MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਟੇਟ ਅਵਾਰਡੀ ਪ੍ਰੇਮ ਧੀਮਾਨ ਨੂੰ ਸਦਮਾ ਪਿਤਾ ਅਮਰਨਾਥ (76) ਦਾ ਦੇਹਾਂਤ

ਪਰਿਵਾਰ ਨੇ ਅੱਖਾਂ ਕੀਤੀਆਂ ਦਾਨ
ਗੜ੍ਹਸ਼ੰਕਰ 7 ਅਪ੍ਰੈਲ (ਮਨਦੀਪ) ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਨਜ਼ਦੀਕ ਪੈਂਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੇੜਾ ਕਲਮੋਟ ਵਿਖੇ ਬਤੌਰ ਕਾਰਜਕਾਰੀ ਪ੍ਰਿੰਸੀਪਲ ਸੇਵਾ ਨਿਭਾਅ ਰਹੇ ਪ੍ਰੇਮ ਧੀਮਾਨ ਸਟੇਟ ਅਵਾਰਡੀ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਅਮਰਨਾਥ ਧੀਮਾਨ (76) ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਪਤਨੀ ਚੰਨੋ ਦੇਵੀ,  ਚਾਰ ਪੁੱਤਰ ਪ੍ਰੇਮ ਧੀਮਾਨ, ਮੰਗਤ ਰਾਮ ,ਨਰੇਸ਼ ਰੀਹਲ ਅਤੇ ਰਾਮ ਸਰੂਪ ਛੱਡ ਗਏ। ਉਨਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਖੇੜਾ ਕਲਮੋਟ ਵਿਖੇ ਕੀਤਾ ਗਿਆ।ਪਰਿਵਾਰ ਵਲੋਂ ਸ਼ੰਕਰਾ ਆਈ ਬੈਂਕ ਲੁਧਿਆਣਾ ਰਾਹੀਂ ਉਨਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਉਹਨਾਂ ਨਮਿਤ ਸਮਾਜਿਕ ਇਕੱਠ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਖੇੜਾ ਕਲਮੋਟ ਵਿਖੇ ਹੋਵੇਗਾ ਅਮਰਨਾਥ ਮਾਨ ਦੀ ਮੌਤ ਤੇ ਸਮਾਜਿਕ ਧਾਰਮਿਕ ਅਤੇ ਅਧਿਆਪਕ ਜਥੇਬੰਦੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।