MediaPunjab
ਮੀਡੀਆ ਪੰਜਾਬ - ਜਰਮਨੀ ਖ਼ਬਰਾਂ

ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਨ ਅਤੇ ਸਿੱਖ ਦਸਤਾਰ ਦਿਵਸ ਦੇ ਸਬੰਧ ਵਿੱਚ ਸਮਾਗਮ 13 ਅਪ੍ਰੈਲ ਐਤਵਾਰ ਨੂੰ ਹੋਵੇਗਾ ।


ਲਾਇਪਸ਼ਿਗ 10 ਅਪ੍ਰੈਲ ਦਸਤਾਰ ਸਿੱਖ ਕੌਮ ਨੂੰ ਬਖਸ਼ਿਆ ਗੁਰੂ ਸਾਹਿਬ ਵੱਲੋ ਤਾਜ ਹੈ ਜਿਸ ਨੂੰ ਸਮਰਪਿਤ ਹਰ ਸਾਲ ਬਹੁਤ ਸ਼ਰਧਾਪੂਰਵਕ ਸਮਾਗਮ ਸਿੱਖ ਸੰਗਤ ਕਰਵਾਏ ਜਾਂਦੇ ਹਨ । ਦਸਤਾਰ ਦਿਵਸ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਲਾਇਪਸ਼ਿਗ ਵਿੱਚ ਗੁਰਮਤਿ ਸਮਾਗਮ ਐਤਵਾਰ 13 ਅਪ੍ਰੈਲ ਨੂੰ ਹੋ ਰਿਹਾ ਹੈ । ਇਸ ਸਬੰਧ ਵਿੱਚ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਹੋਏ ਪਹਿਲੇ ਮਹਾਨ ਨਗਰ ਕੀਰਤਨ ਦੀ ਸਫਲਤਾ ਲਈ ਸ਼ੁਕਰਾਨਾ ਕਰਨ ਹਿੱਤ ਸਮੂਹ ਸਾਧ ਸੰਗਤ ਵੱਲੋ ਆਰੰਭ ਸਹਿਜਪਾਠ ਦੀ ਸੰਪੂਰਨਤਾ ਹੋਵੇਗੀ ਅਤੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ । ਵਿਸ਼ੇਸ਼ ਤੌਰ ਤੇ ਜਿੰਨ੍ਹਾ ਬੱਚਿਆ ਨੇ ਨਗਰ ਕੀਰਤਨ ਮੌਕੇ ਜਰਮਨੀ ਭਾਸ਼ਾ ਵਿੱਚ ਸੰਗਤ ਨਾਲ ਧਾਰਮਿਕ ਜਾਣਾਕਾਰੀ ਦੀ ਸਾਂਝ ਪਾਈ ਉਨ੍ਹਾ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਲਈ ਸਮੂਹ ਸਾਧ ਸੰਗਤ ਨੂੰ ਅਪੀਲ ਹੈ ਆਓ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣੀਏ।

 11 April, 2025

  • Facebook
  • Twitter
  • Youtube
  • RSS
  • Pinterest












ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ