MediaPunjab
ਮੀਡੀਆ ਪੰਜਾਬ - ਚੰਡੀਗੜ੍ਹ ਖ਼ਬਰਾਂ

ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ।


ਮੋਰਿੰਡਾ 6 ਅਪ੍ਰੈਲ ਭਟੋਆ   ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੁਆਰਾ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਤਹਿਤ ਅੱਜ ਰੂਪਨਗਰ ਵਿਖੇ ਮਨਪ੍ਰੀਤ ਸਿੰਘ ਇਆਲੀ, ਸੰਤਾਂ ਸਿੰਘ ਮਹਿਦਪੁਰੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਬੀਬੀ ਸਤਵੰਤ ਕੌਰ ਆਦਿ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਬਾਦਲ ਪਰਿਵਾਰ ਦੇ ਕਬਜ਼ੇ ਹੇਠ ਆਉਣ ਨਾਲ ਸਿੱਖ ਸੰਸਥਾਵਾਂ ਦਾ ਨਿਘਾਰ ਵੱਲ ਜਾਣਾ ਚਿੰਤਾ ਦਾ ਵਿਸ਼ਾ ਹੈ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਸੌ ਸਾਲ ਤੋਂ ਵੀ ਵੱਧ ਸਮੇਂ ਲਈ ਪਾਰਟੀ ਦੇ ਸਿਧਾਂਤਾਂ ਨੂੰ ਤਾਰ ਤਾਰ ਕਰਕੇ ਇਸਦੀ ਹੋਂਦ ਨੂੰ ਵੱਡੀ ਢਾਹ ਲਾਈ ਹੈ ਜਿਸ ਕਾਰਨ ਸਮੁੱਚਾ ਪੰਥ ਚਿੰਤਾ ਵਿੱਚ ਹੈ 02 ਦਸੰਬਰ 2024 ਦੇ ਹੁਕਮਨਾਮੇ ਜਾਰੀ ਕਰਨ ਉਪਰੰਤ ਹੁਣ ਜਿਵੇਂ ਜਥੇਦਾਰਾਂ ਨੂੰ ਫਰਗ ਕੀਤਾ ਗਿਆ ਹੈ ਇਹ ਬਾਦਲ ਦਲ ਦੀ ਕੇਵਲ ਮਾੜੀ ਤੇ ਘਟੀਆ ਰਾਜਨੀਤੀ ਦਾ ਪ੍ਰਗਟਾਵਾ ਹੈ ਬੁਲਾਰਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਤੇ ਕਾਬਜ਼ ਕੁਝ ਵਿਅਕਤੀਆਂ ਨੇ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਅਤੇ ਰਵਾਇਤਾਂ ਦਾ ਘਾਣ ਕਰਦਿਆਂ ਸਿੱਖੀ ਸਿਧਾਂਤਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਅਨੁਸਾਰ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਹੀ ਸਾਰੀਆਂ ਜਿੰਮੇਵਾਰੀਆਂ ਸੌਂਪਣੀਆਂ ਠੀਕ ਨਹੀਂ ਅਤੇ ਪੰਚ ਪ੍ਰਧਾਨੀ ਸਿਸਟਮ ਨੂੰ ਅੱਗੇ ਲਿਆਉਣ ਦੀ ਲੋੜ ਹੈ ਮਰਿਆਦਾ ਦੇ ਉਲਟ ਜਾ ਕੇ ਕੀਤੀਆਂ ਜਾ ਰਹੀਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਦੀ ਦੇ ਆਰੰਭਕ ਦਹਾਕਿਆਂ ਵਿੱਚ ਸਿੱਖ ਪੰਥ ਵਿੱਚ ਪਸਰੀ ਗੁਰਦੁਆਰਾ ਸੁਧਾਰ ਲਹਿਰ ਦੀ ਦੇਣ ਹੈ ਇਸ ਸੰਸਥਾ ਦੀ ਸਥਾਪਨਾ ਲਈ ਸਿੱਖਾਂ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ ਪਰ ਹੁਣ ਕੌਮ ਨੂੰ ਹੁਣ ਅਜਿਹੇ ਦਿਨ ਵੀ ਵੇਖਣੇ ਪੈ ਰਹੇ ਹਨ ਜਿਸ ਨਾਲ ਪੰਥਕ ਰਵਾਇਤਾਂ ਦਾ ਘਾਣ ਹੋਇਆ ਪਿਆ ਹੈ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਨਿਜ ਪ੍ਰਸਤੀ ਤੱਕ ਫੈਸਲੇ ਸੀਮਤ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਮਰਿਆਦਾ ਤੋਂ ਹਟ ਕੇ ਕੀਤੀਆਂ ਜਾ ਰਹੀਆਂ ਅਜਿਹੀਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੈ ਉਹਨਾਂ ਮੁਤਾਬਕ ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤਾਂ ਤੋਂ ਹੱਟ ਕੇ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਹੈ। ਸ੍ਰੀ ਅਕਾਲ ਤਖਤ ਦਾ ਪ੍ਰਬੰਧ ਸਿੱਖ ਸੰਗਤ ਕੋਲ ਨਾ ਹੋਣ ਕਰਕੇ ਅਤੇ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਆਦਿ ਬਾਰੇ ਕੋਈ ਵਿਧੀ ਵਿਧਾਨ ਨਾ ਹੋਣ ਕਾਰਨ ਹੀ ਅੱਜ ਮੌਜੂਦਾ ਹਾਲਾਤ ਪੈਦਾ ਹੋਏ ਹਨ ਇਸ ਕਰਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌੌਕੇ  ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਜਦੋਂ ਤੱਕ ਬਾਦਲ ਦਲ ਦਾ ਦਖਲ ਸ਼੍ਰੋਮਣੀ ਕਮੇਟੀ ਵਿੱਚ ਰਹੇਗਾ ਇੱਥੇ ਕਿਸੇ ਪ੍ਰਬੰਧਕੀ ਦੇ ਧਾਰਮਿਕ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਉਨਾਂ ਕਿਹਾ ਕਿ ਸਿੱਖ ਸੰਗਤਾਂ ਨਵੇਂ ਅਕਾਲੀ ਦਲ ਦੀ ਉਤਪੱਤੀ ਨੂੰ ਉਡੀਕ ਰਹੀਆ ਹਨ ਅਤੇ ਲੋਕਾਂ ਵਿੱਚ ਭਰਤੀ ਸਬੰਧੀ ਭਾਰੀ ਉਤਸ਼ਾਹ ਹੈ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਆਦੇਸ਼ ਮੁਤਾਬਕ ਭਰਤੀ ਸਬੰਧੀ ਬਣਾਈ ਗਈ ਕਮੇਟੀ ਨੂੰ ਇੱਕ ਦਿਸ਼ਾ ਮਿਲ ਗਈ ਹੈ ਜਿਸ ਤੇ ਚਲਦਿਆਂ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਨਵੀਂ ਭਰਤੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦਾ ਨਹੀਂ ਬਲਕਿ ਇੱਕ ਸੰਸਥਾ ਹੈ ਅਤੇ ਇਹ ਸੰਸਥਾ ਲੋਕਾਂ ਵੱਲੋਂ ਬਣਾਈ ਹੋਈ ਉਨਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਪੰਜਾਬ ਭਰ ਵਿੱਚ ਭਰਮਾ ਹੁੰਗਾਰਾ ਮਿਲ ਰਿਹਾ ਹੈ ਸੰਗਤਾਂ ਆਪ ਮੁਹਾਰੇ ਮੀਟਿੰਗਾ ਵਿੱਚ ਸ਼ਾਮਿਲ ਹੋ ਰਹੀਆਂ ਹਨ। ਇਸਦੇ ਨਾਲ ਹੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਇਸ ਭਰਤੀ ਮੁਹਿੰਮ ਲਹਿਰ ਦੇ ਨਾਲ ਜੁੜਨ ਲਈ ਅਪੀਲ ਕੀਤੀ।ਇੱਥੇ ਇਹਨਾਂ ਅਕਾਲੀ ਆਗੂਆਂ ਵੱਲੋਂ ਭਰਤੀ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਵਾਸਤੇ ਨਵੇਂ ਮੈਂਬਰਾਂ ਦੀ ਭਰਤੀ ਵੀ ਕੀਤੀ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਗੁਰਿੰਦਰ ਸਿੰਘ ਗੋਗੀ ,ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਕਮੇਟੀ, ਰਵੀਇੰਦਰ ਸਿੰਘ ਸਾਬਕਾ ਸਪੀਕਰ, ਹਰਬੰਸ ਸਿੰਘ ਕੰੰਦੋਲਾ, ਬਾਬਾ ਹਰਦੀਪ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਬਾਬਾ ਸਤਨਾਮ ਜੀ ਰੋਪੜ, ਅਜਮੇਰ ਸਿੰਘ ਕੋਟਲਾ,ਭਾਗ ਸਿੰਘ,  ਮੋਹਨਜੀਤ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਬਜਰੂੜ, ਸ਼ਮਸ਼ੇਰ ਸਿੰਘ ਸ਼ੇਰਾ, ਅੰਮ੍ਰਿਤਪਾਲ ਸਿੰਘ ਖਟੜਾ, ਮਨਜਿੰਦਰ ਸਿੰਘ ਬਰਾੜ, ਨਰਿੰਦਰ ਸਿੰਘ ਮਾਵੀ ਚਮਕੌਰ ਸਾਹਿਬ, ਰਣਜੀਤ ਸਿੰਘ ਗੁਡਬਿਲ ਰੋਪੜ ,ਹਰਮਿੰਦਰ ਸਿੰਘ ਡਿੰਪੀ ਮੋਰਿੰਡਾ, ਜਸਵੀਰ ਸਿੰਘ ਜੱਸੀ , ਜੁਝਾਰ ਸਿੰਘ ਮਾਵੀ, ਜਗਿੰਦਰ ਸਿੰਘ ਪੰਮੀ ਲਖਬੀਰ ਸਿੰਘ ਲੱਖੀ ਚਮਕੌਰ ਸਾਹਿਬ, ਸੁਰਜੀਤ ਸਿੰਘ ਚਹਿੜ, ਚਰਨਜੀਤ ਸਿੰਘ ਜੌੜਾ ਨੰਗਲ, ਹਰਮਿੰਦਰ ਸਿੰਘ ਰੋਪੜ, ਸੁਰਿੰਦਰ ਸਿੰਘ ਛਿੰਦਾ ਘਨੌਲੀ, ਦਲਬਾਰਾ ਸਿੰਘ ਘਨੌਲੀ, ਮਹਿੰਦਰ ਸਿੰਘ ਢਾਂਗ, ਨਸੀਬ ਸਿੰਘ, ਗੁਰਮੁਖ ਸਿੰਘ, ਜਸਬੀਰ ਸਿੰਘ,  ਹਰਜਿੰਦਰ ਸਿੰਘ ਗੱਜਪੁ, ਕਰਨੈਲ ਸਿੰਘ ਬਜ਼ੁਰਗ, ਬਲਵਿੰਦਰ ਸਿੰਘ ਕੋਟਬਾਲਾ ਫੌਜੀ, ਅਜੀਤ ਸਿੰਘ ਝੱਖੀਆਂ ਆਦਿ ਹਾਜ਼ਰ ਸਨ।

 07 April, 2025
  • Facebook
  • Twitter
  • Youtube
  • RSS
  • Pinterest


ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ