ਕਵਿਤਾ : ਦੇਸ਼ - ਹਾਕਮ ਸਿੰਘ ਮੀਤ ਬੌਂਦਲੀ
ਜਿਸ ਦਿਨ ਤੇਰੀ ਭੋਲੀ ਮਾਂ ਨੇ ,
ਤੈਨੂੰ ਇਹ ਸੂਰਜ ਦੀ ਲਾਲੀ
ਦਿਖਾਈ , ਪਹਿਲਾ ਰੋਇਆ ਫਿਰ
ਹੱਸਿਆ ਸੀ ।
ਤੂੰ ਮਾਂ ਦੀਆਂ ਸਾਰੀਆਂ ਲੋਰੀਆਂ
ਸਮਝ ਦਾ ਸੀ , ਤੂੰ ਨਾ ਬੋਲਾ ਨਾ
ਬੇ-ਖਬਰ ਸੀ ।
ਪਤਾ ਨੀ ਮਾਂ ਵਾਲੀ ਪੜ੍ਹਾਈ
ਛੱਡ ਕੇ , ਇਹ ਜ਼ਾਲਮ ਲੋਕਾਂ
ਦੀ ਪੜ੍ਹਾਈ ਕਿੱਥੋਂ ਪੜ੍ਹੀ ਹੈ ।
ਤੂੰ ਕਦੇ ਸੱਥ ਵਿੱਚ ਖੜਕੇ
ਜਿਹੜੇ ਮਾਸੂਮ ਗਰੀਬਾਂ ਵਾਰੇ
ਬੋਲਦਾ ਸੀ ।
ਇਹ ਖੂਨ ਪੀਣੀਆ ਜੋਕਾਂ ਵਾਰੇ
ਤੂੰ ਸਹੁੰ ਖਾਦੀ ਸੀ, ਅੱਜ ਖੁਦ
ਫਰੰਗੀ ਬਣ ਗਿਆ ।
ਯਾਦ ਕਰ ਉਹ ਇਨਕਲਾਬੀ
ਯੋਧਿਆਂ ਕ੍ਰਾਂਤੀਕਾਰੀਆ ਨੂੰ ,
ਜਿਹੜੇ ਸ਼ਹੀਦਾਂ ਦਾ ਡੁੱਲ੍ਹਿਆ
ਖੂਨ ਤੇਰੀਆਂ ਰਗਾਂ ਵਿੱਚ ਹੀ
ਨਹੀਂ , ਤੇਰੇ ਖੂਨ ਦੇ ਕਣ-ਕਣ
ਵਿੱਚ ਬੋਲਦਾ ਸੀ ।
ਜਿਸ ਦਿਨ ਤੂੰ ਇਸ ਭੋਲੀ ਮਾਂ
ਦਾ ਚੁੰਗਿਆ ਦੁੱਧ ਭਲਾ ਦਿੱਤਾ
ਸੀ ।
ਇਕ ਮਾਂ ਆਪਣੇ ਬਣੇ ਫਰੰਗੀ
ਪੁੱਤ ਨੂੰ , ਮਾਂ ਕਹਿਣ ਤੋ ਇਨਕਾਰ
ਕਰਕੇ , ਆਪਣੇ ਪਿੰਡ ਦੀ ਜੂਹ ਚੋਂ
ਸਦਾ ਲਈ ਬੇ-ਦਾਖਲ ਕਰ ਦਿੱਤਾ
ਸੀ ।
ਪਰ ਜਿਹੜੀਆਂ ਸੱਥਾਂ ਵਿੱਚ ਖੜ
ਕੇ , ਤੂੰ ਬੋਲਦਾ ਰਿਹਾ ਉਹ ਆਵਾਜ਼
ਮੇਰੇ ਖੂਨ ਦੀ , ਖੁਸ਼ਬੋ ਦੇਸ਼ ਦੀ ਮਿੱਟੀ
ਵਰਗੀ ਨਹੀਂ ਸੀ ।
ਤੂੰ ਦੇਸ਼ ਧਰੋਹੀਆਂ ਦੇ ਪਿੱਛੇ ਲੱਗਕੇ ,
ਆਪਣੇ ਹੀ ਦੇਸ ਦੀ ਮਿੱਟੀ ਦੇ
ਖਿਲਾਫ ਬੋਲ ਕੇ , ਮਾਂ ਦੇ ਪੀਤੇ
ਹੋਏ ਦੁੱਧ ਨੂੰ ਪਾਣੀ ਵਾਂਗ ਹੀ
ਸਮਝਾ ਦਾ ਰਿਹਾ ।
ਆਪਣੇ ਘਰ ਨੂੰ ਅੱਗ ਲੱਗਦੀ
ਦੇਖਣ ਲਈ , ਫਰੰਗੀ ਲੀਡਰਾਂ
ਅੱਗੇ ਨੱਕ ਰਗੜ ਦਾ ਰਿਹਾ ।
ਤੂੰ ਜਿਸ ਦਿਨ ਤੂੰ ਆਪਣੇ ਦੇਸ਼
ਦੀ ਜ਼ਮੀਨ , ਕ੍ਰਾਂਤੀ ਕਾਰੀਆ ਦੇ
ਖੂਨ ਨਾਲ ਸਿੰਜੀ ਹੋਈ ਭੁੱਲ
ਗਿਆ ਸੀ ।
ਮੈ ਤੈਨੂੰ ਉਸੇ ਦਿਨ ਪੁੱਤ ਕਹਿਣ
ਤੋਂ ਇਨਕਾਰ ਕੀਤਾ , ਕਿਉਂਕਿ
ਹਾਕਮ ਮੀਤ ਵਰਗੇ ਫਰੰਗੀ ਦੀ
ਮਾਂ ਕਹਾਉਣਾ , ਹੱਸਦੇ ਵੱਸਦੇ ਦੇਸ਼
ਨੂੰ ਜਲਾ ਦੇ ਬਰਾਬਰ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ