਰਲੈੱਸ, ਬਾਬੂ, ਫੇਰ ਦੇਖ ਕਿਵੇਂ ਫਿਰਦੇ ਰੇਲਾ, ਝਰੀਟਾਂ, ਗੁਆਚੀਆਂ ਚੀਜਾਂ, ਰੋਸ਼ਨਦਾਨ,
ਸਾਉ ਬੰਦੇ ਦੀ ਕਹਾਣੀ, ਮੈਣਾ ਖੈਰੀਆਂ ਵਾਲਾ, ਪੰਜ ਨਮਾਜ਼ੀ
10 ਕਹਾਣੀਆਂ ਵਿੱਚ ਹੀ ਸਮਾਜ ਦੇ ਰਿਸ਼ਤਿਆਂ ਦੀਆਂ ਵੱਖ ਵੱਖ ਪਰਤਾਂ ਨੂੰ ਛੋਹਿਆ ਗਿਆ ਹੈ "ਰੌਸ਼ਨਦਾਨ" ਕਹਾਣੀ ਫੌਜ ਵਿਚੋਂ ਆਏ ਬਾਪੂ ਵਲੋਂ ਪਰਿਵਾਰ ਨੂੰ ਅੱਡ ਹੋਣ ਤੋਂ ਬਚਾਉਣ ਦੀ ਹੈ , ਦਲਜੀਤ ਸਿੰਘ ਸ਼ਾਹੀ ਦੀਆਂ ਕਹਾਣੀਆਂ ਪੰਜਾਬੀ ਦੇ ਵੱਡੇ ਨਾਮਵਰ ਮੈਗਜ਼ੀਨਾਂ ਵਿੱਚ ਛੱਪ ਚੁੱਕੀਆਂ ਹਨ
ਪੁਸਤਕ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਵਿਚਲੀ ਸਰਲ ਭਾਸ਼ਾ ਹੈ ਜੋ ਕਿ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ ।ਇਹ ਪੁਸਤਕ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨ ਤੇ ਵਿਚਾਰਨਯੋਗ ਹਨ। ਦੁਆ ਕਰਦੀ ਹਾਂ ਦਲਜੀਤ ਸਿੰਘ ਸ਼ਾਹੀ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ ਅੰਤ ਵਿੱਚ ਸ਼ੁੱਭ ਕਾਮਨਾਵਾਂ !
ਅਰਵਿੰਦਰ ਕੌਰ ਸੰਧੂ
ਸਿਰਸਾ ਹਰਿਆਣਾ
12 July 2018