MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿੰਡ ਮੜੌਲੀ ਕਲਾਂ 'ਚ ਸਜਾਏ ਪੰਜ ਰੋਜ਼ਾ ਧਾਰਮਕ ਦੀਵਾਨ

 ਕੌਮ ਦੇ ਚੰਗੇ ਭਵਿੱਖ ਲਈ ਸਿੱਖ ਨੌਜਵਾਨ ਇੱਕਜੁੱਟ ਹੋਣ . ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਮੋਰਿੰਡਾ, 10 ਅਪ੍ਰੈਲ ਭਟੋਆ  ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਭਾਈ ਸੁਰਿੰਦਰਪਾਲ ਸਿੰਘ ਸੋਢੀ ਦੇ ਉਪਰਾਲੇ ਸਦਕਾ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੰਜ ਰੋਜਾ ਕਥਾ ਤੇ ਕੀਰਤਨ ਦੀਵਾਨ ਸਜਾਏ  ਗਏ। ਸਮਾਗਮ ਦੇ ਆਖਰੀ ਦਿਨ  ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਹਾਜ਼ਰੀ ਭਰੀ।  ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਰ ਮਨੁੱਖ ਆਪਣੇ ਸਰੀਰ ਲਈ ਤੇ ਆਪਣੇ ਬੱਚਿਆਂ ਲਈ ਆਪਣੇ ਸਮੇਂ ਵਿੱਚੋਂ ਸਮਾਂ ਕੱਢਦਾ ਹੈ ਉਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਗੁਰਸਿੱਖ ਨੂੰ ਸਿੱਖ ਪੰਥ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨਾਂ ਦਾ  ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖ ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਜਿਸ ਦਿਨ ਸਿੱਖ ਨੌਜਵਾਨ ਇਕੱਤਰ ਹੋ ਕੇ ਕਾਫਲੇ ਬੰਨ ਕੇ ਕੌਮ ਦੀ ਹੋਣੀ ਸੰਵਾਰਨ ਲਈ ਮੈਦਾਨ ਵਿੱਚ ਆ ਗਏ ਉਸ ਦਿਨ ਪੰਥ ਵਿਰੋਧੀ ਸ਼ਕਤੀਆਂ ਘੁਰਨਿਆਂ ਵਿੱਚ ਵੜ ਜਾਣਗੀਆਂ । ਉਹਨਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਪ੍ਰਤੀ ਸੋਸ਼ਲ ਮੀਡੀਆ ਤੇ ਚੱਲ ਰਹੇ ਘਟੀਆ ਕਿਸਮ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਹਰ ਨੌਜਵਾਨ ਨੂੰ ਅੱਧਾ ਘੰਟਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਖ ਕੌਮ ਦੀ ਬੇਹਤਰੀ ਲਈ ਪ੍ਰਚਾਰ ਕਰਨ ਦੀ ਲੋੜ ਹੈ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਵੰਗਾਰਨ ਵਾਲੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ ।ਉਹਨਾਂ ਭਾਈ ਸੁਰਿੰਦਰ ਸਿੰਘ ਸੋਢੀ ਵੱਲੋਂ ਕਰਾਏ ਗਏ ਧਾਰਮਿਕ ਸਮਾਗਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਗੁਰਮਤਿ ਚੇਤਨਾ ਫੈਲਾ ਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਮੌਕੇ ਤੇ ਸਮਾਗਮ ਵਿੱਚ ਵਿਸ਼ੇਸ਼ ਤੋਰ ਪਹੁੰਚੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੰਤ ਸਮਾਜ ਵੱਲੋਂ ਅਕਾਲੀ ਫੂੱਲਾ ਸਿੰਘ ਐਵਾਰਡ ਨਾਲ  ਸਨਮਾਨਿਤ ਕੀਤਾ ਗਿਆ  ਇਸ ਮੱਕ ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਗੋਬਿੰਦ ਸਿੰਘ ਝੀਲ ਵਾਲੇ, ਬਾਬਾ ਈਸ਼ਰ ਸਿੰਘ  ਸੰਗਤਪੁਰ, ਬਾਬਾ ਸੁਖਜੀਤ ਸਿੰਘ ਸ੍ਰੀ ਚਮਕੌਰ ਸਾਹਿਬ , ਪ੍ਰਧਾਨ ਲਖਵੀਰ ਸਿੰਘ, ਸੁਦਾਗਰ ਸਿੰਘ ਮਾਨ ,ਸਾਬਕਾ ਸਰਪੰਚ ਰਣਜੀਤ ਸਿੰਘ ਮਾਨ ,ਸ਼ਮਸ਼ੇਰ ਸਿੰਘ , ਪਰਮਜੀਤ ਸਿੰਘ ਪੰਮਾ ,ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ, ਬਾਬਾ ਜਸਪ੍ਰੀਤ ਸਿੰਘ ਮਸਤੂਆਣਾ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਭਾਮੀਆ, ਬਾਬਾ ਕੁਲਵਿੰਦਰ ਸਿੰਘ ਧੂਰੀ, ਗੁਰਮਤਿ ਪ੍ਰਚਾਰ ਸੇਵਾ ਦਲ ਮੋਰਿਡਾ, ਗੁਰਮਤਿ ਪ੍ਰਚਾਰ ਸੇਵਾ ਦਲ ਕੁਰਾਲੀ ਅਤੇ ਗੁਰਮਤਿ ਪ੍ਰਚਾਰ ਸੇਵਾ ਦਲ ਚੁੰਨੀ ਦੇ ਮੈਂਬਰਾਂ ਤੇ ਇਲਾਵਾ ਡੀ.ਐਸ.ਪੀ ਜਤਿੰਦਰਪਾਲ ਸਿੰਘ, ਐਸ.ਐਚ.ਓ ਥਾਣਾ ਸਿਟੀ ਮੋਰਿੰਡਾ ਹਰਜਿੰਦਰ ਸਿੰਘ,  ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤ ਹਾਜ਼ਰ ਸੀ।