15ਵੀਂ ਹਾਕੀ ਇੰਡੀਆ ਸੀਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ
ਪੰਜਾਬ ਨੇ ਉਤਰ ਪ੍ਰਦੇਸ਼ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ
ਜਲੰਧਰ 13 ਅਪਰੈਲ (ਸਿੰਘ) ਹਾਕੀ ਇੰਡੀਆ ਵਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਖੇ ਕਰਵਾਈ ਜਾ ਰਹੀ 15ਵੀਂ ਹਾਕੀ ਇੰਡੀਆ ਸੀਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਟੀਮ ਨੇ ਉਤਰ ਪ੍ਰਦੇਸ਼ ਨੂੰ 4-3 ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਪੰਜਾਬ ਦੀ ਟੀਮ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਵਲੋਂ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਦੋ, ਹਰਜੀਤ ਸਿੰਘ ਅਤੇ ਜੁਗਰਾਜ ਸਿੰਘ ਨੇ ਇਕ ਇਕ ਗੋਲ ਕੀਤਾ। ਜਦਕਿ ਉਤਰ ਪ੍ਰਦੇਸ਼ ਵਲੋਂ ਸ਼ਰਦਾ ਨੰਦ ਤਿਵਾੜੀ ਨੇ ਦੋ ਅਤੇ ਪਵਨ ਰਾਜਭਰ ਨੇ ਇਕ ਗੋਲ ਕੀਤਾ। ਫਾਇਨਲ ਵਿੱਚ ਪੰਜਾਬ ਦਾ ਮੁਕਾਬਲਾ ਮੱਧ ਪ੍ਰਦੇਸ਼ ਨਾਲ ਹੋਵੇਗਾ। ਦੂਜੇ ਸੈਮੀਫਾਇਨਲ ਵਿੱਚ ਮੱਧ ਪ੍ਰਦੇਸ਼ ਨੇ ਮਨੀਪੁਰ ਨੂੰ 5-3 ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਗੌਰਤਲਬ ਹੈ ਕਿ ਪੰਜਾਬ ਨੇ ਸਾਲ 2023 ਵਿੱਚ 13ਵੀਂ ਹਾਕੀ ਇੰਡੀਆ ਸੀਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ