ਲੋਹੜੀ ਨੂੰ ਸਮਰਪਿੱਤ - ਵਿਨੋਦ ਫ਼ਕੀਰਾ
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਵਿੱਚ ਸ਼ੁੱਖਾਂ ਦੇ ਸਾਡਾ ਸਭ ਨੇ ਸਾਥ ਨਿਭਾਇਆ,
ਇਨ੍ਹਾਂ ਧੀਆਂ ਨੇ ਸਾਡੇ ਦੁੱਖਾਂ ਨੂੰ ਵੀ ਵੰਡਾਇਆ।
ਬਿਨ ਧੀਆਂ ਦੇ ਲਗਣ ਨਾ ਮੇਲੇ, ਸ਼ਗਨ ਨਾ ਕਿਸੇ ਮਨਾਉਣਾ,
ਘਰਾਂ ਦੀਆਂ ਰੋਣਕਾਂ ਨੇ, ਦਿਲ ਨਾ ਕਦੇ ਵੀ ਧੀਆਂ ਦਾ ਦੁਖਾਉਣਾ,
ਅੱਜ ਕਰੀ ਤਰੱਕੀ ਖੂਬ ਇਨਾਂ ਨੇ, ਮਾਪਿਆ ਦਾ ਨਾਂ ਰੁਸ਼ਨਾਇਆ,
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਜਿਸ ਦੇ ਘਰ ਵਿੱਚ ਧੀ ਨਹੀਂ, ਉਹ ਕਦਰ ਕੀ ਇਨ੍ਹਾਂ ਦੀ ਜਾਣੇ,
ਜੋ ਜਾਣੇ ਉਹ ਧੀ ਤੇ ਪੁੱਤ'ਚ ਫ਼ਰਕ ਨਾ ਰਤਾ ਪਛਾਣੇ,
ਦਿਨ ਭਾਗਾਂ ਵਾਲਾ ਹੈ ਆਇਆ, ਇਨ੍ਹਾਂ ਦੇ ਸਦਕੇ ਹੀ ਜਾਏ ਮਨਾਇਆ,
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਪੁੱਤਾਂ ਵਾਂਗੂ ਧੀਆਂ ਦੇ ਵੀ ਸ਼ਗਨ ਮਨਾਵੋ,
'ਫ਼ਕੀਰਾ' ਮਿਲ ਕੇ ਧੀਆਂ ਦੀ ਵੀ ਲੋਹੜੀ ਪਾਵੋ,
ਧੀਆਂ ਦਾ ਸਤਿਕਾਰ ਕਰੋ ਗੁਰਾਂ ਨੇ ਹੈ ਫਰਮਾਇਆ।
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ,
ਇਹ ਦਿੱਤਾ ਹੈ ਰਬ ਦਾ ਕੀਮਤੀ ਸਰਮਾਇਆ।
ਲੋਕੋ ਆਖੋ ਨਾ ਹੁਣ ਧੀਆਂ ਨੂੰ ਧਨ ਹੈ ਪਰਾਇਆ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com