ਟੀਚਰਜ਼ ਤੇ ਸਪੈਸ਼ਲ - ਜਸਪ੍ਰੀਤ ਕੌਰ ਮਾਂਗਟ
ਟੀਚਰ ਉਹ ਭਾਵਨਾ ਹੈ ਜੋ ਦਿਲੋਂ ਨਿਭਾਈ ਜਾਵੇ ਤਾਂ ਗੁਰੂ ਤੇ ਚੇਲੇ ਦੋ ਡੋਰ ਨੂੰ ਮਜ਼ਬੂਤ ਬਣਾਉਦੀ ਹੈ। ਇਹ ਇੱਕ ਕਿੱਤੇ ਵਜੋਂ ਨਹੀਂ ਧਰਮ ਵਜੋਂ ਨਿਭਾਈ ਜਾਣ ਵਾਲੀ ਉਹ ਕਸਮ ਹੈ ਜੋ ਹਜ਼ਾਰਾਂ-ਲੱਖਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਦਾ ਉਪਰਾਲਾ ਕਰ ਸਕਦੀ ਹੈ......। ਟੀਚਰ ਦਾ ਟੀਚਰ ਹੋਣਾ ਹੀ ਬਹੁਤ ਵੱਡੀ ਗੱਲ ਹੈ ਪਰ ਉਸਨੂੰ ਗੁਰੂ ਮੰਨਣਾ ਬਹੁਤ ਬੜਾ ਸਤਿਕਾਰ ਹੈ .........। ਜੇ ਮੈਨੂੰ ਸਕੂਲ ਪੜ੍ਹਦਿਆਂ ਲਿਖੀ ਕਵਿਤਾ ਅਤੇ ਮੇਰੇ ਲਿਖੇ ਲੇਖ ਨੂੰ ਮੇਰੇ ਟੀਚਰ ਵੱਲੋਂ ਸਰਾਹਿਆਂ ਨਾ ਹੁੰਦਾ ਤਾਂ ਸਾਇਦ ਅੱਜ਼ ਮੈਂ ਆਪਣੇ ਹੁਨਰ ਨੂੰ ਅੰਦਰ ਹੀ ਦਵਾ ਕੇ ਰੱਖੀ ਬੈਠੀ ਹੁੰਦੀ......। ਉਹਨਾਂ ਨੇ ਮੈਨੂੰ ਅੱਗੇ ਤੋਂ ਵੀ ਲਿਖਣ ਦੀ ਸਲਾਹ ਦਿੱਤੀ ਉਹਨਾਂ ਦੀ ਕੀਤੀ ਤਾਰੀਫ ਨੇ ਮੈਨੂੰ ਇਸ ਕਾਬਿਲ ਬਣਾਇਆ ......... । ਮੈਂ ਅੱਜ਼ ਵੀ ਜਦੋਂ ਲਿਖਣ ਬੈਠਦੀ ਆਂ ਉਹਨਾਂ ਨੂੰ ਯਾਦ ਕਰਦੀਆਂ .........। ਸਾਡੀ ਮਾਂ ਵੀ ਇੱਕ ਟੀਚਰ ਹੈ ਜਿਹੜੀ ਸਾਨੂੰ ਪਾਲਦੀ ਹੈ, ਸਾਨੂੰ ਤੁਰਨਾ ਬੋਲਣਾ ਸਖਾਉਂਦੀ ਹੈ। ਸਾਨੂੰ ਚੰਗੀਆਂ ਆਦਤਾਂ ਤੋਂ ਜਾਣੀ ਕਰਾਉਂਦੀ ਹੈ। ਸਾਡਾ ਪਿਤਾ ਵੀ ਇੱਕ ਟੀਚਰ ਹੁੰਦਾ, ਜਿਸਦੇ ਕੋਲੋ ਸਾਨੂੰ ਚੰਗੇ-ਮਾੜੇ ਰਾਹਾਂ ਦੀ ਸਮਝ ਮਿਲਦੀ ਹੈ। ਕਈ ਵਾਰ ਸਮਾਂ ਅਜਿਹਾ ਵੀ ਹੁੰਦਾ ਏ ਕਿ ਸਾਡੇ ਬੱਚੇ ਵੀ ਸਾਡੇ ਲਈ ਟੀਚਰ ਬਣ ਜਾਂਦੇ ਨੇ। ਸਾਨੂੰ ਕਿਸੇ ਗੱਲ 'ਚ ਬੱਚੇ ਚੰਗੀ ਸਲਾਹ ਦਿੰਦੇ ਨੇ .........। ਵੱਡੇ ਬਜ਼ੁਰਗ ਵੀ ਸਭਨਾਂ ਲਈ ਟੀਚਰ ਅਤੇ ਗੁਰੂ ਦੀ ਤਰ੍ਹਾਂ ਨੇ, ਉਹ ਵੀ ਮਾਣ-ਸਤਿਕਾਰ ਦੇ ਪਾਤਰ ਹਨ। ਸਾਡੇ ਲਈ ਹਰ ਉਹ ਇਨਸਾਨ ਟੀਚਰ ਹੈ ਜੋ ਸਾਨੂੰ ਸਹੀ ਦਿਸ਼ਾ ਵੱਲ ਤੋਰਦਾ ਹੈ। ਸਾਨੂੰ ਗਾਈਡ ਕਰਦਾ ਹੈ .........। ਪਰ ਇੱਕ ਗੱਲ ਬਹੁਤ ਸਰਮਨਾਕ ਹੈ ਉਹ ਇਹ ਕਿ ਸਕੂਲਾਂ ਦੇ ਅਧਿਆਪਕਾਂ ਨੂੰ ਕਿਵੇਂ ਸੜਕਾਂ ਤੇ ਧਰਨੇ ਦੇਣੇ ਪੈਂਦੇ ਨੇ ਉਨ੍ਹਾਂ ਤੇ ਲਾਠੀ ਚਾਰਜ਼ ਹੁੰਦੇ ਨੇ.........। ਅਧਿਆਪਕ ਤਨਖਾਹਾਂ ਨਾਂਹ ਮਿਲਣ ਤੇ ਕਿਸ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੇ ਨੇ, ਕੋਈ ਨੀ ਸਮਝ ਰਿਹਾ। ਜੇ ਟੀਚਰ ਦੀ ਇਜ਼ਤ ਨਹੀਂ ਤਾਂ ਪੜ੍ਹਾਈ ਦਾ ਕੀ ਮੁੱਲ ਪਉ......? ਆਂਗਨਵਾੜੀ ਟੀਚਰਾਂ ਵੀ ਬਹੁਤ ਮੁਸ਼ਕਿਲਾਂ ਝੇਲ ਰਹੀਆਂ ਨੇ, ਕੋਣ ਕਰੂ ਹੱਲ? ਕਦੋ ਪਊ ਮੁੱਲ ਪੜ੍ਹਾਈ ਦਾ......। ਸਿਰਫ ਟੀਚਰਜ਼ ਡੇ ਤੇ ਹੀ ਨਹੀ ਹਮੇਸ਼ਾਂ ਮਾਣ ਸਨਮਾਨ ਮਿਲਣਾ ਚਹੀਦਾ ਹੈ ਟੀਚਰਾਂ ਨੂੰ......। ਪਹਿਲਾਂ ਵਰਗਾ ਇੱਜ਼ਤ ਤੇ ਸਨਮਾਨ ਨੇ ਟੀਚਰ......।
ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ, ਦੋਰਾਹਾ, (ਲੁਧਿਆਣਾ)
99143-48246
ਇੰਟਰਨੈੱਟ ਸਹੂਲਤ ਦੀ ਸਜਾ ਵੀ - ਜਸਪ੍ਰੀਤ ਕੌਰ ਮਾਂਗਟ
ਅੱਜ ਦੁਨੀਆਂ 'ਚ ਕੋਈ ਵੀ ਕੰਮ ਕਰਨਾ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਗੱਲਬਾਾਤ ਕਰਨੀ, ਇੰਟਰਨੈੱਟ ਦਾ ਹੀ ਕਮਾਲ ਹੈ। ਕੋਈ ਵੀ ਕੰਮ ਸਿਰਫ ਤੇ ਸਿਰਫ ਇੰਟਰਨੈੱਟ ਜ਼ਰੀਏ ਆਸਾਨ ਹੈ। ਜਿੱਥੇ ਇਹ ਇੱਕ ਬਹੁਤ ਵੱਡੀ ਸਹੂਲਤ ਹੈ, ਉੱਥੇ ਇਉਂ ਵੀ ਲੱਗਦਾ ਜਿਵੇਂ ਬਹੁਤਿਆਂ ਲਈ ਸਜਾ ਬਣ ਗਿਆ.....। ਇਸਦੀ ਆਦਤ ਇੱਕ ਅਿਜਿਹੀ ਆਦਤ ਬਣ ਗਈ, ਜਿਸਨੂੰ ਛੱਡਣਾ ਸਾਡੇ ਲਈ ਬਹੁਤ ਮੁਸ਼ਕਿਲ ਹੈ। Voice Call ਰਾਹੀਂ ਵਿਦੇਸ਼ਾਂ 'ਚ ਆਸਾਨੀ ਨਾਲ ਗੱਲਬਾਤ ਹੋਣੀ ਤੇ Video Call ਰਾਹੀਂ ਇੱਕ ਦੂਜ਼ੇ ਨਾਲ ਆਹਮੋ-ਸਾਹਮਣੇ ਹੋ ਕੇ ਗੱਲਬਾਤ ਕਰਨਾ, ਕਮਾਲ ਹੈ। ਬੇਸ਼ੱਕ ਸਾਡਾ ਕੋਈ ਆਪਣਾ ਕਿੰਨਾਂ ਵੀ ਦੂਰ ਕਿਉਂ ਨਾ ਬੈਠਾ ਹੋਵੇ .....। ਸਮੁੰਦਰੋਂ ਪਾਰ ਆਪਣਿਆ ਨਾਲ ਸਪਰੰਕ ਸਿਰਫ ਤੇ ਸਿਰਫ਼ ਇੰਟਰਨੈੱਟ ਜ਼ਰੀਏ ਆਸਾਨ ਹੋਇਆ ਹੈ।
ਪਰ ਇਸ ਨੈੱਟ 'ਚ ਕਈ ਅਜਿਹੇ ਨੁਕਸਾਨ ਵੀ ਦੇਖਣ ਨੂੰ ਮਿਲੇ ਜਿਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ .......। ਮੋਬਾਇਲਾਂ 'ਚ ਕਈ ਅਜਿਹੇ ਐਪ ਲੱਗ ਚੁੱਕੇ ਨੇ ਜ਼ਿਹਨਾਂ ਬਿਨਾਂ ਸਰ ਸਕਦਾ ਸੀ ਜੋ ਲੋੜ ਤੋਂ ਬਿਨਾਂ ਵਰਤੇ ਜਾਣ ਲੱਗੇ ਨੇ। ਲੋਕਾ ਇਹਨਾਂ ਅੇਪਜ਼ ਤੇ ਬੇਡਰ ਹੋ ਕੇ ਸੌਂਕ ਪੂਰੇ ਕਰ ਰਹੇ ਨੇ। ਬੱਚੇ ਬੀ ਬੜੇ ਕੀ ਵਿਗੜ ਰਹੇ ਨੇ ........। ਅਸੀਂ ਸਭ ਜਾਣਦੇ ਹਾਂ ............ ਜਿਵੇਂ ਕਿ ਮਿਊਜ਼ੀਕਲ ਅੇਪਜ਼ ਅਤੇ ਕਈ ਹੋਰ ਬਿਨਾਂ ਲੋੜ ਤੋਂ ਵਰਤੇ ਜਾਂਦੇ ਹਨ। ਖਾਸ ਕਰ ਕੇ ਨੌਜ਼ਵਾਨ ਪੀੜ੍ਹੀਂ ਤੇ ਬਹੁਤ ਮਾੜ ਅਸਰ ਪੈ ਚੁੱਕਾ ਹੈ, ਸਭ ਸਹੀ ਰਾਹ ਤੋਂ ਭਟਕ ਰਹੇ ਨੇ। ਕੋਈ ਕਿੱਥੇ ਤੱਕ ਜਾਊ ਪਤਾ ਨਹੀਂ ...........। ਛੋਟੇ-ਛੋਟੇ ਬੱਚੇ ਵੀ ਸਿਰਫ਼ ਮੋਬਾਇਲ ਲੈ ਹੀ ਰਾਜ਼ੀ ਨੇ, ਜਿਹਨਾਂ ਵੀ ਕੁਦਰਤੀ ਖੇਡਾਂ ਖੇਡਣ ਦੀ ਉਮਰ ਹੁੰਦੀ ਏ ਉਹ ਸਿਰਫ਼ ਤੇ ਸਿਰਫ਼ ਮੋਬਾਇਲ ਤੇ ਗੇਮ ਖੇਡ ਕੇ ਰਾਜ਼ੀ ਨੇ। ਮਾਂ ਬਾਪ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਬਾਹਰ ਖੇਡਣ ਦਾ ਮੌਕਾ ਦੇਣ। ਮੋਬਾਇਲ ਤੋਂ ਜਿੰਨਾਂ ਹੋ ਸਕੇ ਬੱਚੇ ਪਰੇ ਰਹਿਣ।
ਨੋਜ਼ਵਾਨ ਪੀੜ੍ਹੀਂ ਤੋਂ ਮਾਂ-ਬਾਪ ਮੁਬਾਇਲਾਂ ਨੂੰ ਲੈ ਕੇ ਬਹੁਤ ਦੁਕੀ ਨੇ। ਮੁੰਡੇ-ਕੁੜੀਆਂ ਮਾਂ-ਬਾਪ ਦੇ ਕੋਲ ਹੁੰਦੇ ਹੋਏ ਵੀ ਮੁਬਾਇਲਾ ਦੀ ਵਜ੍ਹਾ ਕਰਕੇ ਬਹੁਤ ਦੂਰ-ਦੂਰ ਲੱਗਦੇ ਨੇ। ਬਜ਼ੁਰਗਾਂ ਦੇ ਕੱਲ੍ਹੇਪਣ ਦਾ ਕਾਰਨ ਵੀ ਮੁਬਾਇਲ ਅਤੇ ਇੰਟਰਨੈੱਟ ਮੰਨੇ ਜਾਦੇ ਹਨ। ਇਸਨੂੰ ਸਹੂਲਤ ਦੇ ਨਾਲ ਨਾਲ ਸਜਾ ਵੀ ਸਮਝ ਲਿਆ ਗਿਆ। ਸਾਨੂੰ ਆਪਣੀਆਂ ਆਦਤਾਂ 'ਚ ਸੁਧਾਰ ਦੀ ਜ਼ਰੂਰਤ ਹੈ।
ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ, ਦੋਰਾਹਾ, (ਲੁਧਿਆਣਾ)
99143-48246