MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹੌਲੇ ਮਹੁੱਲੇ ਦੇ ਸ਼ੁੱਭ ਦਿਹਾੜੇ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਵਾਲੇ ਨੋਜਵਾਨ ਹੁੱਲੜਬਾਜ਼ੀ ਨਾ ਕਰਨ- ਬਾਬਾ ਸਤਨਾਮ ਸਿੰਘ

ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਂਪੁਰਸ਼ਾਂ ਵੱਲੋਂ ਲੋਕ ਭਲਾਈ ਦੇ ਖੇਤਰ ਵਿੱਚ ਵੱਡਾ ਯੋਗਦਾਨ- ਦਲਜੀਤ ਸਿੰਘ ਬੈਂਸ ਖੁਰਦਾਂ


ਗੜ੍ਹਸ਼ੰਕਰ, 10 ਮਾਰਚ, (ਮਨਦੀਪ ਮਨੂੰ) ਸ੍ਰੀ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੰਤ ਮਹਾਂਪੁਰਸ਼ਾਂ ਨੇ ਧਾਰਮਿਕ ਕਾਰਜਾਂ ਦੇ ਨਾਲ਼ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਲੋਕ ਭਲਾਈ ਲਈ ਵੱਡੇ ਕੰਮ ਕਰਕੇ ਮਿਸਾਲ ਪੇਸ਼ ਕੀਤੀ ਹੈ ਇਨ੍ਹਾ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾ ਲੋਕ ਭਲਾਈ ਨੂੰ ਸਮਰਪਿਤ ਹਨ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਕਿਸਾਨ ਆਗੂ ਤੇ ਬਾਬਾ ਸਤਨਾਮ ਸਿੰਘ ਦੇ ਨਾਲ ਸੇਵਾਦਾਰ ਸਹਿਯੋਗੀ ਸਰਦਾਰ ਦਲਜੀਤ ਸਿੰਘ ਬੈਂਸ ਖੁਰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਕਿਲ੍ਹਾ ਆਨੰਦਗੜ੍ਹ ਵਾਲੇ ਬ੍ਰਹਮਲੀਨ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ਬਾਬਾ ਹਰਭਜਨ ਸਿੰਘ ਭਲਵਾਨ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਮੇਂ ਸਮੇਂ ਤੇ ਲੋਕ ਭਲਾਈ ਤੇ ਸਮਾਜ ਸੇਵਾਵਾ ਦੇ ਖੇਤਰ ਵਿੱਚ ਵੱਡੇ ਯੋਗਦਾਨ ਪਾਏ ਗਏ ਹਨ ਜਿਨ੍ਹਾ ਵੱਲੋਂ ਆਰੰਭੀ ਗਈ ਇਸ ਕਾਰ ਸੇਵਾ ਸੰਤ ਬਾਬਾ ਸਤਨਾਮ ਸਿੰਘ ਹੋਰ ਅੱਗੇ ਵਧਾ ਰਹੇ ਹਨ ਤੇ ਸਮਾਜ ਦੇ ਖੇਤਰ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੂੰ ਫੇਲ ਕਰਦੇ ਹੋਏ ਮਿਸਾਲ ਪੇਸ਼ ਕਰ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਕਿਲ੍ਹਾ ਆਨੰਦਗੜ੍ਹ ਵਾਲੇ ਸੰਤ ਮਹਾਂਪੁਰਸ਼ਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਾਰ ਸੇਵਾ ਨਾਲ 9 ਤੋਂ ਵੱਧ ਧਾਰਮਿਕ ਅਸਥਾਨਾਂ ਨੂੰ ਮਾਰਗਾਂ ਨਾਲ ਜੋੜਿਆ ਹੈ ਇਸ ਸਮੇਂ ਗੜ੍ਹਸ਼ੰਕਰ ਤੋ ਆਨੰਦਪੁਰ ਸਾਹਿਬ ਇਤਿਹਾਸਿਕ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਦੇ ਨਵੀਕਰਨ ਦਾ ਕੰਮ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਇਸ ਮਾਰਗ ਨੂੰ ਚਾਰ ਮਾਰਗੀ ਬਣਾਉਣ ਲਈ ਕਈ ਕਿੱਲੋਮੀਟਰ ਤੱਕ ਤਿਆਰ ਕੀਤਾ ਜਾ ਚੁੱਕਾ ਹੈ ਇਸ ਮਾਰਗ ਤੇ ਵੱਡੇ ਸੂਬਿਆਂ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਲੋਂ ਵੱਡਾ ਸਹਿਯੋਗ ਮਿਲਿਆ ਹੈ।ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਕਿਹਾ ਸੰਗਤਾਂ ਦੀ ਸਹੂਲਤ ਦੇ ਲਈ ਉਨ੍ਹਾਂ ਦੇ ਲਈ 24 ਘੰਟੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੈ ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਮਾਰਗ ਦੇ ਕਾਰਜਾਂ ਦੀ ਸੰਗਤਾਂ ਨੂੰ ਸੇਵਾ ਕਰਨ ਦੀ ਅਪੀਲ ਕੀਤੀ। ਇਲਾਕੇ ਵਿੱਚ ਕੀਤੇ ਸਮਾਜ ਸੇਵਾ ਭਲਾਈ ਕਾਰਜ ਨੂੰ ਹਮੇਸ਼ਾ ਲਈ ਲੋਕ ਯਾਦ ਰੱਖਣਗੇ ਉਨ੍ਹਾਂ ਨੇ ਹੱਲਾ ਮੁੱਹਲਾ ਦੇ ਦਿਹਾੜੇ ਤੇ ਆਨੰਦਪੁਰ ਸਾਹਿਬ ਵਿੱਚ ਨਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਤੇ ਮੋਟਰਸਾਈਕਲ ਤੇ ਟਰੈਕਟਰਾਂ ਤੇ ਹਾਰਨ ਡੀ ਜੀ ਲਗਾਕੇ ਆਉਣ ਵਾਲੀਆਂ ਸੰਗਤਾਂ ਹੁੱਲੜਬਾਜ਼ੀ ਨਾ ਕਰਕੇ ਆਉਣ।