ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੀ ਵਿਦਿਆਰਥਣ ਸੰਦੀਪ ਕੌਰ ਨੇ ਪੰਜਾਬੀ ਯੂਨਿਵਰਸਿਟੀ ਚੋਂ ਪਹਿਲਾ ਮੈਰਿਟ ਰੈਂਕ ਹਾਸਲ ਕੀਤਾ
ਫਰੀਦਕੋਟ, 24 ਅਪ੍ਰੈਲ ( ਧਰਮ ਪ੍ਰਵਾਨਾਂ )-ਪੰਜਾਬ ਦੀ ਸਿਰਮੌਰ ਸੰਸਥਾ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦਾ ਨਾਮ ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾਂ ਹੀ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ। ਇੱਥੋਂ ਦੇ ਵਿਦਿਆਰਥੀਆਂ ਨੇ ਅਕਾਦਮਿਕ, ਸੱਭਿਆਚਾਰਕ, ਸਮਾਜਿਕ, ਖੇਡਾਂ ਅਤੇ ਹੋਰ ਅਨੇਕਾਂ ਗਤੀਵਿਧੀਆਂ ਵਿੱਚ ਕਾਲਜ ਦਾ, ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਕਾਲਜ ਦੀ ਹੋਣਹਾਰ ਵਿਦਿਆਰਥਣ ਸੰਦੀਪ ਕੌਰ (ਸਪੁੱਤਰੀ ਸ. ਗੁਰਪ੍ਰੇਮ ਸਿੰਘ ਅਤੇ ਸ਼੍ਰੀਮਤੀ ਜਸਵੀਰ ਕੌਰ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਯੋਜਿਤ ਮਈ 2022 ਦੀ ਪ੍ਰੀਖਿਆ ਦੌਰਾਨ ਐੱਮ.ਐੱਡ. ਭਾਗ ਪਹਿਲਾ ਸਮੈਸਟਰ ਦੂਜਾ ਵਿੱਚੋਂ 95.30% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਮੈਰਿਟ ਰੈਂਕ ਪ੍ਰਾਪਤ ਕੀਤਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਅਤੇ ਪ੍ਰੋਫ਼ੈਸਰ ਸਾਹਿਬਾਨਾਂ ਪ੍ਰੋ. ਮੰਜੂ ਕਪੂਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ.ਬੀਰਇੰਦਰਜੀਤ ਸਿੰਘ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਪ੍ਰੋ. ਸੁਖਜਿੰਦਰ ਕੌਰ, ਡਾ. ਰਤਨ ਲਾਲ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਰਿੰਮੀ, ਲਾਇਬ੍ਰੇਰੀਅਨ ਪੂਨਮ ਰਾਣੀ ਆਦਿ ਨੇ ਵਿਦਿਆਰਥਣ ਸੰਦੀਪ ਕੌਰ ਅਤੇ ਉਸਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।