ਗੁਰਦੁਆਰਾ ਸਿੰਘ ਸਭਾ ਬਿੱਲੀਫਿਲਡ ਵਿਖੇ ਖਾਲਸਾ ਸਾਜਨਾ ਦਿਵਸ 11,12 ਤੇ 13 ਅਪ੍ਰੈਲ ਨੂੰ ਮਨਾਇਆ ਜਾਵੇਗਾ
ਹਮਬਰਗ (ਅਮਰਜੀਤ ਸਿੰਘ ਸਿੱਧੂ) ਗੁਰਦੁਆਰਾ ਸਿੰਘ ਸਭਾ ਬਿਲੀਫਿਲਡ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਇਆ ਜਾਵੇਗਾ। ਗੁਰੂਘਰ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11,12 ਅਤੇ 13 ਅਪ੍ਰੈਲ ਖਾਲਸੇ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਨੂੰ ਲੈ ਕੇ ਸ਼ੁਕਰਵਾਰ 11 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ 11-30 ਵਜੇ ਪ੍ਰਕਾਸ਼ ਕੀਤੇ ਜਾਣਗੇ। ਸ਼ਨੀਵਾਰ 12 ਅਪ੍ਰੈਲ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਵੇਗੀ। ਐਤਵਾਰ 13 ਅਪ੍ਰੈਲ ਨੂੰ 11-00 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰੰਭਤਾ ਹੋਵੇਗੀ। ਭੋਗ ਉਪਰੰਤ ਸਜੇ ਦੀਵਾਨ ਵਿੱਚ ਪਹਿਲਾ ਬੱਚੇ ਕੀਰਤਨ ਕਰਨਗੇ ਉਪਰੰਤ ਗੁਰੂ ਘਰ ਦੇ ਗ੍ਰੰਥੀ ਸਿੰਘ ਇਲਾਹੀ ਬਾਣੀ ਦੇ ਕੀਰਤਨ ਤੇ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕਰਨਗੇ। ਦੀਵਾਨ ਦੀ ਸਮਾਪਤੀ 2-00 ਵਜੇ ਹੋਵੇਗੀ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਤਿੰਨੇ ਦਿਨ ਗੁਰ ਕੇ ਲੰਗਰ ਅਟੁੱਟ ਵਰਤਨਗੇ। ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਸਮੂੰਹ ਸੰਗਤਾਂ ਨੂੰ ਗੁਰੂਘਰ ਪਹੁੰਚ ਕੇ ਸੇਵਾ ਸਿਮਰਨ ਕਰਕੇ ਜੀਵਨ ਸਫਲੇ ਕਰਨ ਦੀ ਬੇਨਤੀ ਕੀਤੀ ਗਈ।