
ਆਕਸੀਜਨ ਸਪਲਾਈ ਵਿੱਚ ਤੇਜ਼ੀ ਲਿਆਉਣ ਲਈ ਹਵਾਈ ਫ਼ੌਜ ਨੇ ਸੰਭਾਲਿਆ ਮੋਰਚਾ, ਏਅਰਲਿਫਟ ਕੀਤਾ ਜਾ ਰਹੇ ਆਕਸੀਜਨ ਟੈਂਕਰ
ਨਵੀਂ ਦਿੱਲੀ, 23 ਅਪ੍ਰੈਲ (ਮਪ) ਦੇਸ਼ ਦੇ ਕਈ ਹਿੱਸਿਆ ’ਚ ਜਾਰੀ ਆਕਸੀਜਨ ਸੰਕਟ ਦੌਰਾਨ ਹੁਣ ਭਾਰਤੀ ਹਵਾਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਹਵਾਈ ਫ਼ੌਜ ਦੇ ਜਹਾਜ਼ ਵੱਖ-ਵੱਖ ਹਿੱਸਿਆਂ ’ਚ ਆਕਸੀਜਨ ਦੇ ਕੰਟੇਨਰਜ਼ ਪਹੁੰਚਾ ਰਹੇ ਹਨ ਤਾਂ ਕਿ ਸਪਲਾਈ ਦੇ ਮਿਸ਼ਨ ’ਚ ਤੇਜ਼ੀ ਲਿਆ ਕੇ ਹਾਲਾਤ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਸਿਲਸਿਲੇ ’ਚ ਹਵਾਈ ਫ਼ੌਜ ਦੇ ਸੀ-17 ਤੇ ਆਈਐੱਲ-76 ਜਹਾਜ਼ਾਂ ਨੇ ਦੇਸ਼ ਭਰ ’ਚ ਆਪਣੀ ਆਕਸੀਜਨ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਦੇਸ਼ ਭਰ ਦੇ ਸਟੇਸ਼ਨਾਂ ’ਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰ ਲਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਆਕਸੀਜਨ ਦੇ ਵੰਡਣ ’ਚ ਤੇਜ਼ੀ ਲਿਆਈ ਜਾ ਸਕੇ। ਭਾਰਤੀ ਹਵਾਈ ਫ਼ੌਜ ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ’ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਵੱਡੇ ਸਟੇਸ਼ਨਾਂ ’ਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰਲਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜ਼ਰੂਰੀ ਆਕਸੀਜਨ ਦੇ ਵੰਡਣ ’ਚ ਤੇਜ਼ੀ ਆ ਸਕੇ। ਫ਼ੌਜ ਵੱਲੋਂ ਕਿਹਾ ਗਿਆਹੈ ਕਿ ਆਪਰੇਸ਼ਨ ਇਕ ਹਿੱਸੇ ਦੇ ਰੂਪ ’ਚ, ਆਈਏਐੱਫ ਦੇ ਸੀ-17 ਤੇ ਆਈਐੱਲ-76 ਜਹਾਜ਼ਾਂ ਨੇ ਬੀਤੇ ਦਿਨ ਦੋ ਖਾਲੀ Cryogenic oxygen containers ਨੂੰ ਏਅਰਲਿਫਟ ਕੀਤਾ ਤੇ ਇਕ ਆਈਐੱਲ-76 ਜਹਾਜ਼ ਨੇ ਇਕ ਖਾਨੀ ਕੰਟੇਨਰ ਨੂੰ ਬੈਸਟ ਬੰਗਾਲ ਦੇ ਪਨਾਗਰ ’ਚ ਏਅਰਲਿਫਟ ਕੀਤਾ।