MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਖਿਰਕਾਰ ਉਸਾਰੂ ਸੋਚ ਰੱਖਣ ਵਾਲੇ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹੀ ਦਿੱਤੀ ਤਰਜੀਹ, ਪ੍ਰਧਾਨਗੀ ਪੱਦ ਤੇ ਲਾਈ ਮੋਹਰ  ----ਲਹਿਰਾ, ਭੰਗੂ, ਨੌਰਾ ਅਤੇ ਭੱਟੀ |

ਸ਼੍ਰੋਮਣੀ ਅਕਾਲੀ ਦਲ ਯੂਰਪ ਯੂਨਿਟ ਵੱਲੋਂ ਮੁਬਾਰਕਾਂ, ਹੁਣ ਵੇਲਾ ਹੈ ਕਿ ਬਾਗੀ ਅਕਾਲੀ ਆਗੂ, ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋ ਜਾਣ ---ਡੋਗਰਾਂਵਾਲ, ਭੁੰਗਰਨੀ, ਫ਼ਤਿਹਗੜ ਅਤੇ ਬੋਦਲ |  ਸ਼੍ਰੋਮਣੀ ਅਕਾਲੀ ਦਲ ਦੀ ਕਾਰਕਰਨੀ ਅਤੇ ਡੇਲੀਗੇਟਾਂ ਨੇ ਪ੍ਰਧਾਨਗੀ ਦਾ ਸਹੀ ਫ਼ੈਸਲਾ ਲੈ ਕੇ ਪਾਰਟੀ ਦੇ ਹਰੇਕ ਵਰਕਰ ਅਤੇ ਸਪੋਰਟਰ ਦਾ ਦਿੱਲ ਜਿੱਤ ਲਿਆ ਹੈ ----ਅਟਵਾਲ, ਮਾਣਾ, ਕਾਲੜੂ ਅਤੇ ਮਾਸ਼ਟਰ ਅਵਤਾਰ ਸਿੰਘ |

ਪੈਰਿਸ 12 ( ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਡੇਲੀਗੇਟਾਂ ਅਤੇ ਕਾਰਜਕਾਰਨੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਸੱਦੇ ਗਏ ਇਜਲਾਸ ਦੌਰਾਨ, ਕਈ ਅਟਕਲਾਂ ਉਪਰੰਤ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਖਿਰਕਾਰ ਪ੍ਰਧਾਨ ਚੁਣ ਲਿਆ ਗਿਆ ਹੈ, ਜਿਸਦੀ ਕਿ ਸਮੁੱਚੇ ਅਕਾਲੀ ਦਲ ਦੇ ਸਪੋਰਟਰਾਂ ਨੇ ਭਰਭੂਰ ਸ਼ਲਾਘਾ ਕੀਤੀ ਹੈ| ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਜਸਪ੍ਰੀਤ ਸਿੰਘ ਅਟਵਾਲ, ਮਾਸ਼ਟਰ ਅਵਤਾਰ ਸਿੰਘ, ਸੁਰਜੀਤ ਸਿੰਘ ਮਾਣਾ, ਸੁਖਜਿੰਦਰ ਸਿੰਘ ਕਾਲੜੂ ਆਦਿ ਨੇ ਕਿਹਾ ਕਿ ਸਾਰਿਆਂ ਦੇ ਇਕੱਠੇ ਹੋਣ ਨਾਲ, ਜਿੱਥੇ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗਾ, ਉੱਥੇ ਹੀ ਪੰਜਾਬ ਦਾ ਵਿਕਾਸ ਵੀ ਪਹਿਲਾਂ ਦੀ ਤਰਾਂ ਦੁਬਾਰਾ ਆਪਣੀਆਂ ਲੀਹਾਂ ਤੇ ਆ ਜਾਵੇਗਾ | ਵੈਸੇ ਵੀ ਜ਼ੇਕਰ ਗਹੁ ਨਾਲ ਵਾਚਿਆ ਜਾਵੇ ਤਾਂ, ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਸੰਭਾਲ ਵੀ ਨਹੀਂ ਸੀ ਸੱਕਦਾ | ਹੁਣ ਦੇਖਣਾ ਪੰਜਾਬ ਆਪਣੀਆਂ ਪੁਰਾਣੀਆਂ ਲਹਿਰਾਂ ਬਹਿਰਾਂ ਵਿੱਚ ਕਿਵੇਂ ਪਰਤਦਾ ਹੈ, ਦੇਖਣ ਵਾਲਾ ਮਾਹੌਲ ਹੋਵੇਗਾ, ਜਿਸਦੀ ਕਿ ਸਭ ਨੂੰ ਉਡੀਕ ਹੈ  |