ਕੌੜਾ ਸੱਚ - ਹਾਕਮ ਸਿੰਘ ਮੀਤ ਬੌਂਦਲੀ
ਸਰਕਾਰਾਂ ਦੇ ਝੂਠੇ ਲਾਰੇ ਪਹਿਲਾ ਕਿਹਾ 2.5 ਏਕੜ ਵਾਲੇ ਕਿਸਾਨਾਂ ਦੇ ਕਰਜੇ ਮੁਆਫ ਹੋਣਗੇ ਚੰਦ ਕੁ ਬੰਦਿਆਂ ਦੇ ਮੁਆਫ ਕਰ ਦਿੱਤੇ । ਹੁਣ ਸਰਕਾਰ ਨੇ ਐਲੇਨਿਆ ਕਿ 5 ਏਕੜ ਵਾਲਿਆਂ ਦੇ ਕਰਜੇ ਮੁਆਫ ਹੋਣਗੇ । ਪਰ ਬਹੁਤ ਹੀ ਵਧੀਆ ਗੱਲ ਹੈ ਕਰਜੇ ਮੁਆਫ ਕਰਨਾ । ਪਰ ਸਰਕਾਰ ਮੁਆਫ ਕਰਨ ਦੀ ਬਜਾਏ ਹਰ ਪਾਸੇ ਮਿੱਠੀਆਂ ਗੋਲੀਆਂ ਦੇਕੇ ਮਰਦੇ ਕਿਸਾਨਾਂ ਨੂੰ ਬਗਾਵਤ ਕਰਨ ਤੋਂ ਰੋਕ ਰਹੀ ਹੈ । ਇਹ ਸਰਕਾਰਾਂ ਕਿਸੇ ਵਾਰੇ ਵੀ ਨਹੀਂ ਸੋਚ ਦੀਆਂ । ਜੇ ਸਰਕਾਰ ਨੂੰ ਪੁਛਿਆ ਜਾਵੇ ਇਕੱਲੇ ਕਿਸਾਨਾਂ ਦੇ ਕਰਜੇ ਮੁਆਫ ਕਰਨੇ ਨੇ , ਜਿਹੜੀਆਂ ਸਦੀਆਂ ਤੋਂ ਪਛੜੀਆਂ ਹੋਈਆਂ ਸ੍ਰੇਣੀਆ ਨੇ ਸਰਕਾਰਾਂ ਉਹਨਾਂ ਦੇ ਕਰਜੇ ਮੁਆਫ ਕਰਨ ਦੀ ਗੱਲ ਕਿਉਂ ਨੀ ਕਰਦੀਆਂ । ਜੋ ਕਿ ਇਕ ਲੱਖ ਤੋ ਥੱਲੇ ਹੀ ਹੁੰਦੇ ਨੇ ਬਹੁਤ ਹੀ ਥੋੜ੍ਹੇ ਬੰਦੇ ਹੋਣਗੇ ਜਿਹਨਾਂ ਦੇ ਲੱਖ ਤੋਂ ਉਪਰ ਹੋਣਗੇ, ਕਦੇ ਕਿਉ ਸਰਕਾਰ ਨੇ ਸੋਚਿਆ । ਪਰ ਨਹੀ ? ਜਿਹੜੀਆਂ ਅਕਾਲੀ ਸਰਕਾਰ ਵੱਲੋਂ ਇਹਨਾਂ ਪਛੜੀਆਂ ਸ੍ਰੇਣੀਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸੀ । ਕਾਂਗਰਸ ਸਰਕਾਰ ਨੇ ਉਹ ਵੀ ਖੋਹ ਲਈਆਂ ਬਿਲਕੁਲ ਨਾਕਾਰੇ ਕਰ ਦਿੱਤੇ । ਕਿ ਸਰਕਾਰ ਕੋਲ ਪੈਸਾ ਹੈ ਨਹੀਂ । ਇੱਥੇ ਕਾਂਗਰਸ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾ ਕਿ ਅਕਾਲੀ ਸਰਕਾਰ ਕਿਵੇਂ ਚੱਲ ਰਹੀ ਸੀ , ਕੀ ਉਹਨਾਂ ਕੋਲ ਸਰਕਾਰੀ ਖਜਾਨਾ ਫੁੱਲ ਸੀ । ਉਹ ਪਛੜੀਆਂ ਸ੍ਰੇਣੀਆਂ ਨੂੰ ਸਾਰੀਆਂ ਸਹੂਲਤਾਂ ਅਦਾ ਕਰ ਰਹੇ ਸੀ । ਸਿੱਧਾ ਸਰਕਾਰ ਕਿਉ ਨਹੀਂ ਕਹਿ ਦਿੰਦੀ ਕਿ ਮੇਰੇ ਐਮ ਐਲ ਏ ਅਤੇ ਮੰਤਰੀਆਂ ਦੀਆਂ ਤਨਖਾਹਾਂ ਘੱਟ ਸੀ ਉਹਨਾਂ ਵਾਧਾ ਕਰਨਾ ਸੀ । ਇਸ ਲਈ ਸਰਕਾਰ ਕਦੇ ਸਮਰਾਟ ਫੋਨ ਦੇਣ ਲਈ ਕਹਿੰਦੀ ਕਦੇ ਘਰ-ਘਰ ਰੁਜਗਾਰ ਦੇਣ ਨੂੰ ਕਹਿੰਦੀ ਪਰ ਇਹ ਸਭ ਕੁੱਝ ਉਲਟ ਹੋ ਰਿਹਾ , ਰੋਜਗਾਰ ਖੋਹਿਆ ਜਾ ਰਿਹਾ ਹੈ ਤਨਖਾਹਾਂ ਚ ਕਟੋਤੀ ਕੀਤੀ ਜਾ ਰਹੀ ਹੈ । ਜਿਵੇ ਕਿ ਅਧਿਆਪਕਾ ਨਾਲ ਧੱਕਾ ਕੀਤਾ ਹੈ। ਪਰ ਕਾਂਗਰਸ ਸਰਕਾਰ ਹਰ ਪਾਸੇ ਫੇਲ ਹੁੰਦੀ ਨਜ਼ਰ ਆ ਰਹੀ ਹੈ । ਜਦੋ ਜਮੀਨੇ ਵਾਲੇ ਖੁਦਕੁਸ਼ੀਆਂ ਦੇ ਰਾਹ ਤੁਰ ਪੈਣ ਫਿਰ ਗਰੀਬ ਦੁਨੀਆਂ ਦਾ ਹਾਲ ਹੋਵੇਗਾ । ਖੁਦਕੁਸ਼ੀਆਂ ਦੇ ਰਸਤੇ ਤੇ ਕਿਸਾਨ ਖੁਦ ਆਪ ਜਾ ਰਿਹਾ ਹੈ । ਅੱਜ ਕੱਲ ਹੱਥੀਂ ਮਿਹਨਤ ਕਰਨ ਲਈ ਵੀ ਕੋਈ ਤਿਆਰ ਨਹੀਂ ਪਰ ਦੁਨੀਆਂ ਵਿਚ ਆਪਣੀ ਸ਼ੌਕਤ , ਸੌਰਤ ਬਣਾਉਣ ਲਈ ਹਰ ਕੋਈ ਤਿਆਰ ਹੈ । ਹਰ ਕੋਈ ਚਾਹੁੰਦਾ ਮੇਰੇ ਇਲਾਕੇ ਵਿਚ ਮੇਰਾ ਨਾ ਚੱਲੇ । ਆਪਣਾ ਨਾਮ ਚਮਕਾਉਣ ਲਈ ਮਿਹਨਤ ਦੀ ਲੋੜ ਹੁੰਦੀ ਹੈ ਨਾ ਕੇ ਸਰਕਾਰ ਤੋਂ ਕਰਜਾ ਦੀ ਲੋੜ ਹੁੰਦੀ ਹੈ । ਜੇ ਕਿਸੇ ਦੀ ਰੀਸ ਕਰਨੀ ਹੈ ਪਹਿਲਾ ਆਪਣੀ ਉਸ ਨਾਲ ਤੁਲਨਾ ਕਰ ਲਵੋ ਮੈ ਉਸਦੇ ਬਰਾਬਰ ਹਾ ਤਾਂ ਜਰੂਰ ਕਰੋ । ਜੇ ਤੁਲਨਾ ਬਰਾਬਰ ਨਹੀ ਹਾਂ ਫਿਰ ਗੱਲ ਉਸੇ ਵਕਤ ਬੰਦ ਕਰ ਦਿਓ । ਜੇ ਤੁਸੀਂ ਉਹੀ ਕੰਮ ਕਰਜਾ ਲੈਕੇ ਕਰ ਰਹੇ ਹੋ ਤਾਂ ਸਮਝੋ ਤੁਸੀਂ ਆਪਣੇ ਆਪ ਨੂੰ ਘਰ ਬਰਬਾਦ ਕਰਨ ਦੇ ਰਾਹ ਤੇ ਤੁਰ ਪਏ ਹੋ । ਦੋ ਏਕੜ ਵਾਲਾ ਕਿਸਾਨ ਦੱਸ ਏਕੜ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦਾ । ਜਿਵੇ ਕਿ ਆਲੀਸ਼ਾਨ ਕੋਠੀ ਬਣਾਉਣੀ, ਟਰੈਕਟਰ, ਕਾਰਾਂ , ਜੀਪਾਂ ਤੇ ਆਦਿ ਘੁੰਮਣਾ ਉਹ ਤਾਂ ਇਕ ਸੌਕਤ, ਸੌਰਤ ਝੂਠੀ ਹੈ । ਜੋ ਆਉਣ ਵਾਲੀ ਪਨੀਰੀ ਨੂੰ ਵੀ ਇਕ ਨਵੇਂ ਰਸਤੇ ਦੀ ਸੇਧ ਮਿਲ ਜਾਂਦੀ ਹੈ । ਕਾਰਜਾਂ ਨਾ ਮੋੜਨ ਦੇ ਬਾਵਜੂਦ ਫਿਰ ਖੁਦਕੁਸ਼ੀ ਕਰਦੇ ਹਾਂ । ਜੇ ਅਸੀਂ ਇਹਨਾਂ ਗੱਲਾਂ ਤੋ ਸੁਚੇਤ ਰਹਿੰਦੇ ਹਾਂ ਤਾਂ ਸਾਨੂੰ ਕਦੇ ਵੀ ਖੁਦਕੁਸ਼ੀ ਕਰਨ ਦੀ ਜਰੂਰਤ ਨਹੀਂ ਪੈਣੀ । ਫਿਰ ਸਾਨੂੰ ਆਪਣੇ ਕਰਜੇ ਮੁਆਫ ਕਰਵਾਉਣ ਲਈ ਥਾਂ ਥਾ ਧਰਨੇ ਲਾਉਣ ਦੀ ਅਤੇ ਸਰਕਾਰਾਂ ਅੱਗੇ ਨੱਕ ਰਗੜਣ ਦੀ ਜਰੂਰ ਹੈ । ਜੇ ਇਥੇ ਲੋਕ ਬੇਵੱਸ ਹਨ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕ ਅੱਖ ਨਾਲ ਵੇਖਣ ਨਾ ਜੋ ਪਹਿਲੀ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਬੰਦ ਕਰਕੇ ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਣ ਹੁੰਦਾ ਹੈ । ਆਪਣੀ ਸਰਕਾਰ ਨੂੰ ਨਿਰਪੱਖ ਕਰਨ ਦਾ ਸਬੂਤ ਦੇਣਾ ਹੁੰਦਾ ਹੈ ਉਹੀ ਦੇਸ਼ ਨੂੰ ਸੰਭਾਲਣ ਵਾਲੀ ਸਰਕਾਰ ਹੋ ਸਕਦੀ ਹੈ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
25 Jan. 2019