ਹੁਣ ਪੰਜਾਬੀ ਸਿਨਮੇ ਲਈ ਸਰਗਰਮ ਹੋਈ ਜਤਿੰਦਰ ਕੌਰ - ਹਰਜਿੰਦਰ ਸਿੰਘ
ਪੰਜਾਬੀ ਰੰਗਮੰਚ ਦੀ ਮਾਂ ਜਤਿੰਦਰ ਕੌਰ ਨੇ ਆਪਣੀ ਜਿੰਦਗੀ ਦੇ 50 ਸਾਲ ਰੰਗਮੰਚ ਦੇ ਲੇਖੇ ਲਾ ਦਿੱਤੇ ਅਤੇ 22 ਸਾਲ ਟੈਲੀਵਿਜ਼ਨ ਦੇ ਪਰਦੇ 'ਤੇ ਰਾਜ ਕੀਤਾ ਜਿਸਦੀ ਬਦੌਲਤ ਉਹ ਪੰਜਾਬੀ ਬੋਲਦੇ ਗੁਆਂਢੀ ਮੁਲਕਾਂ ਦੀ ਵੀ ਚਹੇਤੀ ਅਦਾਕਾਰਾ ਬਣ ਗਈ। ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਝਗੜਾਲੂ ਜੋੜੀ ਅੱਜ ਵੀ ਉਸ ਵੇਲੇ ਦੇ ਦਰਸ਼ਕਾਂ ਦੇ ਮਨਾਂ 'ਚ ਵਸੀ ਹੋਈ ਹੈ।ਆਪਣਾ ਬਚਪਨ, ਜਵਾਨੀ ਤੇ ਕਬੀਲਦਾਰੀ ਸਮਾਂ ਰੰਗਮੰਚ ਤੇ ਟੀ ਵੀ ਨੂੰ ਸਮਰੱਪਤ ਕਰਨ ਵਾਲੀ ਜਤਿੰਦਰ ਕੌਰ ਅੱਜ ਵੀ ਕਲਾ ਨੂੰ ਸਮੱਰਪਤ ਹੁੰਦੀ ਹੋਈ ਪੰਜਾਬੀ ਸਿਨਮੇ ਲਈ ਆਪਣਾ ਭਰਵਾਂ ਯੋਗਦਾਨ ਪਾ ਰਹੀ ਹੈ।'ਸਰਦਾਰ ਮੁਹੰਮਦ,ਕਾਲਾ ਸ਼ਾਹ ਕਾਲਾ,ਸੁਪਰ ਸਿੰਘ,ਖੁੰਦੋ ਖੁੰਡੀ, ਕੱਚੇ ਧਾਗੇ ਅਤੇ ਮੁੰਡਾ ਫਰੀਦਕੋਟੀਆ' ਤੋਂ ਬਾਅਦ ਹੁਣ ਨੀਰੂ ਬਾਜਵਾ ਦੀ ਫਿਲਮ 'ਮੁੰਡਾ ਹੀ ਚਾਹੀਦਾ' ਵਿੱਚ ਲੜਾਕੀ ਸੱਸ ਦੇ ਜਬਰਦਸਤ ਕਿਰਦਾਰ 'ਚ ਨਜ਼ਰ ਆਵੇਗੀ। ਆਪਣੀ ਇਸ ਫਿਲਮ ਬਾਰੇ ਗੱਲ ਕਰਦਿਆਂ ਜਤਿੰਦਰ ਕੌਰ ਨੇ ਕਿਹਾ ਕਿ ਇਹ ਇੱਕ ਸਮਾਜਿਕ ਵਿਸ਼ੇ ਦੀ ਫਿਲਮ ਹੈ ਜਿਸ ਵਿੱਚ ਸੱਸ ਆਪਣੀ ਨੂੰਹ ਤੋਂ ਪੋਤੇ ਦੀ ਆਸ ਰੱਖਦੀ ਹੈ ਜੋ ਪਹਿਲਾਂ ਧੀਆਂ ਜੰਮਣ ਕਰਕੇ ਘਿਰਣਾ ਦੀ ਪਾਤਰ ਬਣੀ ਹੋਈ ਹੈ।ਇਸ ਫਿਲਮ ਰਾਹੀਂ ਸਮਾਜ ਨੂੰ ਇੱਕ ਬਹੁਤ ਵੱਡਾ ਮੈਸਜ ਦਿੱਤਾ ਗਿਆ ਹੈ। ਬੇਟੀ ਬਚਾਓ ਬੇਟੀ ਪੜਾਓ ਦਾ ਨਾਹਰਾ ਤਾਂ ਹਰ ਕੋਈ ਲਾਉਂਦਾ ਹੈ ਪਰ ਅਮਲ ਬਹੁਤ ਘੱਟ ਕਰਦੇ ਹਨ। ਇਸ ਫਿਲਮ ਵਿੱਚ ਰੂਬੀਨਾ ਬਾਜਵਾ ਨੇ ਮੇਰੀ ਨੂੰਹ ਦਾ ਕਿਰਦਾਰ ਨਿਭਾਇਆ ਹੈ ਤੇ ਹਰੀਸ਼ ਵਰਮਾ ਨੇ ਪੁੱਤ ਦਾ।ਇਹ ਫਿਲਮ ਕੁੱਖਾਂ 'ਚ ਧੀਆਂ ਮਾਰਨ ਵਾਲੇ ਲੋਕਾਂ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਮਾਰਦੀ ਹੈ।
ਨੀਰੂ ਬਾਜਵਾ ਇੰਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫਿਲਮ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਕ ਤੇ ਨਿਰਦਸ਼ੇਕ ਸੰਤੋਸ ਸੁਭਾਸ਼ ਥੀਟੇ ਹੈ। ਜਿਸਨੇ ਬਹੁਤ ਹੀ ਬਾਰੀਕੀ ਨਾਲ ਫਿਲਮ ਦੇ ਵਿਸ਼ੇ ਨੂੰ ਪਰਦੇ 'ਤੇ ਉਤਾਰਿਆ ਹੈ। ਫਿਲਮ ਵਿੱਚ ਰੂਬੀਨਾ ਬਾਜਵਾ,ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੋਰ, ਜੱਗੀ ਧੂਰੀ, ਰਵਿੰਦਰ ਮੰਡ, ਹਨੀ ਮੱਟੂ, ਰਾਜ ਧਾਲੀਵਾਲ ਕਮਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ,ਗੁਰਮੋਹਰ, ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।ਇਹ ਫਿਲਮ 12 ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏ ਵਲੋਂ ਵਰਲਡਵਾਈਡ ਰਿਲੀਜ਼ ਕੀਤੀ ਜਾਵੇਗੀ।
ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਫਿਲਮ 'ਮੁੰਡਾ ਹੀ ਚਾਹੀਦਾ' ਦੀ ਹੀਰੋਇਨ ਬਣੀ ਰੂਬੀਨਾ ਬਾਜਵਾ - ਹਰਜਿੰਦਰ ਸਿੰਘ ਜਵੰਧਾ
ਪੰਜਾਬੀ ਫਿਲਮਾਂ ਦੀ ਅਦਾਕਾਰਾ ਤੇ ਨਿਰਮਾਤਰੀ ਨੀਰੂ ਬਾਜਵਾ ਦੀ ਛੋਟੀ ਭੈਣ ਹੈ 'ਰੂਬੀਨਾ ਬਾਜਵਾ'।ਪੰਜਾਬੀ ਫਿਲਮ 'ਚੰਨੋ ਕਮਲੀ ਯਾਰ ਦੀ' ਨਾਲ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਕਰਨ ਵਾਲੀ ਰੂਬੀਨਾ ਅੱਜ ਪੰਜਾਬੀ ਫਿਲਮਾਂ ਲਈ ਪੂਰੀ ਤਰਾਂ ਸਰਗਰਮ ਹੈ। ਕਦਮ ਦਰ ਕਦਮ ਉਸਦੀ ਕਲਾ 'ਚ ਨਿਖਾਰ ਆਉਣਾ ਉਸਦੀ ਮੇਹਨਤ ਦਾ ਨਤੀਜਾ ਹੈ 'ਚੰਨੋ ਕਮਲੀ ਯਾਰ ਦੀ', ਲਾਵਾਂ ਫੇਰੇ, ਸਰਘੀ ਅਤੇ ਲਾਈਏ ਜੇ ਯਾਰੀਆਂ' ਫਿਲਮਾਂ ਤੋਂ ਬਾਅਦ ਰੂਬੀਨਾ ਬਾਜਵਾ ਹੁਣ ਹਰੀਸ਼ ਵਰਮਾ ਨਾਲ ਆਮ ਫਿਲਮਾਂ ਤੋਂ ਹਟਕੇ ਲਿੰਗ ਅਨੁਪਾਤ ਦੀ ਗੱਲ ਕਰਦੀ ਇੱਕ ਸਮਾਜਿਕ ਵਿਸ਼ੇ ਦੀ ਫਿਲਮ 'ਮੁੰਡਾ ਹੀ ਚਾਹੀਦਾ' ਲੈ ਕੇ ਆ ਰਹੀ ਹੈ।ਰੂਬੀਨਾ ਬਾਜਵਾ ਦਾ ਇਸ ਸਬੰਧੀ ਕਹਿਣਾ ਹੈ ਕਿ 'ਇਸ ਫਿਲਮ ਵਿੱਚ ਇੱਕ ਅਜਿਹੀ ਔਰਤ ਦੀ ਜਿੰਦਗੀ ਨੂੰ ਦਰਸਾਇਆ ਹੈ ਜੋ ਮੱਧ ਵਰਗੀ ਪਰਿਵਾਰ 'ਚ ਆਪਣੀ ਅੜੀਅਲ ਸੱਸ ਅਤੇ ਸਮਾਜ ਦੇ ਨਿਹੋਰਿਆਂ ਦੀ ਪ੍ਰਵਾਹ ਕੀਤੇ ਵਗੈਰ ਹਮੇਸਾਂ ਹੰਸੂ ਹੰਸੂ ਕਰਦੀ ਰਹਿੰਦੀ ਹੈ। ਉਸਦਾ ਮੰਨਣਾ ਹੈ ਕਿ ਉਸਦਾ ਕਿਰਦਾਰ ਪਹਿਲੀਆਂ ਸਾਰੀਆਂ ਹੀ ਫਿਲਮਾਂ ਤੋਂ ਅਲੱਗ ਹੈ ਪਰ ਉਸਨੂੰ ਯਕੀਨ ਹੈ ਕਿ ਦਰਸ਼ਕ ਉਸਦੇ ਕੰਮ ਨੂੰ ਪਸੰਦ ਕਰਨਗੇ। ਸਾਡੀ ਇਸ ਫਿਲਮ ਦਾ ਮਕਸਦ ਮਨੋਰੰਜਨ ਰਾਹੀਂ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਹੈ।ਸਾਡੀ ਇਸ ਕੋਸ਼ਿਸ ਨਾਲ ਜੇ ਸਮਾਜ ਦੀ ਸੋਚ ਵਿੱਚ ਥੋੜ੍ਹਾ ਬਹੁਤ ਵੀ ਬਦਲਾਓ ਆਉਂਦਾ ਹੈ,ਤਾਂ ਅਸੀ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ।
ਨੀਰੂ ਬਾਜਵਾ ਇੰਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫਿਲਮ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ ਸੁਭਾਸ਼ ਥੀਟੇ ਹੈ। ਜਿਸਨੇ ਬਹੁਤ ਹੀ ਬਾਰੀਕੀ ਨਾਲ ਫਿਲਮ ਦੇ ਵਿਸ਼ੇ ਨੂੰ ਪਰਦੇ 'ਤੇ ਉਤਾਰਿਆ ਹੈ। ਫਿਲਮ ਵਿੱਚ ਰੂਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੋਰ, ਜੱਗੀ ਧੂਰੀ, ਰਵਿੰਦਰ ਮੰਡ, ਹਨੀ ਮੱਟੂ, ਰਾਜ ਧਾਲੀਵਾਲ ਕਮਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹਰ, ਗੁਰਚਰਨ ਸਿੰਘ ਨੇ ਦਿੱਤਾ ਹੈ।ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।ਇਹ ਫਿਲਮ 12 ਨੂੰ ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏ ਵਲੋਂ ਦੇਸ਼ ਵਿਦੇਸ਼ਾਂ ੱਿਵਚ ਰਿਲੀਜ਼ ਕੀਤੀ ਜਾਵੇਗੀ।
ਹਰਜਿੰਦਰ ਸਿੰਘ 94638 28000
ਸਮਾਜਿਕ ਮੁੱਦਿਆ ਦੀ ਕਾਮੇਡੀ ਭਰਪੂਰ ਫਿਲਮ...'ਮੁੰਡਾ ਹੀ ਚਾਹੀਦਾ' - ਹਰਜਿੰਦਰ ਸਿੰਘ ਜਵੰਧਾ
ਨੀਰੂ ਬਾਜਵਾ ਨੇ ਬਤੌਰ ਨਿਰਮਾਤਾ ਆਪਣੀਆਂ ਫਿਲਮਾਂ ਦੇ ਵਿਸ਼ੇ ਅਤੇ ਨਾਂ ਹਮੇਸਾਂ ਹੀ ਆਮ ਫਿਲਮਾਂ ਤੋਂ ਹਟਕੇ ਰੱਖੇ ਹਨ। 12 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਉਸਦੀ ਨਵੀਂ ਫਿਲਮ 'ਮੁੰਡਾ ਹੀ ਚਾਹੀਦਾ' ਜਦ ਅਨਾਊਂਸ ਹੋਈ ਸੀ ਤਾਂ ਪੰਜਾਬੀ ਸਿਨਮੇ ਨਾਲ ਜੁੜੇ ਹਰੇਕ ਬੰਦੇ ਨੂੰ ਹੈਰਾਨੀ ਹੋਈ ਕਿ ਹੈਂ ਆਹ ਕੀ ਨਾਂ ਹੋਇਆ? ਫਿਰ ਜਦ ਹੀਰੋ-ਹੀਰੋਇਨ ਦੀ ਗਰਭ ਧਾਰਨ ਅਵੱਸਥਾ ਦਰਸਾਉਂਦਾ ਇਸ ਫ਼ਿਲਮ ਦਾ ਫਸਟਲੁੱਕ ਪੋਸਟਰ ਰਿਲੀਜ਼ ਹੋਇਆ ਤਾਂ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਤੇ ਸੱਭ ਨੇ ਸੋਚਿਆ ਕਿ ਹੁਣ ਆਹੀ-ਕੁਝ ਰਹਿ ਗਿਆ ਸੀ ਪੰਜਾਬੀ ਸਿਨਮੇ ਲਈ੩੩੩..?
ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ। 'ਬੇਟੀ ਬਚਾਓ-ਬੇਟੀ ਪੜਾਓ' ਦਾ ਨਾਅਰਾ ਤਾਂ ਅੱਜ ਹਰ ਕੋਈ ਲਾਉਂਦਾ ਹੈ ਪਰ ਅਮਲ ਕੋਈ ਨਹੀਂ ਕਰਦਾ। ਇਹ ਦੁਨਿਆਵੀਂ ਸੱਚਾਈ ਹੈ ਕਿ ਹਰ ਸੱਸ ਨੂੰ ਆਪਣੀ ਨੂੰੰਹ ਤੋਂ 'ਮੁੰਡਾ ਹੀ ਚਾਹੀਦਾ' ਹੈ। ਹੁਣ ਇਸੇ ਵਿਸ਼ੇ ਨੂੰ ਮੁੱਖ ਰੱਖਕੇ ਨਿਰਮਾਤਰੀ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੀ ਹੈ ਜਿਸਦਾ ਨਾਂ ਵੀ ਇਹੋ ਹੈ 'ਮੁੰਡਾ ਹੀ ਚਾਹੀਦਾ '।
ਨੀਰੂ ਬਾਜਵਾ ਇੰਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਨਿਰਮਾਤਾ ਟੀਮ ਵਿੱਚ ਨੀਰੂ ਬਾਜਵਾ, ਅੰਕਿਤ ਵਿਜ਼ਨ, ਨਵਦੀਪ ਨਰੂਲਾ, ਗੁਰਜੀਤ ਸਿੰਘਅਤੇ ਸੰਤੋਸ਼ ਸੁਭਾਸ ਥੀਟੇ ਦੇ ਨਾਂ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ 'ਮੁੰਡਾ ਕੁੜੀ ਜੰਮਣ ਦੇ ਫ਼ਰਕ ਨੂੰ ਲੈ ਕੇ ਭਰੂਣ ਹੱਤਿਆ ਵਰਗੇ ਸਮਾਜਿਕ ਕਲੰਕ ਦੇ ਖਿਲਾਫ਼ ਬੋਲਦੀ ਹੈ ਜੋ ਇਨ੍ਹਾਂ ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਜਾਗੂਰਕ ਕਰੇਗੀ। ਇਸ ਫਿਲਮ ਵਿੱਚ ਰੂਬੀਨਾ ਬਾਜਵਾ ਤੇ ਹਰੀਸ਼ ਵਰਮਾ ਅਜੀਬੋ ਗਰੀਬ ਕਿਰਦਾਰਾਂ 'ਚ ਨਜ਼ਰ ਆਉਣਗੇ ਜੋ ਕਾਮੇਡੀ ਦੇ ਮਾਹੌਲ 'ਚ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ। ਵੇਖਦੇ ਹਾਂ ਟੈਸਟ ਟਿਊਬ ਬੇਬੀ ਵਿਧੀ ਹਰੀਸ਼ ਵਰਮਾ ਜਿਹੇ ਕਲਾਕਾਰੀ ਮਰਦ ਲਈ ਕਿੰਨੀਂ ਕੁ ਸਫ਼ਲ ਸਿੱਧ ਹੁੰਦੀ ਹੈ। ਫਿਲਮ ਦੀ ਟੈਗ ਲਾਇਨ ' ਮੁੰਡਾ ਹੀ ਚਾਹੀਦਾ ਤਾਂ ਆਪੇ ਜੰਮੋ' ਵੀ ਬਹੁਤ ਵੱਡੀ ਗੱਲ ਕਹਿੰਦੀ ਹੈ।
ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹੈ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਫ਼ਿਲਮ ਵਿੱਚ ਰੁਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ,ਜਤਿੰਦਰ ਕੌਰ, ਸੀਮਾ ਕੌਸ਼ਲ, ਰਾਜ ਧਾਲੀਵਾਲ,ਹਨੀ ਮੱਟੂ,ਜੱਗੀ ਧੂਰੀ,ਰਵਿੰਦਰ ਮੰਡ,ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ, ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ,ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ। ਇਹ ਫਿਲਮ 12 ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏਜ਼ ਵਲੋਂ ਦੇਸ਼ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।
ਸਮਾਜਿਕ ਘਟਨਾਵਾਂ 'ਤੇ ਅਧਾਰਤ ਅਤੇ ਹਾਸਿਆਂ ਭਰੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ - ਮਿੰਦੋ ਤਸੀਲਦਾਰਨੀ
ਪਾਲੀਵੁੱਡ ਪੋਸਟ- ਅਦਾਕਾਰ ਦੇ ਨਾਲ-ਨਾਲ ਨਿਰਮਾਤਾ ਬਣਿਆ ਕਰਮਜੀਤ ਅਨਮੋਲ 'ਲਾਵਾਂ ਫੇਰੇ' ਬਾਅਦ ਹੁਣ ਇੱਕ ਹੋਰ ਪੰਜਾਬੀ ਫ਼ਿਲਮ 'ਮਿੰਦੋ ਤਸੀਲਦਾਰਨੀ' ਲੈ ਕੇ ਆ ਰਿਹਾ ਹੈ। ਜਿਸ ਵਿੱਚ ਉਸਨੇ ਸਿੱਧੇ ਸਾਦੇ ਪੇਂਡੂ ਤੇਜੇ ਛੜੇ ਦੇ ਕਿਰਦਾਰ ਨਾਲ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਕਵਿਤਾ ਕੌਸ਼ਿਕ ਨੇ ਮਿੰਦੋ ਤਸੀਲਦਾਰਨੀ ਬਣੀ ਹੈ। ਦਰਸ਼ਕ ਦੋਵਾਂ ਨੂੰ ਰੁਮਾਂਟਿਕ ਕਿਰਦਾਰਾਂ 'ਚ ਵੀ ਵੇਖਣਗੇ। ਇਸ ਤੋਂ ਇਲਾਵਾ ਗਾਇਕ ਰਾਜਵੀਰ ਜਵੰਧਾ ਤੇ ਈਸ਼ਾ ਰਿਖੀ ਦੀ ਜੋੜੀ ਦੀ ਵੱਖਰੀ ਰੁਮਾਂਟਿਕ ਸਟੋਰੀ ਹੈ। ਰਾਜਵੀਰ ਜਵੰਧਾ ਇੱਕ ਵਧੀਆ ਕਲਾਕਾਰ ਹੈ ਜੋ ਗਾਇਕੀ ਤੋਂ ਬਾਅਦ ਹੁਣ ਫ਼ਿਲਮਾਂ ਵੱਲ ਆਇਆ ਹੈ। ਉਸਦੀਆਂ ਇੱਕ ਦੋ ਫ਼ਿਲਮਾ ਪਹਿਲਾਂ ਵੀ ਆ ਚੁੱਕੀਆਂ ਹਨ। ਇਸ ਫ਼ਿਲਮ ਵਿੱਚ ਉਸਦਾ ਕੰਮ ਪਹਿਲਾਂ ਨਾਲੋਂ ਬਹੁਤ ਅਲੱਗ ਨਜ਼ਰ ਆਵੇਗਾ। ਇਸ ਤੋਂ ਇਲਾਵਾ ਗਾਇਕੀ ਖੇਤਰ ਦਾ ਇੱਕ ਹੋਰ ਨਾਮਵਰ ਹਰਭਜਨ ਸ਼ੇਰਾ ਨੇ ਵੀ ਇਸ ਫ਼ਿਲਮ 'ਚ ਇੱਕ ਮਹੱਤਵਪੂਰਨ ਕਿਰਦਾਰ ਨਿਭਾਇਆ ਹੈ।
ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ઠ ਨਿਰਮਾਤਾ ਕਰਮਜੀਤ ਅਨਮੋਲ ਤੇ ਰਾਜੀਵ ਸਿੰਗਲਾ ਨੇ ਕੀਤਾ ਹੈ। ਮੌਂਟੀ ਬੈਨੀਪਾਲ ਤੇ ਪਵਿੱਤਰ ਬੈਨੀਵਾਲ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ਫ਼ਿਲਮ ਦਾ ਨਿਰਦੇਸ਼ਕ ਅਵਤਾਰ ਸਿੰਘ ਨੇ ਕੀਤਾ ਹੈ ਜਿਸਨੇ ਮਿੱਟੀ ਨਾ ਫਰੋਲ ਜੋਗੀਆ, ਰੁਪਿੰਦਰ ਗਾਂਧੀ ਤੇ 'ਡਾਕੂਆਂ ਦਾ ਮੁੰਡਾ' ਫ਼ਿਲਮਾਂ ਦਾ ਸਫ਼ਲ ਨਿਰਦੇਸ਼ਨ ਦਿੱਤਾ ਹੈ। ਕਰਮਜੀਤ ਅਨਮੋਲ ਨੇ ਦੱਸਿਆ ਕਿ ਇਹ ਫ਼ਿਲਮ ਪਿੰਡਾਂ ਦੇ ਕਲਚਰ, ਰਿਸ਼ਤੇ ਨਾਤਿਆਂ ਤੇ ਸਮਾਜ ਨਾਲ ਜੁੜੇ ਪਾਤਰਾਂ ਦੀ ਫ਼ਿਲਮ ਹੈ ਜੋ ਬੀਤੇ ਦੌਰ ਨੂੰ ਚੇਤੇ ਕਰਦਿਆਂ ਅੱਜ ਵੀ ਸਾਡੇ ਮਨਾਂ ਦੇ ਕੋਨਿਆਂ 'ਚ ਵਸੇ ਹੋਏ ਹਨ। ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਤੋਂ ਬਹੁਤ ਹਟ ਕੇ ਸਮਾਜਿਕ ਪਾਤਰਾਂ ਦੀ ਇੱਕ ਦਿਲਚਸਪ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।
ਮਿੰਦੋ ਤਸੀਲਦਾਰਨੀ ਇਲਾਕੇ ਦੀ ਇੱਕ ਵੱਡੀ ਉੱਚ ਅਧਿਕਾਰੀ ਹੈ,ਜਿਸਦੀ ਨੇੜਲੇ ਪਿੰਡ ਦੇ 'ਤੇਜੇ ਛੜੇ' ਨਾਲ ਪੁਰਾਣੀ ਜਾਣ-ਪਛਾਣ ਹੈ ਇਸੇ ਨਿੱਕੀ ਜਿਹੀ ਜਾਣ ਪਛਾਣ ਨੂੰ ਤੇਜਾ ਛੜਾ ਪਿੰਡ ਵਾਲਿਆਂ ਕੋਲ ਆਪਣੀ ਟੌਹਰ ਬਣਾਉਣ ਲਈ ਵਧਾ ਚੜ੍ਹਾ ਕੇ ਦੱਸਦਾ ਹੈ, ਜਿਸ ਨਾਲ ਹਾਲਾਤ ਹੀ ਕੁਝ ਅਜਿਹੇ ਦਿਲਚਸਪ ਬਣਦੇ ਹਨ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਨਗੇ। ਇਹ ਫ਼ਿਲਮ ਪਿੰਡਾਂ ਤੇ ਸ਼ਹਿਰਾਂ ਦੇ ਪੜ੍ਹੇ ਤੇ ਅਨਪੜ੍ਹ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਦੀ ਗੱਲ ਕਰਨ ਦੇ ਇਲਾਵਾ ਸਾਡੇ ਸਮਾਜਿਕ ਭਾਈਚਾਰੇ ਅਤੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਬਾਰੇ ਦੱਸੇਗੀ।
ਇਸ ਪਰਿਵਾਰਕ ਕਹਾਣੀ ਵਿੱਚ ਕਾਮੇਡੀ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਵੀ ਦਰਸਾਈ ਗਈ ਹੈ। ਫ਼ਿਲਮ ਦਾ ਗੀਤ ਸੰਗੀਤ ਦਰਸ਼ਕਾ ਨੂੰ ਪਸੰਦ ਆਉਣ ਵਾਲਾ ਹੈ। ਫਿਲਮ ਵਿੱਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਧਾ, ਈਸ਼ਾ ਰਿਖੀ, ਸਰਦਾਰ ਸੋਹੀ, ਹਰਭਜ਼ਨ ਸ਼ੇਰਾ, ਹਾਰਬੀ ਸੰਘਾ, ਪ੍ਰਕਾਸ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ ਜੱਟ,ਜਗਤਾਰ ਬੈਨੀਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਤੇ ਸਹਿ ਨਿਰਦੇਸ਼ਕ ਅਨਿਲ ਸ਼ਰਮਾ ਹੈ। ਫ਼ਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ। ਕਹਾਣੀ ਅਵਤਾਰ ਸਿੰਘ ਦੀ ਹੈ। ਹੈਪੀ ਰਾਏਕੋਟੀ ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖਤਰ, ਸਿੰਕਦਰ ਸਲੀਮ, ਸੰਦੀਪ ਥਿੰਦ ਨੇ ਗਾਇਆ ਹੈ। ਸੰਗੀਤ ਚਰਨਜੀਤ ਆਹੂਜਾ, ਗੁਰਮੀਤ ਸਿੰਘ, ਜੈਸਨ ਥਿੰਦ, ਆਰ ਡੀ ਬੀਟ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਜੱਸ ਰਿਕਾਰਡਜ਼ ਵਲੋਂ ਰਿਲੀਜ ਕੀਤਾ ਜਾਵੇਗਾ। ਇਹ ਫਿਲਮ ਓਮ ਜੀ ਗਰੁੱਪ ਵਲੋਂ 28 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।
ਹਰਜਿੰਦਰ ਸਿੰਘ 94638 28000