MediaPunjab
ਮੀਡੀਆ ਪੰਜਾਬ - ਮਾਲਵਾ ਖ਼ਬਰਾਂ


ਫੁੱਟਬਾਲ ਖਿਡਾਰੀ ਐਸ਼ਮੀਤ ਸਿੰਘ ਬਾਬਾ ਫਰੀਦ ਜੀ ਦਾ ਅਸ਼ੀਰਵਾਦ  ਲੈਣ ਟਿੱਲਾ ਬਾਬਾ ਫਰੀਦ ਪਹੁੰਚੇ


ਫਰੀਦਕੋਟ 25 ਅਪ੍ਰੈਲ (ਧਰਮ ਪ੍ਰਵਾਨਾਂ ) ਬਾਬਾ ਫਰੀਦ ਜੀ ਦੀ ਕਿਰਪਾ ਨਾਲ ਬ੍ਰਾਜ਼ੀਲ ਵਿਖੇ ਹੋਏ ਫੁੱਟਬਾਲ ਦੇ ਗੋ-ਕੱਪ ਵਿੱਚੋਂ ਕਾਂਸੀ ਦਾ ਤਮਗਾ ਜੇਤੂ ਫਰੀਦਕੋਟ ਦੇ ਖਿਡਾਰੀ ਐਸ਼ਮੀਤ ਸਿੰਘ ਬਰਾੜ ਸਪੁੱਤਰ ਸਰਦਾਰ ਮਨਦੀਪ ਸਿੰਘ (ਸਲਾਚੀ/ ਫੁੱਟਬਾਲ ਕੋਚ)  ਜੋ ਕਿ ਮਿਤੀ 24-4-25 ਨੂੰ ਫਰੀਦਕੋਟ ਪਹੁੰਚਣ ਤੇ ਟਿੱਲਾ ਬਾਬਾ ਫਰੀਦ ਜੀ ਵਿਖੇ ਬਾਬਾ ਫਰੀਦ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ , ਉਹਨਾਂ ਦੇ ਪਹੁੰਚਣ 'ਤੇ ਉਸ ਦੇ ਸਵਾਗਤ ਲਈ ਸਮੂਹ ਕੋਚ ਸਾਹਿਬਾਨ ,ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਵੱਲੋਂ ਰੋਡ ਸ਼ੋ ਕੀਤਾ ਗਿਆ। ਸ਼ਾਮ 5 ਵਜੇ ਨਹਿਰੂ ਸਟੇਡੀਅਮ ਫਰੀਦਕੋਟ ਤੋਂ ਚੱਲ ਕੇ ਸੇਠੀ ਡੇਅਰੀ, ਸਰਕੁਲਰ ਰੋਡ, ਮੋਰੀ ਗੇਟ, ਡੌਲਫਿਨ ਚੌਂਕ ਤੋਂ ਹੁੰਦੇ ਹੋਏ ਉਹ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ ਜਿੱਥੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰੈਜੀਡੈਂਟ ਸ. ਸਿਮਰਜੀਤ ਸਿੰਘ ਸੇਖੋ ਜੀ ਨੇ ਐਸ਼ਮੀਤ ਸਿੰਘ ਅਤੇ ਉਸਦੇ ਪਰਿਵਾਰ ਨੂੰ ਤਹਿ ਦਿਲੋਂ ਵਧਾਈ ਦਿੱਤੀ । ਅੰਤ ਵਿੱਚ ਟਿੱਲਾ ਬਾਬਾ ਫਰੀਦ ਜੀ ਦੇ ਹੈੱਡ ਗ੍ਰੰਥੀ ਵੱਲੋਂ ਐਸ਼ਮੀਤ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਫਰੀਦ ਕਮੇਟੀ ਵੱਲੋਂ ਸ. ਦੀਪਇੰਦਰ ਸਿੰਘ ਸੇਖੋ, ਸੀਨੀਅਰ ਵਾਈਸ ਪ੍ਰੈਜੀਡੈਂਟ, ਸ. ਗੁਰਜਾਪ ਸਿੰਘ ਸੇਖੋ ਵਾਈਸ ਪ੍ਰੈਜੀਡੈਂਟ ਅਤੇ ਸ. ਸਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਜੀ ਵੀ ਸ਼ਾਮਿਲ ਸਨ।

 26 April, 2025
  • Facebook
  • Twitter
  • Youtube
  • RSS
  • Pinterest


ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ