MediaPunjab
ਮੀਡੀਆ ਪੰਜਾਬ - ਮਾਲਵਾ ਖ਼ਬਰਾਂ


ਯੋਗ ਅਧਿਆਪਕ ਰਮੇਸ਼ ਕੁਮਾਰ ਗੇਰਾ ਅਤੇ ਗੀਤਾ ਗੇਰਾ ਨੇ ਬਾਬਾ ਰਾਮਦੇਵ ਜੀ ਤੋਂ ਲਿਆ ਅਸ਼ੀਰਵਾਦ।


ਫਰੀਦਕੋਟ 4 ਅਪ੍ਰੈਲ (ਧਰਮ ਪ੍ਰਵਾਨਾਂ )ਜਿਲਾ ਫਰੀਦਕੋਟ ਦੇ ਮਹਾ ਮੰਤਰੀ, ਪਤੰਜਲੀ ਯੋਗ ਸਮਿਤੀ ਰਮੇਸ਼ ਕੁਮਾਰ ਗੇਰਾ ਅਤੇ ਯੋਗ ਅਧਿਆਪਕ ਪਤੰਜਲੀ ਯੋਗ ਸਮਿਤੀ ਦੀ ਜਿਲ੍ਹਾ ਪ੍ਰਧਾਨ ਸ੍ਰੀਮਤੀ ਗੀਤਾ ਗੇਰਾ ਨੇ, ਬਾਬਾ ਰਾਮਦੇਵ ਜੀ ਦੀ ਅਗਵਾਈ ਹੇਠ ਚਲਾਏ ਯੋਗ ਗ੍ਰਾਮ ,ਪਤੰਜਲੀ ਹਰਿਦੁਵਾਰ ਵਿਖੇ ਕੈਂਪ ਮਿਤੀ 24 ਮਾਰਚ ਤੋਂ 31 ਮਾਰਚ ਤੱਕ ਅਟੈਂਡ ਕਰਕੇ ਯੋਗ ਸਿੱਖਿਆ ਦੀ ਨੈਚਰੋਥੈਪੀ ਤੇ ਪੰਜ ਕਰਮਾਂ ਦੀਆਂ ਵਿਧੀਆਂ ਨਾਲ ਸਰੀਰ ਦੇ ਰੋਗਾਂ ਨੂੰ ਠੀਕ ਕੀਤਾ ਜਾਂਦਾ ਹੈ ਦੀ ਜਾਣਕਾਰੀ ਅਤੇ ਉਥੇ ਰਹਿ  ਕੇ ਸਰੀਰ ਨੂੰ ਸਵਸਥ ਰੱਖਣ ਦੀਆਂ ਕਰਿਆਵਾਂ ਸਿੱਖ ਕੇ ਐਕੋਪਰੇਸ਼ਰ ਤੇ ਨੈਚੁਰਲ ਪੈਥੀ ਦੀ ਸਿੱਖਿਆ ਵੀ ਪ੍ਰਾਪਤ ਕਰਕੇ ਆਏ।   ਰਮੇਸ਼ ਗੇਰਾ ਜੀ ਨੇ ਦੱਸਿਆ ਕਿ  ਬਾਬਾ ਰਾਮਦੇਵ ਜੀ ਜਿਹੜੇ ਕਿ     ਪਤੰਜਲੀ ਦੇ ਸੰਯੋਜਕ ਹਨ। ਉਹਨਾਂ ਨੇ ਮੁਲਾਕਾਤ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੁਸੀਂ ਆਪਣੇ ਸ਼ਹਿਰ ਵਿੱਚ ਜਾ ਕੇ ਲੋਕਾਂ ਨੂੰ ਇਹਨਾਂ ਥਰੇਪੀਆਂ ਦੁਆਰਾ ਸਰੀਰ ਨੂੰ ਸਵਸਥ ਰੱਖਣ ਦੀ ਸਿੱਖਿਆ ਦਿਓ ਅਤੇ ਯੋਗ ਵੀ ਕਰਵਾਓ।  ਰਮੇਸ਼ ਗੇਰਾ ਅਤੇ ਸ੍ਰੀਮਤੀ ਗੀਤਾ ਗੇਰਾ ਨੇ ਦੱਸਿਆ ਕਿ ਕਿ ਉਹਨਾਂ ਵੱਲੋਂ ਕਲਾਸਾਂ ਰੋਜਾਨਾ ਸੁਬਹਾ ਅਤੇ ਸ਼ਾਮ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰਸਟ ਵਿਖੇ, ਅਤੇ ਸੁਭਾਅ ਦਰਬਾਰ ਗੰਜ ਪਾਰਕ ਵਿਖੇ ਲਗਾਈਆਂ ਜਾਂਦੀਆਂ ਹਨ। ਜਿਨਾਂ ਲੋਕਾਂ ਨੇ ਇਸ ਦਾ ਲਾਭ ਲੈਣਾ ਹੋਵੇ , ਕਲਾਸਾਂ ਅਟੈਂਡ ਕਰਕੇ ਲੈ ਸਕਦੇ ਹਨ ਤੇ ਯੋਗ ਸਿਖਿਆਰਥੀ ਅਤੇ ਯੋਗ ਜਗਾ ਮਿਲੇ ਤਾਂ ਕਲਾਸ ਦਾ ਪ੍ਰਬੰਧ ਉਹਨਾਂ ਦੇ ਮਹੱਲਿਆਂ ਵਿੱਚ ਵੀ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸ੍ਰੀਮਤੀ ਗੀਤਾ ਗੇਰਾ ਅਤੇ ਰਮੇਸ਼ ਗੇਰਾ ਨਾਲ ਸੰਪਰਕ ਕਰ ਸਕਦੇ ਹੋ।

 05 April, 2025
  • Facebook
  • Twitter
  • Youtube
  • RSS
  • Pinterest


ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ