
ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਖ਼ਾਰ ਖਾਣ ਵਾਲੇ, ਬਾਗੀ ਅਕਾਲੀ, ਹੁਣ ਧਾਰਮਿਕ ਪੱਤਾ ਖੇਡਣ ਦੀ ਤਿਆਰੀ 'ਚ, ਸੁਚੇਤ ਰਹਿਣ ਦੀ ਲੋੜ---ਭੱਟੀ ਫਰਾਂਸ |
ਪੈਰਿਸ 16 ਅਪ੍ਰੈਲ (ਪੱਤਰ ਪ੍ਰੇਰਕ ) ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ, ਜਿਹੜਾ ਧੜਾ ਸ਼੍ਰੋਮਣੀ ਅਕਾਲੀ ਦਲ ਤੋਂ, ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਕਾਰਨ ਬਾਗੀ ਹੋ ਗਿਆ ਸੀ, ਨੇ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਸੀ ਕਿ, ਜੋ ਮਰਜੀ ਹੋ ਜਾਵੇ, ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਬਣਨ ਦੇਣਾਂ, ਐਪਰ ਉਹ ਆਪਣੇ ਇਸ ਮਨਸੂਬੇ ਵਿੱਚ ਫੇਲ ਹੋ ਚੁੱਕੇ ਹਨ, ਜਿਸ ਕਰਕੇ ਉਹ ਅੰਦਰੋ ਅੰਦਰੀ ਬਹੁਤ ਦੁੱਖੀ ਵੀ ਹਨ | ਸਰਦਾਰ ਭੱਟੀ ਦੇ ਕਹਿਣ ਅਨੁਸਾਰ ਅਤੇ ਮਿਲੀਆਂ ਕੰਸੋਆ ਮੁਤਾਬਿਕ, ਉਹ ਸਾਰੇ ਇਕੱਠੇ ਹੋ ਕੇ, ਧਾਰਮਿਕ ਪੱਤਾ ਖੇਡ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਧਰਮ ਦੀ ਆੜ ਹੇਠ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸਤੋਂ ਸਰਦਾਰ ਸੁਖਬੀਰ ਸਿੰਘ ਸਾਹਿਤ, ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ, ਸਪੋਰਟਰ, ਅਹੁਦੇਦਾਰਾਂ, ਡੇਲੀਗੇਟਾਂ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਸੁਚੇਤ ਰਹਿਣਾ ਹੋਵੇਗਾ | ਚਾਹੀਦਾ ਤਾਂ ਇਹ ਹੈ ਕਿ ਜਦੋਂ ਤੱਕ ਬਾਗੀ ਧੜਾ ਕਿਸੇ ਧਰਮੀ ਬੰਦੇ ਨੂੰ ਮੋਹਰੀ ਬਣਾ ਕੇ ਕੋਈ ਚਾਲ ਚੱਲੇ, ਸ਼੍ਰੋਮਣੀ ਅਕਾਲੀ ਦੇ ਪ੍ਰਮੁੱਖ ਪ੍ਰਬੰਧਕਾਂ ਨੂੰ ਇਸ ਦਾ ਇਲਾਜ ਪਹਿਲਾਂ ਹੀਂ ਕਰ ਲੈਣਾ ਚਾਹੀਦਾ ਹੈ |