MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਧਰਮਿੰਦਰ ਸਿੰਘ ਕੋਟਲੀ ਨੂੰ ਅਕਾਲੀ ਦਲ ਯੂਥ ਵਿੰਗ ਦਾ ਕੋਮੀ ਜ.ਸਕੱਤਰ ਬਣਨ ’ਤੇ ਕੀਤਾ ਸਨਮਾਨਿਤ


ਮੋਰਿੰਡਾ 25 ਅਗਸਤ (ਸੁਖਵਿੰਦਰ ਸਿੰਘ ਹੈਪੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਧਰਮਿੰਦਰ ਸਿੰਘ ਕੋਟਲੀ ਨੂੰ ਅਕਾਲੀ ਦਲ ਯੂਥ ਵਿੰਗ ਦਾ ਕੋਮੀ ਜਨਰਲ ਸਕੱਤਰ ਬਨਾਉਣ ’ਤੇ ਅੱਜ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਅੰਤ੍ਰਿਗ ਕਮੇਟੀ ਐਸਜੀਪੀਸੀ ਅੰਮ੍ਰਿਤਸਰ ਤੇ ਹਰਮੋਹਨ ਸਿੰਘ ਸੰਧੂ ਹਲਕਾ ਇੰਚਾਰਜ਼ ਸ੍ਰੀ ਚਮਕੌਰ ਸਾਹਿਬ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਜਮੇਰ ਸਿੰਘ ਖੇੜਾ ਤੇ ਹਰਮੋਹਨ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈ ਕਮਾਡ ਵਲੋਂ ਹਮੇਸ਼ਾ ਹੀ ਮਿਹਨਤੀ ਪਾਰਟੀ ਵਰਕਰਾਂ ਦੀ ਕਦਰ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਬਣਦਾ ਮਾਨ-ਸਤਿਕਾਰ ਦਿੱਤਾ ਜਾਂਦਾ ਹੈ। ਇਸ ਮੌਕੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਯੂਥ ਅਕਾਲੀਦਲ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜੁੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਅਕਾਲੀ ਆਗੂਆਂ ਵਲੋਂ ਧਰਮਿੰਦਰ ਕੋਟਲੀ ਦੇ ਕੌਮੀ ਜਨਰਲ ਸਕੱਤਰ ਬਣਨ ਦੀ ਖੁਸ਼ੀ ’ਚ ਲੱਡੂ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਗਜੀਤ ਰਤਨਗੜ੍ਹ, ਅੰਮ੍ਰਿਤਪਾਲ ਸਿੰਘ ਖੱਟੜਾ ਸ਼ਹਿਰੀ ਪ੍ਰਧਾਨ, ਮਨਦੀਪ ਸਿੰਘ ਰੌਣੀ, ਜਗਵਿੰਦਰ ਸਿੰਘ ਪੰਮੀ, ਅਰਵਿੰਦਰ ਸਿੰਘ ਰੰਗੀ, ਜੁਝਾਰ ਸਿੰਘ ਮਾਵੀ, ਪਰਮਿੰਦਰ ਸਿੰਘ ਕੰਗ, ਹਰਮਿੰਦਰ ਸਿੰਘ ਡਿੰਪੀ, ਸੁਖਬੀਰ ਸਿੰਘ ਸੁੱਖਾ ਯੂਕੇ,ਅਮਰਿੰਦਰ ਸਿੰਘ ਹੈਲੀ, ਹਰਚੰਦ ਸਿੰਘ ਡੂਮਛੇੜੀ, ਜਰਨੈਲ ਸਿੰਘ ਸੱਖੋ ਮਾਜਰਾ, ਨੰਬਰਦਾਰ ਹਰਦੀਪ ਸਿੰਘ, ਰਾਜਵਿੰਦਰ ਸਿੰਘ ਸਿੱਧੂ, ਬਿਕਰਮ ਸਿੰਘ ਜੁਗਨੂ, ਪਿਸ਼ੋਰਾ ਸਿੰਘ ਸੱਖੋ ਮਾਜਰਾ, ਜਗਜੀਤ ਸਿੰਘ ਰਾਣਵਾਂ, ਦਿਲਬਾਗ ਸਿੰਘ, ਸ਼ੇਰ ਸਿੰਘ ਡੂਮਛੇੜੀ, ਕੁਲਵੀਰ ਸਿੰਘ ਸੋਨੂੰ , ਅਮਰਜੀਤ ਸਿੰਘ, ਬਲਜੀਤ ਸਿੰਘ ਅਰਨੌਲੀ ਆਦਿ ਸਮੇਤ ਅਕਾਲੀ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।