ਉਲੰਪੀਅਨ ਵਰਿੰਦਰ ਸਿੰਘ ਯਾਦਗਾਰੀ 5 ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ
ਖਾਲਸਾ ਅਕੈਡਮੀ ਅੰਮ੍ਰਿਤਸਰ, ਰਾਊਂਡ ਗਲਾਸ ਐਲਕੇਸੀ ਡਬਲਿਊ ਜਲੰਧਰ, ਜਲੰਧਰ ਅਤੇ ਲਾਇਲਪੁਰ ਗਰਲਜ਼ ਦੀਆਂ ਟੀਮਾਂ ਸੈਮੀਫਾਇਨਲ ਵਿੱਚ
ਜਲੰਧਰ 4 ਅਪਰੈਲ (ਸਿੰਘ) ਖਾਲਸਾ ਅਕੈਡਮੀ ਅੰਮ੍ਰਿਤਸਰ, ਰਾਊਂਡ ਗਲਾਸ ਐਲਕੇਸੀ ਡਬਲਿਊ ਜਲੰਧਰ, ਜਲੰਧਰ ਅਤੇ ਲਾਇਲਪੁਰ ਗਰਲਜ਼ ਦੀਆਂ ਟੀਮਾਂ ਤੀਸਰੇ ਉਲੰਪੀਅਨ ਵਰਿੰਦਰ ਸਿੰਘ ਯਾਦਗਾਰੀ 5 ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪਹੁੰਚ ਗਈਆਂ। ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਹਾਕੀ ਮੈਦਾਨ ਵਿਚ ਸ਼ਰੂ ਹੋਏ ਇਸ ਟੂਰਨਾਮੈਂਟ ਦਾ ਉਦਘਾਟਨ ਉਲੰਪੀਅਨ ਵਰਿੰਦਰ ਸਿੰਘ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਨੇ ਕੀਤਾ। ਇਸ ਮੌਕੇ ਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਪ੍ਰਿੰਸੀਪਲ ਡਾਕਟਰ ਨਵਜੋਤ ਨੇ ਉਲੰਪੀਅਨ ਵਰਿੰਦਰ ਸਿੰਘ ਦੇ ਪਰਿਵਾਰ ਨੂੰ ਜੀਆਇਆਂ ਕਿਹਾ ਅਤੇ ਕਿਹਾ ਕਿ ਉਲੰਪੀਅਨ ਵਰਿੰਦਰ ਸਿੰਘ ਦਾ ਇਸ ਕਾਲਜ ਦਾ ਬਹੁਤ ਪਿਆਰ ਸੀ ਜਿਸ ਕਰਕੇ ਇਹ ਟੂਰਨਾਮੈਂਟ ਇਸੇ ਮੈਦਾਨ ਤੇ ਸ਼ੁਰੂ ਕੀਤਾ ਗਿਆ ਹੈ। ਸੈਮੀਫਾਇਨਲ ਅਤੇ ਫਾਇਨਲ ਮੁਕਾਬਲਾ 5 ਅਪਰੈਲ ਨੂੰ ਖੇਡਿਆ ਜਾਵੇਗਾ।
ਖੇਡੇ ਗਏ ਮੈਚਾਂ ਵਿੱਚ ਖਾਲਸਾ ਅਕੈਡਮੀ ਅੰਮ੍ਰਿਤਸਰ ਨੇ ਪੀਆਈਐਸ ਮੋਹਾਲੀ ਨੂੰ 10-4 ਨਾਲ, ਲਾਇਲਪੁਰ ਗਰਲਜ਼ ਨੇ ਪੀਆਈਐਸ ਮੁਕਤਸਰ ਨੂੰ 9-7 ਨਾਲ, ਜਲੰਧਰ ਨੇ ਪੀਆਈਐਸ ਮੋਹਾਲੀ ਨੂੰ 12-8 ਨਾਲ, ਰਾਊਂਡ ਗਲਾਸ ਐਲਕੇਸੀ ਡਬਲਿਊ ਜਲੰਧਰ ਨੇ ਪੀਆਈਐਸ ਮੁਕਤਸਰ ਨੂੰ 21-6 ਨਾਲ, ਖਾਲਸਾ ਅਕੈਡਮੀ ਅੰਮ੍ਰਿਤਸਰ ਨੇ ਜਲੰਧਰ ਨੂੰ 14-5 ਨਾਲ ਅਤੇ ਰਾਊਂਡ ਗਲਾਸ ਐਲਕੇਸੀ ਡਬਲਿਊ ਜਲੰਧਰ ਨੇ ਲਾਇਲਪੁਰ ਗਰਲਜ਼ ਨੂੰ ਵੀ 14-5 ਦੇ ਫਰਕ ਨਾਲ ਹਰਾਇਆ। ਪੂਲ ਏ ਵਿੱਚ ਰਾਊਂਡ ਗਲਾਸ ਐਲਕੇਸੀ ਡਬਲਿਊ ਜਲੰਧਰ ਨੇ ਪਹਿਲਾ ਅਤੇ ਲਾਇਲਪਰ ਗਰਲਜ਼ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਪੂਲ ਬੀ ਵਿੱਚ ਖਾਲਸਾ ਅਕੈਡਮੀ ਅੰਮ੍ਰਿਤਸਰ ਨੇ ਪਹਿਲਾ ਅਤੇ ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ।
ਅੱਜ ਦੇ ਮੈਚਾਂ ਸਮੇਂ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅੰਤਰਰਾਸ਼ਟਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਰਾਮ ਸਰਨ, ਉਲੰਪੀਅਨ ਵਰਿੰਦਰ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨੂੰਹ ਕੁਲਦੀਪ ਕੌਰ, ਅਵਤਾਰ ਸਿੰਘ ਪਿੰਕਾ, ਕੁਲਦੀਪ ਸਿੰਘ, ਸੰਗੀਤਾ ਸਰੀਨ, ਗੁਰਜੀਤ ਸਿੰਘ, ਕੁਲਬੀਰ ਸਿੰਘ, ਪਰਮਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਹਾਕੀ ਪ੍ਰੇਮੀ ਹਾਜ਼ਰ ਸਨ।
5 ਅਪਰੈਲ ਦੇ ਸੈਮੀਫਾਇਨਲ ਮੈਚ
ਰਾਊਂਡ ਗਲਾਸ ਐਲਕੇਸੀ ਡਬਲਿਊ ਜਲੰਧਰ ਬਨਾਮ ਜਲੰਧਰ – 11-00 ਵਜੇ ਸਵੇਰੇ
ਖਾਲਸਾ ਅਕੈਡਮੀ ਅੰਮ੍ਰਿਤਸਰ ਬਨਾਮ ਲਾਇਲਪੁਰ ਗਰਲਜ਼ – 12-00 ਵਜੇ ਦੁਪਿਹਰ
ਤੀਸਰੇ ਚੌਥੇ ਸਥਾਨ ਲਈ ਮੈਚ- 2-00 ਵਜੇ
ਫਾਇਨਲ ਮੁਕਾਬਲਾ – 3-00 ਵਜੇ ਬਾਅਦ ਦੁਪਿਹਰ