ਗਣਤੰਤਰ ਦਿਵਸ 2019 - ਵਿਨੋਦ ਫ਼ਕੀਰਾ

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।

ਦਰਦ ਸਿਹ ਲਿਆ ਜੱਦ ਮੁਲਕ ਨੂੰ ਦੋ ਹਿੱਸਿਆਂ ਵਿੱਚ ਗਿਆ ਵੰਡਾਇਆ,
ਪੰਜ ਦਰਿਆਵਾਂ ਦੇ ਵੀ ਪੈ ਗਏ ਵੰਡੇ, ਲੋਕਾਂ ਨੂੰ ਸਮੇਂ ਨੇ ਸ਼ਰਨਾਰਥੀ ਸੀ ਬਣਾਇਆ,
ਅਸੀਂ ਮਾਵਾਂ, ਵੀਰ ਤੇ ਮਿਲ ਵਰਤਣ ਦੀਆਂ ਠੰਡੀਆਂ ਛਾਵਾਂ ਨੂੰ ਗਵਾਇਆ।

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।

ਆਜ਼ਾਦੀ ਦਿਵਸ, ਗਣਤੰਤਰ ਦਿਵਸ ਤੇ ਤਿਰੰਗਾ ਹੈ ਲਹਿਰਾਉਂਦੇ,
ਖੁੱਸ਼ੀ ਵਿੱਚ ਮਿਲ ਕੇ ਸਭ ਦੇਸ਼ ਭਗਤੀ ਦੇ ਗੀਤ ਨੇ ਗਾਉਂਦੇ,
ਸ਼ਹੀਦਾਂ ਦੀਆਂ ਸਮਾਧਾਂ ਤੇ ਸ਼ਰਧਾ ਵਾਲੇ ਫੁੱਲ ਚੜ੍ਹਾਉਂਦੇ,
ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਇਹ ਦਿਨ ਹਾਂ ਮਨਾਉਂਦੇ।

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।

ਹਰ ਕੋਈ ਹੱਕ ਨਾਲ ਕਹਾਵੇ ਮੈਂ ਵਾਸੀ ਹਾਂ ਲੋਕਤੰਤਰ ਦੇਸ਼ ਦਾ,
ਬਾਵਾ ਸਾਹਿਬ ਦੀ ਅਗਵਾਈ ਵਿੱਚ ਤਿਆਰ ਹੋਇਆ ਸੰਵਿਧਾਨ ਦੇਸ਼ ਦਾ,
26 ਜਨਵਰੀ 1950 ਨੂੰ  ਗਣਤੰਤਰ ਲਾਗੂ ਹੋਇਆ ਇਹ ਦੇਸ਼ ਦਾ,
ਆਓ 'ਫ਼ਕੀਰਾ' ਲਾਈਏ ਮਿਲ ਕੇ ਜੈਕਾਰਾ 'ਮੇਰਾ ਭਾਰਤ ਮਹਾਨ' ਦੇਸ਼ ਦਾ।

ਆਜ਼ਾਦੀ ਪਾਉਣ ਲਈ ਅਸੀਂ ਬਹੁਤ ਮੁੱਲ ਚੁੱਕਾਇਆ,
ਫਿਰ ਜਾ ਕੇ ਇਹ ਦਿਨ ਵੇਖਣ ਨੂੰ ਭਾਗਾਂ ਵਾਲਾ ਆਇਆ ।
        ਜੈ ਹਿੰਦ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com

25 Jan. 2019