
20 ਅਪ੍ਰੈਲ ਨੂੰ ਪਾਰਮਾਂ ਵਿਖੇ ਮਨਾਏ ਜਾ ਰਹੇ ਗੁਰਪੁਰਬ ਵਿੱਚ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਕਰਨਗੇ ਉੱਚੇਚੇ ਤੌਰ ਤੇ ਸ਼ਿਰਕਤ - ਚੰਦੜ

ਰੋਮ( ਇਟਲੀ) 10ਅਪ੍ਰੈਲ ਟੇਕਚੰਦ ਜਗਤਪੁਰ -ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ ,ਸਮੁੱਚੀ ਮਾਨਵਤਾ ਨੂੰ ਸਮਾਜਿਕ ਬਰਾਬਰਤਾ ,ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਮਹਾਨ ਰਹਿਬਰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਜਿੱਥੇ ਸਮੁੱਚੇ ਸੰਸਾਰ ਭਰ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਟਲੀ ਵਿੱਚ ਸ੍ਰੀ ਗੁਰੂ ਰਵਿਦਾਸ ਟੈਂਪਲ ਪਾਰਮਾਂ ਪਿਚੈਂਸਾ ਵਿਖੇ ਸਮੂੰਹ ਸੰਗਤ ਦੇ ਸਹਿਯੋਗ ਨਾਲ 20ਅਪਰੈਲ ਨੂੰ ਬਹੁਤ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ।ਇਸ ਸਮਾਗਮ ਵਿੱਚ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਆਖੰਡ ਜਾਪ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਹੋਵੇਗਾ ਜਿਸ ਵਿੱਚ ਪੰਜਾਬ ਤੋਂ ਉਚੇਚੇ ਤੌਰ ਤੇ ਪਹੁੰਚੇ ਆਵਾਜ ਕੌਮ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਆਪਣੇ ਪ੍ਰਵਚਨਾਂ ਦੀ ਸੰਗਤਾਂ ਨਾਲ ਸਾਂਝ ਪਾਉਣਗੇ। ਇਸ ਮੌਕੇ ਤੇ ਵੱਖ ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਬੁਲਾਰੇ ਵੀ ਸਤਿਗੁਰੂ ਰਵਿਦਾਸ ਜੀ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ।ਇਸ ਮੌਕੇ ਤੇ ਉਹਨਾਂ ਨਾਲ ਬਲਵਿੰਦਰ ਕਾਕਾ, ਪਿਆਰਾ ਲਾਲ, ਸਤਿਨਾਮ ਰਾਮ ਬਿੱਟੂ ਮਾਹਲ ,ਬਲਦੇਵ ,ਪੰਮਾ ਮਾਹੀ ਸੁਰਜੀਤ ਲਾਲ, ਬਲਵੀਰ, ਗੋਪਾਲ ਕੁਲਦੀਪ ,ਰਵੀ ਕਲੇਰ, ਦੇਵਕੀ ਨੰਦਨ ,ਆਦਿ ਨਾਲ ਸਨ।