ਰੰਗਮੰਚੀ ਅਦਾਕਾਰ ਮਨਜੀਤ ਸਿੰਘ ਮਲ੍ਹਾਰਾ ਨਹੀਂ ਰਹੇ, ਭੋਗ 16 ਅਪ੍ਰੈਲ ਨੂੰ
ਮੋਰਿੰਡਾ 13 ਅਪ੍ਰੈਲ (ਸੁਖਵਿੰਦਰ ਸਿੰਘ ਹੈਪੀ)- ਇਲਾਕੇ ਦੀ ਮਿਲਣਸਾਰ ਅਤੇ ਮਿਹਨਤੀ ਸ਼ਖ਼ਸੀਅਤ ਮਨਜੀਤ ਸਿੰਘ ਮਲ੍ਹਾਰਾ ਸਾਡੇ ਵਿੱਚ ਨਹੀਂ ਰਹੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰ ਅਤੇ ਅਧਿਆਪਕ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਮਨਜੀਤ ਸਿੰਘ ਮਲ੍ਹਾਰਾ ਨੇ 'ਸੱਜਰੀ ਸਵੇਰ ਕਲਾ ਕੇਂਦਰ ਰਜਿ. ਮੋਰਿੰਡਾ' ਦੇ ਬੈਨਰ ਹੇਠ ਰੰਗਮੰਚ ਦੀ ਸ਼ੁਰੂਆਤ ਕੀਤੀ ਸੀ ਅਤੇ ਕੇਂਦਰ ਦੇ ਨਾਟਕਾਂ 'ਚਾਂਦਨੀ ਚੌਕ ਤੋਂ ਸਰਹਿੰਦ ਤੱਕ', 'ਇਨਕਲਾਬ ਜ਼ਿੰਦਾਬਾਦ', 'ਟੋਆ', 'ਧੀਆਂ ਵਾਲੇ ਪੁੱਤਾਂ ਵਾਲੇ' 'ਤਮਾਸ਼ਾ ਏ ਹਿੰਦੁਸਤਾਨ', 'ਗਿਰਗਟ', 'ਇਖ਼ਲਾਕ ਗੁੰਮ ਹੈ' ਅਤੇ ਕੋਰਿਓਗ੍ਰਾਫੀਆਂ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਕਿੰਨੀਆਂ ਹੀ ਫ਼ਿਲਮਾਂ, ਗੀਤਾਂ ਅਤੇ ਟੈਲੀਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕਾ ਸੀ। ਇਲਾਕੇ ਦੇ ਕਲਾਕਾਰਾਂ ਰਾਣਾ ਅਜ਼ਾਦ, ਜਤਿੰਦਰ ਸਿੰਘ ਰਾਮਗੜ੍ਹੀਆ, ਅਰਵਿੰਦਰ ਸਿੰਘ ਕੌਡੂ, ਮੈਡਮ ਕੰਵਲਜੀਤ ਕੌਰ, ਸੁੱਖੀ ਨਥਮਲਪੁਰੀਆ ਨੇ ਮਨਜੀਤ ਸਿੰਘ ਮਲ੍ਹਾਰਾ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਨਜੀਤ ਸਿੰਘ ਆਪਣੇ ਪਿੱਛੇ ਆਪਣੀ ਸੁਪਤਨੀ ਜਤਿੰਦਰ ਕੌਰ ਅਤੇ ਤਿੰਨ ਬੱਚੇ ਛੱਡ ਗਿਆ ਹੈ। ਉਸ ਸੰਬੰਧੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 16 ਅਪ੍ਰੈਲ ਨੂੰ ਪਿੰਡ ਸਰਹਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਪਏਗਾ।