ਬਲਾਕ ਰਾਜਪੁਰਾ-2 ਦੇ ਪੰਜਵੀਂ ਜਮਾਤ ਅੱਲਵ ਰਹਿਣ ਵਾਲੇ 5 ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਤ: ਨੀਨਾ ਮਿੱਤਲ ਵਿਧਾਇਕਾ
ਰਾਜਪੁਰਾ, 10 ਅਪ੍ਰੈਲ (ਲਲਿਤ ਕੁਮਾਰ ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਐਨਟੀਸੀ 1 ਪ੍ਰਾਇਮਰੀ ਸਕੂਲ ਵਿਖੇ ਇੱਕ ਸ਼ਾਨਦਾਰ ਅਤੇ ਯਾਦਗਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਪਹੁੰਚੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਸਕੂਲ ਵਿੱਚ ਨਵੇਂ ਤਰੀਕਿਆਂ ਨਾਲ ਪਾਠ ਪੜ੍ਹਾਏ ਜਾਣ ਦੇ ਉਦੇਸ਼ ਨਾਲ ਬਣਾਏ ਗਏ ਸਮਾਰਟ ਕਲਾਸਰੂਮ ਅਤੇ ਇੰਟਰੈਕਟਿਵ ਪੈਨਲ ਦਾ ਵੀ ਉਦਘਾਟਨ ਕੀਤਾ। ਇਹ ਨਵੀਂ ਤਕਨੀਕ ਵਿਦਿਆਰਥੀਆਂ ਦੀ ਸਿੱਖਣ ਦੀ ਯਾਤਰਾ ਨੂੰ ਹੋਰ ਰੁਚੀਕਰ ਅਤੇ ਪ੍ਰਭਾਵਸ਼ਾਲੀ ਬਣਾਏਗੀ। ਵਿਧਾਇਕਾ ਨੀਨਾ ਮਿੱਤਲ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮੰਚ 'ਤੇ ਆ ਕੇ ਬੱਚੀਆਂ ਨਾਲ ਗਿੱਧਾ ਵੀ ਪਾਇਆ ਅਤੇ ਸਮਾਗਮ ਦੀ ਰੌਣਕ ਵਧਾਈ। ਉਹਨਾਂ ਛੋਟੀਆਂ ਬੱਚੀਆਂ ਦੇ ਹੁਨਰ ਦੀ ਪ੍ਰਸੰਸਾ ਵੀ ਕੀਤੀ। ਪਿਆਰਾ ਸਿੰਘ ਸੀਐਚਟੀ ਸੈਂਟਰ ਐਨਟੀਸੀ 1 ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚ ਬਲਾਕ ਰਾਜਪੁਰਾ-2 ਵੱਲੋਂ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਨਾਟਕ, ਭੰਗੜਾ, ਗਿੱਧਾ, ਕੋਰੀਓਗ੍ਰਾਫੀਆਂ ਅਤੇ ਕਵਿਤਾ ਪਾਠ ਵਰਗੇ ਵਿਭਿੰਨ ਸੱਭਿਆਚਾਰਕ ਪ੍ਰਦਰਸ਼ਨ ਪੇਸ਼ ਕੀਤੇ ਗਏ, ਜੋ ਸਾਰਿਆਂ ਨੂੰ ਬਹੁਤ ਪਸੰਦ ਆਏ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਰਾਜ ਦੇ ਨਕਸ਼ੇ 'ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਣਾ ਦਿੱਤੀ। ਇਸ ਸਮਾਗਮ ਨੇ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਨਵੇਂ ਉਪਰਾਲਿਆਂ ਅਤੇ ਬੱਚਿਆਂ ਦੀ ਹੁਨਰ ਨੂੰ ਉਜਾਗਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਜੇ ਮੈਨਰੋ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜੋਨ, ਰਿਤੇਸ਼ ਬਾਂਸਲ ਐੱਮ.ਐੱਲ.ਏ ਕੋਆਰਡੀਨੇਟਰ, ਮਨਵਿੰਦਰ ਕੌਰ ਭੁੱਲਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਪਟਿਆਲਾ, ਰਾਜੇਸ਼ ਕੁਮਾਰ ਮੀਤ ਪ੍ਰਧਾਨ ਮਿਊਂਸੀਪਲ ਕੌਂਸਲ ਰਾਜਪੁਰਾ, ਹੈੱਡ ਮਾਸਟਰ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ-2, ਰਚਨਾ ਰਾਣੀ ਬਲਾਕ ਨੋਡਲ ਅਫ਼ਸਰ ਰਾਜਪੁਰਾ -1, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਮੇਜਰ ਸਿੰਘ ਮੀਡੀਆ ਪ੍ਰਾਇਮਰੀ, ਪਰਮਿੰਦਰ ਸਿੰਘ ਸਰਾਓ ਜ਼ਿਲ੍ਹਾ ਮੀਡੀਆ ਪ੍ਰਾਇਮਰੀ, ਰਾਜਵੰਤ ਸਿੰਘ ਡੀਆਰਸੀ ਪ੍ਰਾਇਮਰੀ, ਮਨਜੀਤ ਕੌਰ ਬੀਪੀਈਓ, ਬਲਵਿੰਦਰ ਕੁਮਾਰ ਬੀਪੀਈਓ, ਦਲਜੀਤ ਸਿੰਘ, ਅਵਤਾਰ ਸਿੰਘ ਬੀਆਰਸੀ, ਮਨਜੀਤ ਸਿੰਘ ਸੀਐਚਟੀ, ਯੋਗੇਸ਼ ਕੁਮਾਰ, ਬਲਵਿੰਦਰ ਕੌਰ, ਅਮਰਿੰਦਰ ਸਿੰਘ ਮੀਰੀ ਪੀਏ, ਲਲਿਤ ਕੁਮਾਰ ਲਵਲੀ, ਜੋਤੀ ਪੁਰੀ ਸੀਐਚਟੀ, ਗੁਰਜੀਤ ਸਿੰਘ, ਰਣਜੀਤ ਸਿੰਘ, ਰਾਜੇਸ਼ ਬਾਵਾ ਯੂਥ ਪ੍ਰਧਾਨ, ਬਿਕਰਮਜੀਤ ਸਿੰਘ ਕੰਡੇਵਾਲਾ, ਰਾਮ ਸ਼ਰਨ ਸਾਬਕਾ ਐਮਸੀ, ਗੁਰਵੀਰ ਸਰਾਓ, ਧਨਵੰਤ ਸਿੰਘ, ਦਿਨੇਸ਼ ਪੁਰੀ, ਦਿਨੇਸ਼ ਮਹਿਤਾ, ਸਥਾਨਕ ਪੱਧਰ ਦੇ ਅਧਿਕਾਰੀ, ਪਾਰਟੀ ਵਰਕਰ, ਸਕੂਲ ਮੁਖੀ ਅਤੇ ਸਮਾਜਿਕ ਸਰਗਰਮੀਆਂ ਨਾਲ ਜੁੜੇ ਹੋਰ ਵਿਅਕਤੀ ਵੀ ਮੌਜੂਦ ਸਨ।