MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੁਲਿਸ ਦੇ ਦਬਾਅ ਕਾਰਨ ਚੋਰੀ ਕੀਤੀ ਗੱਡੀ ਉਦੈ ਨਗਰ ਛੱਡ ਕੇ ਭੱਜਿਆ ਚੋਰ

ਜਲੰਧਰ 6 ਫਰਵਰੀ (ਰਮੇਸ਼ ਗਾਬਾ)ਥਾਣਾ ਨੰਬਰ ਅੱਠ ਦੀ ਪੁਲਿਸ ਨੇ ਪਿਛਲੇ ਦਿਨੀਂ ਗੁੱਜਾ ਪੀਰ ਵਿਚ ਪੈਂਦੇ ਸ਼ੰਕਰ ਗਾਰਡਨ ਤੋਂ ਇਨੋਵਾ ਗੱਡੀ ਚੋਰੀ ਕਰਨ ਵਾਲੇ 'ਤੇ ਇੰਨਾ ਦਬਾਅ ਬਣਾ ਦਿੱਤਾ ਕਿ ਉਸ ਨੂੰ ਗੱਡੀ ਜਲੰਧਰ ਵਿਚ ਛੱਡ ਕੇ ਭੱਜਣਾ ਪਿਆ। ਜਿਸ ਵੇਲੇ ਉਸ ਨੇ ਗੱਡੀ ਉਦੈ ਨਗਰ 'ਚ ਛੱਡੀ, ਉਸ ਵੇਲੇ ਥਾਣਾ ਅੱਠ ਦੀ ਪੁਲਿਸ ਮੁਲਜ਼ਮ ਦੇ ਘਰ ਤਕ ਪਹੁੰਚ ਚੁੱਕੀ ਸੀ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਕੁਰ ਖੰਨਾ ਵਾਸੀ ਸ਼ੰਕਰ ਗਾਰਡਨ ਗੁੱਜਾ ਪੀਰ ਰੋਡ ਨੇ 28/1/22 ਨੂੰ ਸ਼ਿਕਾਇਤ ਦਿੱਤੀ ਸੀ ਕਿ ਤੜਕੇ ਚਾਰ ਵਜੇ ਦੇ ਕਰੀਬ ਉਸ ਦੀ ਇਨੋਵਾ ਗੱਡੀ ਨੰਬਰ ਪੀ ਬੀ 08 ਸੀ ਐੱਚ 1058 ਉਸ ਦੇ ਘਰ ਦੇ ਬਾਹਰੋਂ ਚੋਰੀ ਹੋ ਗਈ ਹੈ। ਪੁਲਿਸ ਵੱਲੋਂ ਅਣਪਛਾਤੇ ਚੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਟੈਕਨੀਕਲ ਢੰਗ ਨਾਲ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੋਂ ਲੈ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਨੀ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਨੋਵਾ ਗੱਡੀ 'ਤੇ ਲੱਗੇ ਫਾਸਟਟੈਗ 'ਚੋਂ ਿਢੱਲਵਾਂ ਟੋਲ ਪਲਾਜ਼ਾ 'ਤੇ ਪੇਮੈਂਟ ਕੱਟੀ ਗਈ ਹੈ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਉੱਥੇ ਪਹੁੰਚ ਕੇ ਜਦ ਸੀਸੀਟਵੀ ਫੁਟੇਜ਼ ਚੈੱਕ ਕੀਤੀ ਤਾਂ ਅੰਕੁਰ ਖੰਨਾ ਵੱਲੋਂ ਆਪਣੀ ਗੱਡੀ ਨੂੰ ਪਹਿਚਾਣਿਆ ਗਿਆ। ਉਹ ਗੱਡੀ ਿਢੱਲਵਾਂ ਟੋਲ ਪਲਾਜ਼ਾ ਤੋਂ ਅੰਮਿ੍ਤਸਰ ਵੱਲ ਗਈ ਅਤੇ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਇਹ ਗੱਡੀ ਜਦ ਵਾਪਸ ਜੰਡਿਆਲਾ ਟੋਲ ਪਲਾਜ਼ਾ 'ਤੇ ਆਈ ਤਾਂ ਉਸ ਉੱਪਰ ਨੰਬਰ ਪੀ ਬੀ 11 ਬੀ 0404 ਲੱਗਾ ਹੋਇਆ ਸੀ ਪਰ ਅੰਕੁਰ ਖੰਨਾ ਵੱਲੋਂ ਆਪਣੀ ਗੱਡੀ ਪਹਿਚਾਣ ਲਈ ਗਈ। ਜਦ ਪੁਲਿਸ ਨੇ ਇਹ ਗੱਡੀ ਦਾ ਨੰਬਰ ਚੈੱਕ ਕੀਤਾ ਤਾਂ ਇਹੀ ਨੰਬਰ ਦੀ ਗੱਡੀ ਦੋ ਤਿੰਨ ਥਾਵਾਂ 'ਤੇ ਵਿਕ ਚੁੱਕੀ ਸੀ ਅਤੇ ਇਸ ਨੰਬਰ ਦੀ ਗੱਡੀ ਗੁਰਪ੍ਰਰੀਤ ਸਿੰਘ ਉਰਫ ਗੋਪੀ ਵਾਸੀ ਦਸਮੇਸ਼ ਨਗਰ ਬਾਬਾ ਬਕਾਲਾ ਅੰਮਿ੍ਤਸਰ ਦੇ ਨਾਂ 'ਤੇ ਰਜਿਸਟਰਡ ਸੀ। ਜੋ ਕਿ ਸੜਕ ਹਾਦਸੇ ਵਿਚ ਪੂਰੀ ਤਰ੍ਹਾਂ ਟੁੱਟ ਗਈ ਸੀ, ਜਿਸ ਦਾ ਨੰਬਰ ਮੁਲਜ਼ਮ ਵੱਲੋਂ ਅੰਕੁਰ ਦੀ ਗੱਡੀ 'ਤੇ ਲਗਾ ਦਿੱਤਾ ਗਿਆ ਅਤੇ ਘੁੰਮਦਾ ਰਿਹਾ। ਜਦ ਪੁਲਿਸ ਗੁਰਪ੍ਰਰੀਤ ਸਿੰਘ ਉਰਫ ਗੋਪੀ ਦੇ ਘਰ ਪਹੁੰਚੀ ਅਤੇ ਉਸਦੇ ਪਰਿਵਾਰ ਉੱਪਰ ਦਬਾਅ ਪਾਇਆ ਤਾਂ ਮੁਲਜ਼ਮ ਨੇ ਇਹ ਗੱਡੀ ਨਾਖਾਂ ਵਾਲਾ ਬਾਗ ਉਦੈ ਨਗਰ ਵਿਚ ਖੜ੍ਹੀ ਕਰਕੇ ਲਾਗੇ ਪੈਂਦੇ ਭਾਰਗੋ ਕੈਂਪ ਦੀ ਪੁਲਿਸ ਨੂੰ ਕਿਸੇ ਦੇ ਜ਼ਰੀਏ ਲਵਾਰਿਸ ਗੱਡੀ ਖੜ੍ਹੀ ਹੋਣ ਦੀ ਸੂਚਨਾ ਭਿਜਵਾ ਦਿੱਤੀ। ਜਿਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਏਐੱਸਆਈ ਨਾਰਾਇਣ ਗੌੜ ਮੌਕੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਗੱਡੀ ਬਾਰੇ ਥਾਣਾ ਅੱਠ ਦੀ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਜਿਸ ਵੇਲੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਤਾਂ ਉਹ ਪੁਲਿਸ ਪਾਰਟੀ ਸਮੇਤ ਗੁਰਪ੍ਰਰੀਤ ਸਿੰਘ ਗੋਪੀ ਦੇ ਘਰ ਮੌਜੂਦ ਸਨ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਕਤ ਗੱਡੀ ਆਪਣੇ ਕਬਜ਼ੇ 'ਚ ਲੈ ਲਈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਪ੍ਰਰੀਤ ਸਿੰਘ ਨੂੰ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ।