
ਖ਼ਾਲਸਾ ਪੰਥ ਦੇ 326 ਵੇਂ ਸਾਜਨਾ ਦਿਵਸ ਮੋਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ‘ਵਾਲੈਸੀਆ ਸਪੇਨ ‘ਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ

ਪੈਰਿਸ 27ਅਪ੍ਰੈਲ (ਦਲਜੀਤ ਸਿੰਘ ਬਾਬਕ), 1699 ਦੀ ਵਿਸਾਖੀ ਨੂੰ ਸਾਹਿਬੇ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦੀ ਪਾਵਨ ਧਰਤੀ ਤੇ (ਹਜਾਰਾਂ) ਸਿੱਖਾਂ ਦੇ ਸਜੇ ਇਕੱਠ ਵਿੱਚ (ਕ੍ਰਾਂਤੀਕਾਰੀ) ਐਲਾਨ ਕੀਤਾ ਹੁਣ ਮੈਂ ਇਕ ਅਜਿਹੇ ਖਾਲਸਾ ਪੰਥ ਦੀ ਸਾਜਨਾ ਕਰਾਂਗਾ, ਜੋ ਸਾਰੇ ਸੰਸਾਰ ਵਿੱਚੋ ਨਿਆਰੇ ਰੂਪ ਦਾ ਧਾਰਨੀ ਹੋਵੇਗਾ। ਦੁਨੀਆਂ ਦੇ ਲੱਖਾਂ ਕਰੋੜਾਂ ਦੇ ਇਕੱਠ ਵਿਚ ਜਦੋਂ ਕਿਤੇ ਇਕ ਵੀ ਸਿੱਖ ਸ਼ਾਮਲ ਹੋਇਆ ਕਰੇਗਾ, ਤਾਂ ਉਹ ਸਾਰੀ ਇਕੱਤਰਤਾਂ ਵਿੱਚੋ ਪਹਿਲੀ ਨਜ਼ਰੇ ਮੇਰਾ ਨਿਆਰਾ ਸਿੱਖ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵਿਲੱਖਣ ਦਿਸੇਗਾ, ਮੇਰਾ ਸਿੱਖ ਆਪਣੇ ਨਿਆਰੇ ਸਰੂਪ ਅਤੇ ਅਨੋਖੀ ਸਪਿਰਟ ਸਦਕੇ ਸਹਿਜੇ ਪਰਖਿਆ ਤੇ ਪਛਾਣਿਆ ਜਾ ਸਕੇਗਾ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀ ਵਿਲੱਖਣ, ਨਿਆਰੀ, ਅਜ਼ਾਦ ਹਸਤੀ ਨੂੰ ਖੰਡੇ ਦੀ ਪਾਣ ਦੇ ਕੇ ਨਿਰਮਲ ਪੰਥ ਤੋਂ ਖਾਲਸਾ ਪੰਥ ਦੇ ਰੂਪ ਵਿੱਚ ਸਜਾਇਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰੱਬੀ ਨੂਰ ਵਿੱਚ ਭਿਜੀ ਤਲਵਾਰ ਨਾਲ ਸਾਜੇ ਗਏ ਖਾਲਸਾ ਪੰਥ ਦਾ ਸਾਜਨਾ ਦਿਵਸ ਦੇ 326 ਮੋਕੇ ਗੁਰਦੁਆਰਾ ਸਿੱਖ ਵਾਲੈਸੀਆ (ਸਪੇਨ) ਵਿੱਚ ਚੱਵਰ-ਛੱਤਰ ਦੇ ਮਾਲਕ 'ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀ ਛਤਰ-ਛਾਇਆ ਹੇਠ 'ਪੰਜ ਪਿਆਰਿਆਂ ਦੀ ਅਗਵਾਈ ਹੇਠ ਬੜੀ ਸ਼ਰਧਾਂ ਤੇ ਸਤਿਕਾਰ ਨਾਲ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਅਲੌਕਿਕ ਮਹਾਨ ਨਗਰ ਕੀਰਤਨ ਸਜਾਇਆ ਗਿਆ। ਗਿਆਨੀ ਸਲੁੱਖਣ ਸਿੰਘ ਜੀ ਵੱਲੋ ਜੁਗੋ ਜੁਗ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀਆਂ ਪ੍ਰਕਰਮਾਂ ਆਰੰਭ ਕਰਨ ਵਾਸਤੇ ਰਵਾਨਾ ਕੀਤਾ ਗਿਆ। ਇਸ ਮੋਕੇ 'ਨਗਾਰੇ ਦੀ ਚੋਟ ਤੇ ਬੋਲੇ ਸੋਨਿਹਾਲ ਹਾਲ, ਸਤਿ ਸ੍ਰੀ ਅਕਾਲ, ਦੇਗ ਤੇਗ ਫਤਿਹ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ ਦੇ ਜੈਕਾਰਿਆਂ ਦੀ ਅਸਮਾਨ ਗੁਜਾਉ ਗੂੰਜ ਨਾਲ 'ਨਗਰ ਕੀਰਤਨ ਵੱਖ ਵੱਖ ਬਜ਼ਾਰਾਂ ਤੇ ਰਸਤਿਆ ਤੋਂ ਵੱਖ ਵੱਖ ਪੜਾਵਾਂ ਤੋਂ ਰੱ ੱਬ ਦੇ ਨਾਮ ਦੀਆਂ ਵਰਖਾ ਵਰਸਾਉਦਾਂ ਹੋਇਆ, ਮੁੜ ਸ਼ਾਮ ਨੂੰ ਗੁਰੂਦੁਆਰਾ ਸਿੱਖ ਸੰਗਤ ਵਾਲੈਸੀਆ ਵਿੱਖੇ 'ਅਰਦਾਸ ਉਪਰੰਤ ਸਪੰਨ ਹੋਇਆ। ਨਗਰ ਕੀਰਤਨ ਦੀ ਪ੍ਰਕਰਮਾ ਸਮੇਂ ਗੁਰੂ ਘਰ ਦੇ ਮੁੱਖ ਵਜ਼ੀਰ ਗਿਆਨੀ ਸਲੱਖਣ ਸਿੰਘ ਜੀ ਨੇ ਸ਼ਬਦ ਕੀਰਤਨ ਅਤੇ ਵਿਖਾਇਆ ਦਾ ਪ੍ਰਵਾਹ ਚਲਾਉਦਿਆ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸਰਵਣ ਕਰਵਾ ਰਹੇ ਸਨ। ਇਸ ਮੌਕੇ ਵੱਖ ਵੱਖ ਕੀਰਤਨੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਜਨਾ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆ। ਚਵਰ-ਛਤਰ ਦੇ ਮਾਲਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਸਾਹਿਬ ਦੀ ਸੇਵਾ ਗੁਰੂ ਘਰ ਦੇ ਸੇਵਾਦਾਰ ਸਾਹਿਬ ਵੱਲੋਂ ਨਿਭਾਈ ਜਾ ਰਿਹਾ ਸੀ। ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਅੱਗੇ ਕੇਸਰੀ ਚੋਲਿਆਂ ਵਿੱਚ ਸਜੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਦੇ ਅੱਗੇ ਨਿਸ਼ਾਨਚੀ ਸਿੰਘ ਨੀਲੇ ਚੋਲਿਆਂ ਵਿਚ ਸਜੇ ਹੋਏ ਨਿਸ਼ਾਨ ਸਾਹਿਬ ਲੈ ਕੇ ਚਲ ਰਹੇ ਸਨ। ਨਗਰ ਕੀਰਤਨ 'ਚ ਵਾਲੋਨਸੀਆ ਸਟੇਟ ਦੇ ਮਨਿਸਟਰ ਸਾਹਿਬਾਨ ਅਤੇ ਉੱਚ ਅਧਿਕਾਰੀਆਂ ਨੇ ਉਚੇਚੇ ਤੋਰ ਤੇ ਪਹੁੰਚ ਕੇ ਸਪੇਨ ਦੀਆਂ ਸਮੂਹ ਸੰਗਤਾਂ ਨੂੰ 'ਖਾਲਸਾ ਪੰਥ ਸਾਜਨਾ ਦਿਵਸ ਦੀ ਖੁਸ਼ੀ ਮੌਕੇ ਲੱਖ ਲੱਖ ਵਧਾਈ ਦਿੱਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆ ਨਗਰ ਕੀਰਤਨ ਦੇ ਅੱਗੇ ਅੱਗੇ ਸ਼ਰਧਾਲੂ ਬੀਬੀਆਂ ਨੇ ਰਸਤੇ ਦੀ ਪਾਣੀ ਛਿੜਕੇ ਅਤੇ ਝਾੜੂਆਂ ਨਾਲ ਸਫਾਈ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ। ਇਸ ਮੌਕੇ ਏਕ ਰੂਪ ਖ਼ਾਲਸਾ ਗਤਕਾ ਅਖਾੜਾ ਬਾਰਸੀਲੋਨਾ ਵੱਲੇ ਖਾਲਸਾਈ ਥਾਣੇ (ਪਹਿਰਾਵੇ) ਵਿੱਚ ਸਜੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਗੁਰੂ ਕੇ ਲਾਡਲੇ ਸਿੰਘਾਂ ਨੇ ਸ਼ਸਤਰ ਵਿੱਦਿਆ। ਵਿੱਦਿਆ (ਗੱਤਕ ਦੇ ਵਿਲੱਖਣ ਜ਼ੇਹਰ ਦਿਖਾ ਕੇ ਨੌਜਵਾਨਾ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਨਸ਼ਿਆਂ ਅਤੇ ਭੇੜੀਆ ਕੁਰਹਿਤਾ ਤੇ ਦੂਰ ਰਹਿਣ, ਤੰਦਰੁਸਤ ਜੀਵਨ ਜਿਊਣ ਤੇ ਬਾਣੀ ਬਾਣੇ ਨਾਲ ਜੁੜਨ ਉਤੇ ਜੇਰ ਦਿੱਤਾ। ਨਗਰ ਕੀਰਤਨ ਦੌਰਾਨ ਸਟੇਜ ਸੈਕਟਰੀ ਦੀਆਂ ਸੇਵਾਵਾਂ ਭਾਈ ਲਾਭ ਸਿੰਘ ਭੰਗੂ ਨੇ ਬਾਖੂਬੀ ਨਿਭਾੳਦਿਆ ਖਾਲਸਾ ਪੰਥ ਦੇ 326 ਵੇਂ ਸਾਜਨਾ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕੁਰਬਾਨੀਆ ਭਰੇ ਇਤਿਹਾਸ ਤੋਂ ਸਹਤਾ ਨੂੰ ਜਾਣੂ ਕਰਵਾਇਆ ਗਿਆ। ਮਹਿਕਦੇ ਫੁੱਲਾ ਨਾਲ ਸਜੀ ਗੁਰਦੁਆਰਾ ਸਾਹਿਬ ਦੇ ਸਰਧਾਲੂ ਸੇਵਾਦਾਰਾਂ ਅਤੇ ਧਾਰਮਿਕ, ਸਮਾਸੇਵੀਆਂ ਸੇਵਾਦਾਰਾਂ ਨੇ ਰਸਤੇ ਚ ਲੱਗ ਵੱਖ ਵੱਖ ਪੜਾਵਾਂ ਉਪਰ ਗੁਰੂ ਕੇ ਲੰਗਰ, ਮਠਿਆਈਆ, ਜਲਬੀਆ, ਫਰੂਟ, ਠੰਡ ਜੂਸ ਵਗੈਰਾ ਹੋਰ ਹਰ ਤਰ੍ਹਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਸੰਗਤਾ ਦੀਆ ਸੇਵਾਵਾ ਕਰਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕੀਤੀਆਂ। ਨਗਰ ਕੀਰਤਨ ਦੌਰਾਨ ਸਟੇਜ ਸੈਕਟਰੀ ਦੀਆਂ ਸੇਵਾਵਾਂ ਭਾਈ ਲਾਭ ਸਿੰਘ ਭੰਗੂ ਨੇ ਬਾਖੂਬੀ ਨਿਭਾੳਦਿਆ ਖਾਲਸਾ ਪੰਥ ਦੇ 326 ਵੇਂ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆ। ਇਸ ਸਮੇਂ ਮਹਿਕਦੇ ਫੁੱਲਾ ਨਾਲ ਸਜੀ ਪਾਲਕੀ ਸਾਹਿਬ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਲਖਵੰਤਪਾਲ ਸਿੰਘ ਸ਼ਾਹੀ, ਲਾਭ ਸਿੰਘ ਭੰਗੂ, ਹਰਸਿਮਰਤਪਾਲ ਸਿੰਘ ਗੋਨਾ ਕੰਗ, ਜਸਪਾਲ ਸਿੰਘ ਜੱਸਾ, ਨਿਸ਼ਾਨ ਸਿੰਘ ਖਾਲਸਾ, ਅਮਰੀਕ ਸਿੰਘ, ਕੀਰਤਨ ਸਿੰਘ, ਬਲਦੇਵ ਸਿੰਘ ਸਰਵਾਰਾ, ਗੁਰਮੀਤ ਸਿੰਘ ਸਰਵਾਰਾ, ਨਵਦੀਪ ਸਾਬਾ ਤਨੇਜਾ, ਗੁਰਪ੍ਰੀਤ ਸਿੰਘ ਜਲੰਧਰੀ, ਅਮਨ, ਹਰਜੀਤ ਸਿੰਘ ਅਠਵਾਲ, ਕੁਲਵੀਰ ਸਿੰਘ ਵਿਰਕ, ਹਰਪ੍ਰੀਤ ਸਿੰਘ ਸ਼ਾਹੀ ਤੇ ਹਰਪ੍ਰੀਤ ਸਿੰਘ ਭੰਗੂ ਸਮੇਤ ਹਜ਼ਾਰਾਂ ਸੰਗਤਾ ਨੇ ਮਨਮੋਹਕ ਸ਼ਬਦ ਕੀਰਤਨ ਨਾਲ ਮੰਤਰ-ਮੁਗਧ ਹੋ ਕੇ ਵਾਹਿਗੁਰੂ ਦਾ ਨਾਮ ਸਿਮਰਨ ਜਪਦੀਆਂ 'ਨਗਰ ਕੀਰਤਨ ਦੇ ਨਾਲ ਅੰਤਰ ਮੁਗਧ ਹੋ ਕੇ ਚਲ ਰਹੀਆ ਸਨ।