ਕਵਿਤਾ - ਅਰਵਿੰਦਰ ਸੰਧੂ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਮੈਨੂੰ ਚੇਤੇ ਆਉਣਾ ਬਾਬਲ ਦਾ ਵਿਹੜਾ ਨੀ ਮਾਏ
ਮੈਂ ਕਿਵੇਂ ਖਿੱੜ ਖਿੱੜ ਹੱਸ ਦੀ ਸੀ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਸਖੀਆਂ ਸਹੇਲੀਆਂ ਭੈਣਾਂ ਚੇਤੇ ਆਉਣ ਗਈਆਂ ਨੀ ਮਾਏਂ
ਜਿੰਨੇ ਤੂੰ ਲਾਡ ਲਾਡਏ ਚੇਤੇ ਆਉਣਗੇ ਨੀ ਮਾਏਂ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਅੱਜ ਆ ਗਈ ਸਾਹੇ ਚਿੱਠੀ ਮੇਰੀ ਨੀ ਮਾਏ
ਦਿਨ ਸਗਨਾਂ ਦੇ ਨੇੜੇ ਆ ਗਏ ਨੀ ਮਾਏਂ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਬਾਬਲ ਰੋਵੇਗਾ ਚੋਰੀਂ ਚੋਰੀਂ ਨੀ ਮਾਏ
ਵੀਰੇ ਵੀ ਹੋਣਗੇ ਉਦਾਸ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਪਰ ਤੂੰ ਨਾ ਡੋਲੀ ਮੇਰੀ ਨੀ ਮਾਏ
ਧੀ ਤੇਰੀ ਚੱਲੀ ਪਰਦੇਸ ਨੂੰ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਅਰਵਿੰਦਰ ਸੰਧੂ
ਸਿਰਸਾ ਹਰਿਆਣਾ
5 Jan. 2019