MediaPunjab
ਮੀਡੀਆ ਪੰਜਾਬ - ਮਾਲਵਾ ਖ਼ਬਰਾਂ


ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਉਣ ਲਈ, ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਕੀਤਾ ਸਮਾਰੋਹ।


 ਫਰੀਦਕੋਟ 16 ਅਪ੍ਰੈਲ (ਧਰਮ ਪ੍ਰਵਾਨਾਂ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਸੰਵਿਧਾਨ ਰਿਚੇਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਸਮਾਰੋਹ  ਸਿਵਲ ਪੈਨਸ਼ਨਰ ਐਸੋਸੀਏਸ਼ਨ ਦੇ ਦਫਤਰ ਵਿਖੇ ਕੀਤਾ।  ਸਮਾਰੋਹ ਦੀ ਸ਼ੁਰੂਆਤ ਸਭ ਮੈਂਬਰਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਫੋਟੋ ਤੇ ਫੁੱਲਾਂ  ਦੇ ਹਾਰ ਪਹਿਨਾ ਕੇ ਅਤੇ ਫੁੱਲ  ਭੇਂਟ ਕਰਕੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।   ਐਸੋਸੀਏਸ਼ਨ ਚੇਅਰਮੈਨ ਐਡਵੋਕੇਟ ਰਮੇਸ਼ ਚੰਦਰ ਜੈਨ ਨੇ ਆਏ ਹੋਏ ਮੈਂਬਰਾਂ ਨੂੰ ਜੀ ਆਇਆ ਕਹਿੰਦਿਆ ਹੋਇਆ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਵਿਤ ਸਕੱਤਰ ਕੰਮ ਮੰਚ ਸੰਚਾਲਕ ਪ੍ਰੋਫੈਸਰ ਐਨ .ਕੇ. ਗੁਪਤਾ ਜੀ ਨੇ ਐਸੋਸੀਏਸ਼ਨ ਦੀ ਵਿੱਤੀ ਪੁਜੀਸ਼ਨ ਬਾਰੇ ਦੱਸਦੇ ਹਾਂ ਅੰਬੇਦਕਰ ਜੀ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਰਾਸ਼ਟਰਪਤੀ ਅਵਾਰਡੀ  ਪ੍ਰਿੰਸੀਪਲ ਕ੍ਰਿਸ਼ਨ ਲਾਲ ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਉਂਦਿਆਂ ਹੋਇਆ ਡਾਕਟਰ ਅੰਬੇਦਕਰ ਜੀ ਦੇ ਜੀਵਨ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ । ਸਟੇਟ ਅਵਾਰਡੀ ਕੁਲਜੀਤ ਸਿੰਘ ਵਾਲੀਆ ਨੇ ਵੀ ਮੈਂ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਸੇਵਾ ਸਿੰਘ ਚਾਵਲਾ  ਜੀ ਵੱਲੋਂ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਅਤੇ  ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਡਾਕਟਰ ਜੀ ਵੱਲੋਂ ਦਰਸਾਏ ਰਾਹਾ ਨੂੰ ਅਪਨਾ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।ਸਮਾਰੋਹ ਨੂੰ ਸਫਲ ਕਰਨ ਲਈ ਪੀ ਆਰ ਓ ਦਰਸ਼ਨ ਲਾਲ ਚੁੱਘ ,ਇੰਜ: ਜੀਤ ਸਿੰਘ, ਗਰੀਸ਼ ਸਖੀਜਾ ਅਤੇ ਬਿਸ਼ਨ ਦਾਸ ਅਰੋੜਾ ਨੇ ਪ੍ਰਬੰਧਾਂ ਲਈ ਵਿਸ਼ੇਸ਼ ਯੋਗਦਾਨ ਪਾਇਆ।  ਇਸ ਮੌਕੇ ਤੇ ਸ਼ਰਧਾ ਦੀ ਫੁੱਲ ਭੇਂਟ  ਕਰਨ ਲਈ ਐਸੋਸੀਏਸ਼ਨ ਦੇ ਗੰਗਾ ਪ੍ਰਸਾਦ ਛਾਬੜਾ, ਸਤਪਾਲ ਬੰਸਲ, ਗਰੀਸ ਸਖੀਜਾ ,ਅੰਮ੍ਰਿਤ ਪਾਲ ਸਿੰਘ, ਧਰਮਵੀਰ ਸਿੰਘ ,ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਕੁਲਜੀਤ ਸਿੰਘ ਵਾਲੀਆ , ਪ੍ਰੋਫੈਸਰ ਐਨ ਕੇ ਗੁਪਤਾ, ਐਡਵੋਕੇਟ ਰਮੇਸ਼ ਚੰਦਰ ਜੈਨ, ਇੰਜੀ ਜੀਤ ਸਿੰਘ ,ਪ੍ਰੋਫੈਸਰ ਅਸ਼ੋਕ ਕੁਮਾਰ ਗੁਪਤਾ, ਪ੍ਰਿੰਸੀਪਲ  ਕ੍ਰਿਸ਼ਨ ਲਾਲ, ਅਸ਼ੋਕ ਸੱਚਰ , ਪ੍ਰਿੰਸੀਪਲ ਵਿਨੋਦ ਕੁਮਾਰ ਸਿੰਗਲਾ, ਸੱਤ ਨਰਾਇਣ, ਇੰਜੀ ਦਰਸ਼ਨ ਸਿੰਘ ਰੁਮਾਣਾ ,ਕੇਵਲ ਕ੍ਰਿਸ਼ਨ ਕਟਾਰੀਆ, ਪ੍ਰਿੰਸੀਪਲ ਤਜਿੰਦਰ ਸਿੰਘ ਸੇਠੀ ,ਮੀਤ ਪ੍ਰਧਾਨ ਓਮ ਪ੍ਰਕਾਸ਼ ਛਾਵੜਾ, ਰਾਜ ਕੁਮਾਰ ਗੁਪਤਾ ਕਰਨਲ ਬਲਬੀਰ ਸਿੰਘ ਸਰਾਂ, ਇੰਜੀ ਚਮਨ ਲਾਲ ਗੁਲਾਟੀ, ਰਾਜੇਸ਼ ਧੀਂਗੜਾ ,ਜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

 17 April, 2025
  • Facebook
  • Twitter
  • Youtube
  • RSS
  • Pinterest


ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ