ਜਸਪ੍ਰੀਤ ਸਿੰਘ ਬਾਡੀ ਸ਼ਾਪ ਅਡਵਾਈਜ਼ਰ ਦਾ ਜਨਮ ਦਿਨ ਉੱਘੇ ਲੋਕ ਗਾਇਕ ਬਲਧੀਰ ਮਾਹਲਾ ਨੇ ਬਰਾੜਜ਼ ਹੁੰਡਈ ਫਰੀਦਕੋਟ ਦੇ ਸਟਾਫ ਮੈਂਬਰਾਂ ਨਾਲ ਮਿਲਕੇ ਮਨਾਇਆ
ਫਰੀਦਕੋਟ 15 ਅਪ੍ਰੈਲ ( ਧਰਮ ਪ੍ਰਵਾਨਾਂ ) ਬਰਾੜਜ਼ ਹੁੰਡਈ ਫਰੀਦਕੋਟ ਵਿਖੇ ਚਰਨਜੀਤ ਸਿੰਘ ਜੀ. ਐਮ. ਤੇ ਮੱਖਣ ਸਿੰਘ ਰੁਪਾਲ ਦੀ ਦੇਖ ਰੇਖ ਵਿੱਚ ਜਸਪ੍ਰੀਤ ਸਿੰਘ ਬਾਡੀ ਸ਼ਾਪ ਅਡਵਾਈਜ਼ਰ ਦਾ ਜਨਮ ਦਿਨ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੁੱਕੂ ਰਾਣਾ ਰੋਂਦਾ ਵਾਲੇ ਪੰਜਾਬੀ ਦੇ ਅੰਤਰਰਾਸ਼ਟਰੀ ਲੋਕ ਗਾਇਕ ਬਲਧੀਰ ਮਾਹਲਾ ਸ਼ਾਮਲ ਹੋਏ ਉਹਨਾਂ ਨੇ ਚਰਨਜੀਤ ਸਿੰਘ, ਮੱਖਣ ਸਿੰਘ ਰੁਪਾਲ ਅਤੇ ਸਟਾਫ ਨਾਲ ਮਿਲਕੇ ਜਸਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਕੇਕ ਕੱਟਕੇ ਖੁਸ਼ੀ ਸਾਂਝੀ ਕੀਤੀ। ਬਲਧੀਰ ਮਾਹਲਾ ਨੇ ਜਸਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਉਹਦੇ ਚੰਗੇਰੇ ਭਵਿੱਖ ਤੇ ਚੜ੍ਹਦੀ ਕਲਾ ਲਈ ਦੁਆਵਾਂ ਦਿੱਤੀਆਂ ਕਿ ਉਹ ਹੱਸਕੇ ਆਪਣੀ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ ਹਮੇਸ਼ਾ ਸਰ ਕਰਦਾ ਰਹੇ। ਇਸ ਮੌਕੇ ਇਹਨਾਂ ਤੋਂ ਇਲਾਵਾ ਬਰਾੜਜ਼ ਹੁੰਡਈ ਦੇ ਸਟਾਫ ਮੈਂਬਰ ਸੁਖਵੀਰ ਸਿੰਘ, ਕਿਸ਼ਨ ਸਿੰਘ, ਨਿਰਮਲ ਕੁਮਾਰ, ਰਣਧੀਰ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨੀ ਤੇ ਰੁਪਿੰਦਰ ਸ਼ਰਮਾ ਵੀ ਇਹਨਾਂ ਖੁਸ਼ੀ ਦੇ ਪਲਾਂ ਸਮੇ ਹਾਜ਼ਰ ਰਹੇ।