ਮੋਰਿੰਡਾ/ਖਰੜ 6 ਅਪ੍ਰੈਲ (ਸੁਖਵਿੰਦਰ ਸਿੰਘ ਹੈਪੀ)-ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਅਪ੍ਰੈਲ ਮਹੀਨੇ ਦੀ ਮਾਸਿਕ ਇਕੱਤਰਤਾ ਜੋ ਕਿ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ, ਜੋਤੀ ਸਰੂਪ ਕੰਨਿਆ ਆਸਰਾ( ਰਜਿ) ਰੰਧਾਵਾ ਰੋੜ ਖਰੜ ਵਿਖੇ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸੰਚਾਲਕ ਡਾਕਟਰ ਹਰਮਿੰਦਰ ਸਿੰਘ ਖਰੜ , ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ , ਅਮਨਦੀਪ ਸਿੰਘ ਮਾਵੀ ਪੀ ਸੀ ਐਸ, ਹਰਮਿੰਦਰ ਸਿੰਘ ਮਾਵੀ ਤੇ ਸਭਾ ਦੇ ਪ੍ਰਧਾਨ ਡਾਕਟਰ ਜਸਪਾਲ ਜੱਸੀ ਸ਼ਾਮਿਲ ਹੋਏ। ਪਹਿਲੇ ਦੌਰ ਵਿੱਚ ਹਾਜ਼ਰ ਸਾਹਿਤਕਾਰਾਂ ਜਸਪਾਲ ਸਿੰਘ ਕੰਵਲ, ਡਾਕਟਰ ਰੁਪਿੰਦਰ ਕੌਰ ,ਡਾਕਟਰ ਸਿਮਰਨਜੀਤ ਕੌਰ, ਐਡਵੋਕੇਟ ਨੀਲਮ ਨਾਰੰਗ, ਗੀਤਕਾਰ ਮੰਦਰ ਗਿੱਲ ਸਾਹਿਬਚੰਦੀਆ , ਮਲਕੀਤ ਸਿੰਘ ਨਾਗਰਾ ,ਦਲਜੀਤ ਕੌਰ ਦਾਊਂ , ਗੀਤਕਾਰ ਰਾਜੂ ਨਾਹਰ ,ਦਰਸ਼ਨ ਸਿੰਘ ਤਿਉਣਾ , ਦਲਵੀਰ ਸਿੰਘ ਸਰੋਆ, ਯੂਨੀਵਰਸਿਟੀ ਦੇ ਵਿਦਿਆਰਥੀ ਜਸਕਰਨ ਸਿੰਘ, ਰਣਦੀਪ ਸਿੰਘ ਅਤੇ ਜਸਕਰਨ ਸਿੰਘ ਨੇ ਆਪਣੀਆਂ ਖ਼ੂਬਸੂਰਤ ਕਾਵਿ ਰਚਨਾਵਾਂ ਪੇਸ਼ ਕਰਕੇ ਵਾਹ ਵਾਹ ਖੱਟੀ । ਆਸਰਾ ਦੀਆਂ ਵਿਦਿਆਰਥਣਾਂ ਗੁਰਦੀਪ ਕੌਰ, ਰਮਨਦੀਪ ਕੌਰ ਆਦਿ ਨੇ ਖ਼ੂਬਸੂਰਤ ਗੀਤ ਸੁਣਾ ਕੇ ਸਭ ਦਾ ਮਨ ਮੋਹ ਲਿਆ। ਸਭਾ ਵੱਲੋਂ ਦੂਜੇ ਦੌਰ ਵਿੱਚ ਨਵੇਂ ਚੁਣੇ ਗਏ ਪੀ ਸੀ ਐੱਸ ਅਧਿਕਾਰੀ ਅਮਨਦੀਪ ਸਿੰਘ ਮਾਵੀ , ਪਿੰਡ ਬਡਾਲਾ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ । ਰੂਬਰੂ ਦੌਰਾਨ ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਕਲਰਕ ਦੇ ਅਹੁਦੇ ਤੋਂ ਕੀਤੀ ਸੀ ਪਰ ਉਹਨਾਂ ਦੇ ਮਨ ਵਿੱਚ ਤਮੰਨਾ ਪੀ ਸੀ ਐੱਸ ਕਰਨ ਦੀ ਸੀ ਇਸ ਲਈ ਉਹ ਪੂਰੀ ਮਿਹਨਤ ਤੇ ਲਗਨ ਨਾਲ ਪੰਜਾਬ ਭਰ ਵਿੱਚੋਂ ਟੌਪਰ ਰਹਿ ਕੇ ਪੀਸੀਐਸ ਅਧਿਕਾਰੀ ਬਣ ਗਏ। ਉਹਨਾਂ ਕਿਹਾ ਕਿ ਜੇਕਰ ਵਿਅਕਤੀ ਦੇ ਅੰਦਰ ਕੁਝ ਕਰਨ ਦੀ ਚਾਹਤ ਹੋਵੇ ਤਾਂ ਉਹ ਮਿਹਨਤ ਤੇ ਦ੍ਰਿੜਤਾ ਨਾਲ ਪੂਰੀ ਕੀਤੀ ਜਾ ਸਕਦੀ ਹੈ। ਮੁੱਖ ਮਹਿਮਾਨ ਹਰਮਿੰਦਰ ਸਿੰਘ ਮਾਵੀ ਅਤੇ ਸਤਵਿੰਦਰ ਸਿੰਘ ਮੜੌਲਵੀ ਨੇ ਹਾਜ਼ਰ ਵਿਦਿਆਰਥੀਆਂ ਤੇ ਜੋਤੀ ਸਰੂਪ ਆਸਰਾ ਦੀਆਂ ਲੜਕੀਆਂ ਨੂੰ ਪੁਸਤਕਾਂ ਨਾਲ ਜੁੜਨ ਅਤੇ ਨਰੋਆ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਨੇ ਆਪਣੇ ਖ਼ੂਬਸੂਰਤ ਵਿਚਾਰ ਪੇਸ਼ ਕਰਦਿਆਂ ਸਮੁੱਚੀ ਸੰਸਥਾ ਦਾ ਧੰਨਵਾਦ ਕੀਤਾ ਜਿਨਾਂ ਨੇ ਸਾਹਿਤ ਸਭਾ ਨੂੰ ਪ੍ਰੋਗਰਾਮ ਕਰਵਾਉਣ ਵਾਸਤੇ ਵੱਡਾ ਸਹਿਯੋਗ ਦਿੱਤਾ। ਉਹਨਾਂ ਇੱਕ ਗਜ਼ਲ ਵੀ ਸਾਂਝੀ ਕੀਤੀ। ਸਭਾ ਵੱਲੋਂ ਅਮਨਦੀਪ ਸਿੰਘ ਮਾਵੀ ਅਤੇ ਹਰਮੰਦਰ ਸਿੰਘ ਮਾਵੀ, ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਦੋਵਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਜਸਪਾਲ ਸਿੰਘ ਕੰਵਲ ,ਅਮਨਦੀਪ ਸਿੰਘ ਮਾਵੀ ਤੇ ਬੀਬੀ ਦਲਜੀਤ ਕੌਰ ਦਾਊਂ ਨੇ ਜੋਤੀ ਸਰੂਪ ਆਸ਼ਰਮ ਨੂੰ ਨਿੱਜੀ ਤੌਰ ' ਤੇ ਰਾਸ਼ੀ ਵੀ ਦਾਨ ਕੀਤੀ । ਮੁੱਖ ਮਹਿਮਾਨ ਹਰਿਮੰਦਰ ਸਿੰਘ ਵੱਲੋਂ ਸਭਾ ਦੀ ਮਾਲੀ ਮਦਦ ਦਿੱਤੀ ਗਈ। ਹੋਰਨਾ ਤੋਂ ਇਲਾਵਾ ਇਸ ਮੌਕੇ ਡਾਕਟਰ ਰਸ਼ਪਾਲ ਸਿੰਘ, ਡਾਕਟਰ ਜਤਿੰਦਰ ਅਰੋੜਾ ,ਸਿਮਰਨਜੀਤ ਸਿੰਘ, ਪੱਤਰਕਾਰ ਤਰਸੇਮ ਸਿੰਘ ਜੰਡਪੁਰੀ , ਜੀਤ ਸਿੰਘ ਸੋਮਲ ਅਤੇ ਵੱਡੀ ਗਿਣਤੀ ਵਿੱਚ ਕੰਨਿਆ ਆਸਰਾ ਦੀਆਂ ਲੜਕੀਆਂ ਅਤੇ ਪ੍ਰਬੰਧਕ ਹਾਜ਼ਰ ਸਨ । ਸਭਾ ਦੇ ਪ੍ਰਧਾਨ ਪ੍ਰੋਫੈਸਰ ਜਸਪਾਲ ਜੱਸੀ ਨੇ ਸਭ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।