ਮਾਨ ਨੇ ਸ਼ਰਾਬ ਨੂੰ ਆਖੀ ਅਲਵਿਦਾ - ਬਲਤੇਜ ਸੰਧੂ ਬੁਰਜ ਵਾਲਾ
ਆਮ ਦਮੀ ਪਾਰਟੀ ਦੀ 20 ਜਨਵਰੀ ਦੀ ਬਰਨਾਲਾ ਰੈਲੀ ਵਿੱਚ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਉਂਦੀਆ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਬੁਲਾਇਆ ਗਿਆ।ਉੱਥੇ ਹੀ ਸੰਗਰੂਰ ਤੋ ਮੌਜੂਦਾ ਐੱਮ ਪੀ ਅਤੇ ਪੰਜਾਬ ਇਕਾਈ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਜਿਸ ਤਰਾ ਨਾਲ ਬੋਲਦਿਆ ਆਪਣੀ ਮਾਤਾ ਜੀ ਨੂੰ ਕੋਲ ਬੁਲਾ ਕੇ ਸ਼ਰਾਬ ਛੱਡਣ ਦੀ ਗੱਲ ਆਖੀ ਏ ਇਸ ਵਿਸ਼ੇ ਨੇ ਪੂਰੇ ਪੰਜਾਬ ਵਿੱਚ ਇੱਕ ਵਾਰ ਫਿਰ ਚਰਚਾਵਾ ਦਾ ਮਾਹੌਲ ਗਰਮ ਕਰ ਦਿੱਤਾ।ਸਭ ਨੂੰ ਪਤਾ ਹੈ ਕਿ ਸ਼ਰਾਬ ਦੇ ਨਸ਼ੇ ਵਿਚ 2017 ਚੋਣਾ ਦੌਰਾਨ ਭਗਵੰਤ ਮਾਨ ਦੀ ਕਾਫੀ ਸਾਰੀਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਸਨ।ਪਾਰਟੀ ਦੀ ਏਸ ਮੁੱਦੇ ਤੇ ਅਤੇ ਭਗਵੰਤ ਮਾਨ ਦੀ ਪੰਜਾਬ ਅੰਦਰ ਬਹੁਤ ਕਿਰਕਿਰੀ ਵੀ ਹੋਈ ਸੀ।ਆਮ ਪਾਰਟੀ ਏਸ ਮੁੱਦੇ ਨੂੰ ਲੈ ਕੇ ਵਿਰੋਧੀ ਦਲਾ ਦੇ ਨਿਸ਼ਾਨੇ ਤੇ ਆ ਗਈ ਸੀ।ਅਤੇ ਵਿਰੋਧੀਆ ਨੇ ਅਲੱਗ ਅਲੱਗ ਢੰਗ ਤਰੀਕਿਆ ਨਾਲ ਤੰਜ ਵੀ ਕਸੇ ਸਨ।ਏਸ ਮਸਲੇ ਤੇ ਪਾਰਟੀ ਅੰਦਰ ਵੀ ਬਹੁਤ ਘਮਸਾਨ ਪਿਆ ਸੀ।ਸ੍ਰੀ ਅਨੰਦਪੁਰ ਸਾਹਿਬ ਤੋ ਆਪ ਤੋ ਮੁਅੱਤਲ ਐੱਮ ਪੀ ਹਰਿੰਦਰ ਸਿੰਘ ਖਾਲਸਾ ਨੇ ਤਾ ਸੰਸਦ ਵਿਚਲੀ ਮਾਨ ਨਾਲੋ ਸੀਟ ਬਦਲਣ ਦੀ ਪੇਸ਼ਕਸ਼ ਕਰ ਦਿੱਤੀ ਸੀ ਉਸ ਦਾ ਕਹਿਣਾ ਸੀ ਕਿ ਭਗਵੰਤ ਮਾਨ ਕੋਲ ਬੈਠਿਆ ਉਸ ਨੂੰ ਸ਼ਰਾਬ ਦੀ ਬਦਬੂ ਆਉਦੀ ਹੈ।ਉਸ ਕੋਲ ਬੈਠਣ ਵਿੱਚ ਉਹਨਾ ਨੂੰ ਤਕਲੀਫ ਮਹਿਸੂਸ ਹੁੰਦੀ ਹੈ।ਹਾਲ ਦੀ ਘੜੀ ਇਹਨਾ ਸਭ ਚਰਚਾਵਾ ਤੇ ਮਾਨ ਨੇ ਵਿਰਾਮ ਲਾਉਦਿਆ ਬਰਨਾਲਾ ਰੈਲੀ ਦੌਰਾਨ ਸ਼ਰਾਬ ਛੱਡਣ ਦਾ ਪ੍ਰਣ ਲਿਆ ਹੈ।ਇਸ ਵਿਸ਼ੇ ਤੇ ਸੋਸ਼ਲ ਮੀਡੀਆ ਉੱਪਰ ਵੱਖ ਵੱਖ ਲੋਕਾ ਵੱਲੋ ਵੱਖ ਵੱਖ ਪ੍ਰਤੀਕਰਮ ਪੜਣ ਸੁਨਣ ਨੂੰ ਮਿਲ ਰਹੇ ਨੇ ਕੋਈ ਤਾ ਇਸ ਗੱਲ ਨੂੰ ਝੰਡੇ ਅਮਲੀ ਦਾ ਸ਼ੁਕਲਾ ਦੱਸ ਰਿਹਾ ਹੈ।ਕੋਈ ਇਸ ਨੂੰ ਆਉਂਦੀਆ 2019 ਦੀਆ ਲੋਕ ਸਭਾ ਚੋਣਾ ਲਈ ਵਰਤਿਆ ਜਾਣ ਵਾਲਾ ਸਟੰਟ ਕਹਿ ਰਿਹਾ ਹੈ।ਅਤੇ ਕੁੱਝ ਸੱਜਣ ਪੰਜਾਬ ਦੇ ਭਲੇ ਲਈ ਤੀਸਰੇ ਧਿਰ ਲਈ ਚੰਗੀ ਗੱਲ ਕਹਿ ਰਿਹਾ ਏ।ਕਈਆ ਦਾ ਕਹਿਣਾ ਏ ਦੇਰ ਆਏ ਦਰੁਸਤ ਆਏ ਦੱਸ ਰਿਹਾ ਹੈ।ਹੋਰ ਤਾ ਹੋਰ ਇੱਕ ਨਾਮਵਰ ਲੀਡਰ ਨੇ ਇਸ ਰੈਲੀ ਨੂੰ ਕੇਜਰੀਵਾਲ ਦੀ ਭਗਵੰਤ ਮਾਨ ਦੀ ਸ਼ਰਾਬ ਛਡਾਉ ਰੈਲੀ ਤੱਕ ਕਹਿ ਦਿੱਤਾ ਹੈ।ਸਿਆਣੇ ਕਹਿੰਦੇ ਨੇ ਜਿੰਨੇ ਮੂੰਹ ਉਨੀਆ ਗੱਲਾ।ਬਾਕੀ ਦੇਖਣਾ ਹੋਵੇਗਾ ਮਾਨ ਆਪਣੇ ਕੀਤੇ ਹੋਏ ਵਾਅਦੇ ਤੇ ਕਿੰਨਾ ਖਰਾ ਉਤਰਦਾ ਹੈ।ਇਸ ਤੋ ਵੱਧ ਕੁੱਝ ਕਹਿਣਾ ਸਮੇ ਤੋ ਪਹਿਲਾ ਦੀ ਗੱਲ ਹੋਵੇਗੀ।
ਬਲਤੇਜ ਸੰਧੂ ਬੁਰਜ ਵਾਲਾ
ਬਠਿੰਡਾ
9465818158