MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਸਾਖੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ

ਬਾਬੇ ਨਾਨਕ ਦੀ ਜੋਤ ਸਦਾ ਜੱਗਦੀ ਰਹੇਗੀ:- ਭਾਈ ਗੁਰਇਕਬਾਲ ਸਿੰਘ

ਭਿਖੀਵਿੰਡ 6 ਅਪ੍ਰੈਲ (ਹਰਜਿੰਦਰ ਸਿੰਘ ਗੋਲਣ) ਖਾਲਸਾ ਪੰਥ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਪਹੂਵਿੰਡ ਵੱਲੋਂ ਚੁਪਿਹਰਾ ਜਪ ਤਪ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਭਾਈ ਨਰਿੰਦਰ ਸਿੰਘ, ਭਾਈ ਚਿਤਰਾਵਲ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪਰਮਿੰਦਰ ਸਿੰਘ ਪ੍ਰਿੰਸ ਵੱਲੋਂ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਦੇ ਸਹਿਯੋਗ ਨਾਲ ਰੱਬੀ ਬਾਣੀ ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਚੌਪਾਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਬੀਬੀ ਕਵਲਾਂ ਭਲਾਈ ਕੇਂਦਰ ਟਰਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਨੇ ਰੱਬੀ ਬਾਣੀ ਦਾ ਕੀਰਤਨ ਕਰਨ ਦੇ ਨਾਲ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਐਸੇ ਗੁਰਸਿੱਖਾਂ ਦੀ ਫੌਜ ਤਿਆਰ ਕੀਤੀ ਜਿਨ੍ਹਾਂ ਨੇ ਆਪਣਾ ਤਨ ਮਨ ਅਤੇ ਧੰਨ ਗੁਰੂ ਪੰਥ ਨੂੰ ਸਮਰਪਿਤ ਕਰਕੇ ਜਬਰ ਜੁਲਮ ਦੇ ਖਿਲਾਫ ਤਲਵਾਰ ਚੁੱਕੀ ਅਤੇ ਦੁਸ਼ਮਣ ਫੌਜਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਿਖਾਏ ਮਾਰਗ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਿਆ ਜਾਵੇ ਅਤੇ ਲੋੜਵੰਦਾਂ ਦੀ ਮਦਦ ਕਰਕੇ ਆਪਣਾ ਫਰਜ਼ ਨਿਭਾਇਆ ਜਾਵੇ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਫਾਊਂਡਰੇਸ਼ਨ ਪ੍ਰਧਾਨ ਕਰਨਲ ਹਰੀ ਸਿਮਰਨ ਸਿੰਘ ਸੰਧੂ, ਮੈਨੇਜਰ ਪ੍ਰਭਜੋਤ ਸਿੰਘ, ਭਾਈ ਹਰਮਿੰਦਰ ਸਿੰਘ, ਮੁੱਖ ਗ੍ਰੰਥੀ ਬਾਬਾ ਕੁਲਵੰਤ ਸਿੰਘ, ਗ੍ਰੰਥੀ ਲਵਪ੍ਰੀਤ ਸਿੰਘ, ਭਾਈ ਚਰਨਜੀਤ ਸਿੰਘ ਆਦਿ ਵੱਲੋਂ ਭਾਈ ਗੁਰਇਕਬਾਲ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਗੁਰਪਾਲ ਸਿੰਘ ਉਸਤਾਦ, ਭਾਈ ਗੁਰਬੀਰ ਸਿੰਘ, ਭਾਈ ਜਗਮੋਹਨ ਸਿੰਘ, ਬਾਬਾ ਦਲਜੀਤ ਸਿੰਘ ਵਿੱਕੀ ਸਮੇਤ ਧਾਰਮਿਕ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਧਾਰਮਿਕ ਸਮਾਗਮ ਦੀ ਸੰਪੂਰਨਤਾ ਮੌਕੇ ਭਾਈ ਹਰਮਿੰਦਰ ਸਿੰਘ ਵੱਲੋਂ ਅਰਦਾਸ ਬੇਨਤੀ ਕਰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।