ਸਮਾਜਸੇਵੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਂਟ
ਗੜ੍ਹਸ਼ੰਕਰ (ਮਨਦੀਪ ਮਨੂੰ) ਓੁਘੇ ਸਮਾਜ ਸੇਵੀ ਸਵ. ਨਰੰਜਣ ਸਿੰਘ ਦੇ ਸਪੁੱਤਰ ਪਰਮਿੰਦਰ ਸਿੰਘ (ਫੌਜੀ) ਅਤੇ ਉਸਦੇ ਦੋਸਤ ਜਸਕਰਨ ਸਿੰਘ ਸਪੁੱਤਰ ਰਾਮ ਕਿਸ਼ਨ ਵੱਲੋ ਲਗਭਗ 12000/-ਰੁ ਦੀਆਂ ਕਾਪੀਆਂ ਅਤੇ ਪੈੱਨ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਖੁਰਾਲੀ ਦੇ ਵਿਦਿਆਰਥੀਆਂ ਨੂੰ ਵੰਡੇ ਗਏ। ਇਸ ਮੌਕੇ ਸਕੂਲ ਮੁਖੀ ਕਰਨੈਲ ਸਿੰਘ ਵੱਲੋਂ ਦਾਨੀ ਪਰਿਵਾਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਜੀਤ ਸਿੰਘ ਖਾਲਸਾ ਅਤੇ ਸਟਾਫ ਮੈਂਬਰ ਇਕਬਾਲ ਸਿੰਘ, ਸੀਮਾ ਰਾਣਾ, ਨਵਨੀਤ ਕੌਰ, ਕੁਲਜੀਤ ਕੌਰ ਅਤੇ ਪਰਿਵਾਰਿਕ ਮੈਂਬਰ ਵਿੰਦਰ ਕੌਰ ਅਤੇ ਕਸ਼ਮੀਰ ਕੌਰ ਵੀ ਮੌਜੂਦ ਰਹੇ।