MediaPunjab
ਮੀਡੀਆ ਪੰਜਾਬ - ਅੰਤਰਰਾਸ਼ਟਰੀ ਖ਼ਬਰਾਂ

ਰੌਇਲ ਕਲੱਬ ਬੈਲਜੀਅਮ ਦੇ ਪ੍ਰਬੰਧਕ, ਜਿੱਥੇ,ਖਾਲਸੇ ਦਾ ਪ੍ਰਗਟ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ, ਉੱਥੇ ਹੀ ਉਹ ਨਰੋਆ ਸਮਾਜ ਸਿਰਜਣ ਵਾਸਤੇ ਖੇਡਾਂ ਨੂੰ ਵੀ ਪ੍ਰਫੂਲਿਤ ਕਰ ਰਹੇ ਹਨ |

ਰੌਇਲ ਕਲੱਬ ਬੈਲਜੀਅਮ ਦੇ ਪ੍ਰਬੰਧਕਾਂ ਵੱਲੋਂ 13 ਅਪ੍ਰੈਲ ਨੂੰ ਆ ਰਹੇ  ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਸਮੂੰਹ ਲੋਕਾਈ ਨੂੰ ਲੱਖ ਲੱਖ ਮੁਬਾਰਕਾਂ |

ਪੈਰਿਸ 6 ਅਪ੍ਰੈਲ ( ਪੱਤਰ ਪ੍ਰੇਰਕ ) ਖੇਡ ਮੁਕਾਬਲੇ ਕਰਵਾ ਕੇ, ਜਿੱਥੇ ਯੂਨਾਈਟਿਡ ਫੈਡਰੇਸ਼ਨ ਯੂਰਪ ਨਰੋਆ ਸਮਾਜ ਸਿਰਜਣ ਵਿੱਚ ਆਪਣਾ ਭਰਭੂਰ ਯੋਗਦਾਨ ਪਾ ਰਹੀ ਹੈ, ਉੱਥੇ ਹੀ ਇਸੇ ਫੈਡਰੇਸ਼ਨ ਦਾ ਬਹੁਤ ਲੰਬੇ ਸਮੇੰ ਤੋਂ ਹਿੱਸਾ ਬਣੇ ਰੌਇਲ ਕਲੱਬ ਬੈਲਜੀਅਮ ਦੇ ਸਮੂੰਹ ਪ੍ਰਬੰਧਕ ਵੀ, ਪੰਜਾਬ ਦੇ ਨੌਜੁਆਨ ਖਿਡਾਰੀਆਂ ਨੂੰ ਯੂਰਪ ਬੁਲਾ ਕੇ, ਉਨ੍ਹਾਂ ਦੀ ਮਾਇਕ ਸਹਾਇਤਾ ਕਰਨ ਦੇ ਨਾਲ ਨਾਲ, ਉਨ੍ਹਾਂ ਨੂੰ ਅੱਛੀ ਸਿਹਤ ਬਣਾਉਣ ਵਾਲੇ ਪਾਸੇ ਵੀ ਪ੍ਰੇਰਿਤ ਕਰਦੇ ਹਨ | ਵੈਸੇ ਤਾਂ ਖੇਡਾਂ ਇਸ ਕਰਕੇ ਹੀ ਕਰਵਾਈਆਂ ਜਾਂਦੀਆਂ ਹਨ ਕਿ ਹਰ ਸੋਚਵਾਨ ਵਿਅਕਤੀ ਆਪੋ ਆਪਣਾ ਯੋਗਦਾਨ ਪਾ ਕੇ ਪੰਜਾਬ ਦੇ ਨੌਜੁਆਨਾਂ ਨੂੰ ਜਿਹੜੇ ਕਿ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਉਨ੍ਹਾਂ ਨੂੰ ਗਲਤ ਰਸਤੇ ਤੋਂ ਹਟਾ ਕੇ ਸੁਡੌਲਤਾ ਵਾਲੇ ਪਾਸੇ ਮੌੜਿਆ ਜਾਵੇ | ਪੰਜਾਬੀਆਂ ਦੀ ਇਸ ਉਸਾਰੂ ਸੋਚ ਨੂੰ, ਹੋਰਨਾਂ ਕਲੱਬਾਂ ਦੀ ਤਰਾਂ, ਰੌਇਲ ਕਲੱਬ ਦੇ ਪ੍ਰਬੰਧਕ ਵੀ ਉਚਾਈਆਂ ਵੱਲ ਲਿਜਾ ਰਹੇ ਹਨ, ਜਿਸਦੀ ਸਿਫਤ ਕਰਨੀ ਬਣਦੀ ਹੈ | ਪਿਛਲੇ ਦਿਨੀਂ ਇਸੇ ਲੜੀ ਦੇ ਤਹਿਤ, ਇੱਕ ਭਰਵੀਂ ਮੀਟਿੰਗ ਦਰਮਿਆਨ, ਯੂਨਾਈਟਿਡ ਫੈਡਰੇਸ਼ਨ ਯੂਰਪ ਦੇ ਪ੍ਰਬੰਧਕਾਂ ਨੇ ਉਪਰਾਲਾ ਕਰਕੇ, ਪੰਜਾਬ ਭਰ ਤੋਂ ਵਧੀਆ ਤੋਂ ਵਸ਼ੀਆ ਅਤੇ ਸੁਡੋਲ ਸਰੀਰ ਵਾਲੇ ਖਿਡਾਰੀ ਮੰਗਵਾਉਣ ਦਾ ਫ਼ੈਸਲਾ ਇਸ ਕਰਕੇ ਕੀਤਾ ਸੀ ਕਿ ਯੂਰਪ ਆਉਣ ਵਾਲੇ ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਦੇਖ ਕੇ ਅਗਲੇ ਸਾਲ ਹੋਰ ਜਿਆਦਾ ਨੌਜੁਆਨ ਖਿਡਾਰੀ ਤਿਆਰ ਹੋ ਸਕਣ, ਜਿਹੜੇ ਸਿਰਫ ਤੇ ਸਿਰਫ ਨਸ਼ਿਆਂ ਦੀ ਜਵਾਹ ਖੇਡਾਂ ਵਾਲੇ ਪਾਸੇ ਹੀ ਧਿਆਨ ਦੇਣ | ਰੌਇਲ ਕਲੱਬ ਦੇ ਪ੍ਰਬੰਧਕ ਅਵਤਾਰ ਸਿੰਘ ਅਤੇ ਰਿੰਕੂ ਸਮਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਵੱਧ ਤੋਂ ਵੱਧ ਸਭਿਆਚਾਰਕ ਅਤੇ ਖੇਡ ਮੇਲੇ ਕਰਵਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਹਿੱਸਾ ਪਾਈਏ, ਤਾਂ ਕਿ ਬੇਰੁਜਗਾਰ ਪੰਜਾਬੀ ਨੌਜੁਆਨ ਖੇਡਾਂ ਰਾਹੀਂ ਪੈਸਾ ਕਮਾ ਕੇ ਆਪਣਾ ਪ੍ਰੀਵਾਰ ਪਾਲ ਸਕਣ |  ਮੈਂ (ਇਕਬਾਲ ਸਿੰਘ ਭੱਟੀ ) ਯੂਨਾਈਟਿਡ ਫੈਡਰੇਸ਼ਨ ਯੂਰਪ ਦੀ ਇਸ ਸੋਚ ਨੂੰ ਸਲੂਟ ਕਰਦਾ ਹਾਂ |

 07 April, 2025
  • Facebook
  • Twitter
  • Youtube
  • RSS
  • Pinterest










ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ