ਡੈਨੀ ਧਾਲੀਵਾਲ ਨੇ ਜਿੱਤਿਆ ਕਿੱਕ ਬੌਕਸਿਗ ਕੱਪ
ਜਰਮਨੀ-7 ਅਪ੍ਰੈਲ (ਚਰਨਜੀਤ ਕੌਰ ਧਾਲੀਵਾਲ) ਕਿੱਕ ਬੌਕਸਿਗ ਦੇ ਯੁਰਪੀ ਚੈਪੀਂਅਨ ਇਮਰੇ ਸਾਈਨ ਵੱਲੋਂ ਖੁੱਲ੍ਹੇ ਸੱਦੇ ਵਿਚ ਕਿੱਕ ਬੌਕਸਿਗ ਦੇ ਮੁਕਾਬਲੇ ਜੂਲਿੰਗਨ, ਜਰਮਨੀ ਵਿਖੇ ਕਰਵਾਏ ਗਏ, ਜਿਸ ਵਿਚ ਬਾਲਗਾਂ ਤੋਂ ਲੈ ਕੇ ਨੌਜੁਆਨਾਂ ਤੱਕ ਦੀਆਂ ਟੀਮਾਂ ਨੇ ਭਾਗ ਲਿਆ। ਕੋਚ ਰੋਨਾਲਡ ਰੀਮਿਨਸ ਅਤੇ ਕੋ-ਕੋਚ ਡੈਨੀ ਗੀਆਦਿਨ ਨੇ ਆਪਣੇ ਕਿੱਕ ਬੌਕਸਿਗ ਖਿਡਾਰੀ ਡੈਨੀ ਧਾਲੀਵਾਲ ਨੂੰ ਵੀ ਮੁਕਾਬਲੇ ਵਿਚ ਉਤਾਰਿਆ, ਜਿਸ ਦਾ ਮੁਕਾਬਲਾ ਵੇਸਲ ਗੁਕਜੈਨ (ਤੁਰਕੀ) ਜੋ ਬਲੈਕ ਸੀ ਬਰਿਮਨ (Bremen) ਦੇ ਨਾਂ ਹੇਠ ਖੇਡ ਹੋਇਆ ਪਿਛਲੇ ਕੁਝ ਮਹੀਨੇ ਦੇ ਮੁਕਾਬਲੇ ਵਿਚ ਪਹਿਲੇ ਦੋ ਮਿੰਟ ਵਿਚ ਹੀ ਜਿਤ ਪ੍ਰਾਪਤ ਕਰ ਗਿਆ ਸੀ, ਪਰ ਇਸ ਵਾਰ Budo Europa Cup ਮੁਕਾਬਲੇ ਦੇ ਢਾਈ ਮਿੰਟ ਬਾਅਦ ਹੀ ਡੈਨੀ ਧਾਲੀਵਾਲ ਦੇ ਅੱਗੇ ਆਪਣੀ ਤਾਕਤ ਗੁਆ ਬੈਠਾ ਅਤੇ ਖੇਡਣ ਤੋਂ ਅਸਮਰੱਥ ਹੋ ਗਿਆ। ਡੈਨੀ ਧਾਲੀਵਾਲ ਨੇ ਆਪਣੀ ਜਿੱਤ ਦਾ ਕੱਪ Budo Europa Cup ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। Ougzhan Bayrak, Ferhat Kilic, Emican Chakrak, Jassica Hollman, Valerij Hollman, Tobias Valza ਆਦਿ ਨੇ ਡੈਨੀ ਧਾਲੀਵਾਲ ਨਾਲ ਜਿੱਤ ਦਾ ਜ਼ਸਨ ਮਨਾਇਆ।