MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

27 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਗਿਆਨੀ ਸੁੱਖਨਰੰਜਨ ਸਿੰਘ ਸੁੰਮਨ ਦਾ ਢਾਡੀ ਜੱਥਾ ਹਾਜਰੀ ਭਰੇਗਾ।


ਹਮਬਰਗ (ਅਮਰਜੀਤ ਸਿੰਘ ਸਿੱਧੂ) ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਐਤਵਾਰ ਨੂੰ ਹਫਤਾਵਾਰੀ ਸਮਾਗਮਾਂ ਮਨਾਏ ਜਾਣਗੇ, ਜਿਨ੍ਹਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿੱਚ ਪੰਥ ਦੇ ਮਹਾਨ ਢਾਡੀ ਗਿਆਨੀ ਸੁੱਖਨਰੰਜਨ ਸਿੰਘ ਸੁੰਮਨ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕਰੇਗਾ।  ਗੱਲਬਾਤ ਕਰਦਿਆਂ ਗੁਰੂਘਰ ਦੇ ਗ੍ਰੰਥੀ ਭਾਈ ਹਰਭਜਨ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਸੰਗਤਾਂ ਨੂੰ ਗੁਰੂ ਘਰ ਪਹੁੰਚ ਕੇ ਨਤਮਸਤਕ ਹੋਣ ਦੀ ਬੇਨਤੀ ਕੀਤੀ ।