MediaPunjab
ਮੀਡੀਆ ਪੰਜਾਬ - ਦੁਆਬਾ ਖ਼ਬਰਾਂ

ਚੇਅਰਮੈਨ ਮਾਰਕੀਟ ਕਮੇਟੀ ਵਲੋਂ 1.64 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ


ਕਪੂਰਥਲਾ, ਇੰਦਰਜੀਤ  ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਚੇਅਰਮੈਨ ਮੰਡੀ ਬੋਰਡ ਦੀ ਰਹਿਨੁਮਈ ਹੇਠ ਪਿੰਡ ਚੂਹੜ ਵਾਲ ਤੋਂ ਲੱਖਣ ਕਲਾਂ ਹਮੀਰਾ ਰੋਡ ਲਗਭਗ 2.25 ਕਿਲੋਮੀਟਰ ਸੜਕ ਜਿਸਦੀ ਲਾਗਤ 1.64 ਲੱਖ ਹੈ,ਦਾ ਸ਼ੁਭ ਆਰੰਭ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਜਗਜੀਤ ਸਿੰਘ ਬਿੱਟੂ ਨੇ ਕੀਤਾ। ਉਨ੍ਹਾਂ ਕਿਹਾ ਕੇ ਇਸ ਸੜਕ  ਨੂੰ ਨਵੀ ਬਣਾਉਣ ਦੇ ਨਾਲ ਇਸਦੀ ਚੌੜਾਈ ਵੀ 18 ਫੁੱਟ ਕੀਤੀ ਗਈ ਹੈ। ਜਲਦੀ ਇਹ ਸੜਕ ਬਣਨ ਤੋਂ ਬਾਅਦ ਲੋਕ ਅਰਪਣ ਕੀਤੀ ਜਾਵੇਗੀ।ਇਹ ਸੜਕ ਬਣ ਜਾਣ ਨਾਲ ਜਿਥੇ ਲੋਕਾ ਨੂੰ ਸਹੂਲਤ ਮਿਲੇਗੀ, ਉਥੇ ਇਸ ਦੀ ਚੌੜਾਈ ਵਧਣ ਨਾਲ ਹਾਦਸੇ ਵੀ ਘੱਟ ਹੋਣਗੇ । ਇਸ ਮੌਕੇ ਤੇ ਪਿੰਡ ਬਿਸ਼ਨਪੁਰ ਦੇ ਸਰਪੰਚ ਪਤੀ ਤਰਲੋਚਨ ਸਿੰਘ ,ਸਰਪੰਚ ਕੁਲਦੀਪ ਸਿੰਘ  ਲੱਖਣ ਕਲਾਂ,ਕਰਨੈਲ ਸਿੰਘ ਘੁੰਮਣ ਬਲਾਕ ਪ੍ਰਧਾਨ, ਗੁਰਭੇਜ ਸਿੰਘ ਅੋਲਖ ਬਲਾਕ ਪ੍ਰਧਾਨ, ਮੁਲਖ ਰਾਜ, ਜਗਜੀਤ ਸਿੰਘ ਜੇਈ ਸੁਰਿੰਦਰ ਸ਼ਰਮਾ ਅਤੇ ਸਮੂਹ ਪੰਚਾਇਤ ਮੈਬਰ ਤੇ ਪਿੰਡ ਵਾਸੀ ਵੀ ਹਾਜਿਰ ਹੋਏ ਸਨ। ਇਸ ਦੌਰਾਨ ਇਲਾਕਾ ਨਿਵਾਸੀਆਂ ਵਲੋਂ ਚੇਅਰਮੈਨ ਮਾਰਕੀਟ ਕਮੇਟੀ ਦਾ ਇਸ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

 11 April, 2025
  • Facebook
  • Twitter
  • Youtube
  • RSS
  • Pinterest


ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ