Sandeep Kumar Nar

ਕਵਿਤਾ - ਚੁੱਪ - ਸੰਦੀਪ ਕੁਮਾਰ ਨਰ ਬਲਾਚੌਰ

ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਕੱਲ੍ਹ ਸੀ ਮੈਂ ਵਿੱਚ ਮਹਿਫਲਾਂ, ਇਕੱਲਾ ਹੋ ਕੇ ਬਹਿ ਗਿਆ,
ਜਿੰਨੇ ਜੋਗਾ ਸੀ, ਮੈਂ ਉਨੇ ਜੋਗਾ ਰਹਿ ਗਿਆ।
ਤਾਕਤ ਤੇਰੇ ਮਨ ਦੀ, ਤੇਰੇ ਜਿਸਮਾਂ ਤੋਂ ਪਰੇ ਹੈ,
ਹੌਲੀ ਜਹੇ, ਇੱਕ 'ਸੰਤ ਸਿਆਣਾ' ਕੰਨ ਵਿੱਚ ਕਹਿ ਗਿਆ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਜਾਂ ਕਿਸੇ ਨੂੰ ਪਾਲਣ ਲਈ, ਜਾਂ ਜਿੰਦਗੀ ਜਿਉਣ ਲਈ,
ਖੜ੍ਹਾ ਹੋ ਬਜ਼ਾਰੀਂ, ਕੋਈ ਜਿਸਮਾਂ ਨੂੰ ਵੇਚਦਾ।
ਮਨ ਵਿੱਚ ਖਿਆਲ ਆਇਆ, ਉਹ ਕਿੰਨਾ ਦੁੱਖ ਝੇਲਦਾ,
ਰੱਬਾ, ਮੈਂ ਇੱਕ ਬੱਚਾ ਤੇਰਾ, ਮੈਂ ਕੀ ਜਾਣਾ, ਤੇਰੇ ਖੇਲ੍ਹਦਾ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਅੱਜ ਪਤਾ ਲੱਗਾ ਏ, ਇਕੱਲਤਾ ਤੇ ਜੋਰ ਦਾ,
ਇਕੱਲਾ ਬੈਠਾ ਰੋਈ ਜਾਵਾਂ, ਹੰਝੂ ਵੀ ਨਾ ਪੋਚਦਾ।
ਰੱਬ ਦਾ ਭੇਜਿਆ ਬੰਦਾ ਕੋਈ, ਚੁੱਪ ਮੈਨੂੰ ਕਰਾ ਜਾਵੇ,
ਅਹਿਸਾਨਾਂ ਦੀ ਮੁੱਠੀ, ਇੱਕ ਝੋਲੀ ਮੇਰੇ ਪਾ ਜਾਵੇ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਅੱਗਾ ਮੈਨੂੰ ਪਤਾ ਨਹੀਂ, ਮੈਂ ਪਿੱਛੇ ਵੱਲ ਤੱਕ ਲਾਂ,
ਯਾਦਾਂ ਮੇਰੀ ਮਿਹਨਤਾਨਾਂ, ਮੈਂ ਸਾਂਭ-ਸਾਂਭ ਰੱਖ ਲਾਂ।
ਯਾਦਾਂ ਦੇ ਸਹਾਰੇ ਸ਼ਾਇਦ, ਇਹ ਜਿੰਦਗੀ ਮੈਂ ਕੱਟ ਲਾਂ,
ਜੇ ਜਿੰਦਗੀ ਇੱਕ ਗੀਤ ਹੈ, ਬੇ-ਸੁਰੀ ਹੀ, ਮੈਂ ਗਾ ਲਵਾਂ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਜੋ ਕੁੱਝ ਮੈਂ ਤੱਕਦਾ, ਕੁੱਝ ਇਸ ਤੋਂ ਵੀ ਅੱਗੇ ਹੈ,
ਜੋ ਕੁੱਝ ਮੈਂ ਸੋਚਦਾ, ਕੁੱਝ ਇਸ ਤੋਂ ਵੀ ਪਰ੍ਹੇ ਹੈ।
ਅੱਗੇ-ਅੱਗੇ ਜਾਈ ਜਾਵਾਂ, ਅੱਗੇ ਤਾਂ ਅਨੰਤ ਹੈ,
ਇਸ ਦੁਨੀਆ ਦੇ ਦਾਇਰੇ ਤੋਂ, ਉੱਚਾ ਕੋਈ ਉੱਠਦਾ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਸ਼ਿਕਰਾ ਕੋਈ ਸਾਹਮਣੇ ਮੇਰੇ, ਚਿੜੀ ਨੂੰ ਮਰੋੜਦਾ,
ਇੱਕ ਪਾਸੇ ਜਾਨ ਜਾਵੇ, ਦੂਜਾ ਭੁੱਖਾ ਮਰਦਾ।
ਨਿਰਣਾ ਨਾ ਕਰ ਪਾਵਾਂ, ਛੁਡਾ ਦਾਂ, ਕਿ ਰਹਿਣ ਦਾਂ,
ਛੁਡਾ ਦੇਣਾ ਪੁੰਨ ਹੈ, ਕਿ ਰਹਿਣ ਦੇਣਾ, ਬੁੱਜਦਿਲੀ।
ਇੱਦਾਂ ਦੀਆਂ ਸਮਝਾਂ ਤੋਂ, ਮੈਂ ਕਿਤੇ ਹੀ ਦੂਰ ਹਾਂ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।


ਪਰਬਤਾਂ ਤੋਂ ਉੱਚਾ, ਬੱਦਲ, ਉੱਚਾ ਕੁੱਝ ਹੋਰ ਵੀ,
ਪੂਰਨ ਗਿਆਨੀ ਜਦੋਂ ਇੱਕ, ਅਧੂਰਾ ਆਪ ਨੂੰ ਕਹਿ ਗਿਆ।
ਭਰਮ ਜਿਹਾ, ਮੇਰੀ ਸੋਚ ਤੇ, ਮੈਨੂੰ ਹੀ ਪੈ ਗਿਆ,
ਤਦ ਜਾ ਖਿਆਲ ਆਇਆ, ਕਿ ਦਾਤਾ ਤੇਰਾ ਅੰਤ ਨਾ।


ਚੁੱਪ ਤਾਂ ਅਨੰਤ ਹੈ, ਇਹ ਸ਼ੋਰ ਕੁੱਝ ਪਲ ਦਾ,
ਰਾਜਿਆਂ ਦੇ ਦਰਬਾਰਾਂ ਵਿੱਚ, ਉਜਾੜਾ ਕਾਹਤੋਂ ਪੈ ਗਇਆ।

ਗੱਲ-1 - ਸੰਦੀਪ ਕੁਮਾਰ ਨਰ ਬਲਾਚੌਰ

ਝੂਠਾ ਸੀ, ਮੈ ਪੁੱਛਿਆ, ਕਰ ਗਿਆ, ਟਾਲ ਮਟੋਲ ਦੀ ਗੱਲ,
ਤੂੰ ਪੁੱਛ ਕੇ ਕੀ ਲੈਣਾ, ਮੇਰੀ ਜਿੰਦਗੀ ਦੀ, ਮੇਰੀ ਆਪਣੀ ਗੱਲ।
ਦਰਦ ਦੇ ਕੇ, ਕਿਉਂ ਦੁਨੀਆਂ ਕਰਦੀ ਏ, ਮੇਰੇ ਲਈ ਤਰਸ ਦੀ ਗੱਲ,
ਤਰਸਗਾਰੀ ਦੀ ਗੱਲ ।
ਗੱਲਾਂ-ਗੱਲਾਂ, ਵਿੱਚ ਮੈਨੂੰ ਜਿੱਤ ਲੈਂਦਾ, ਹਰ ਵੇਲੇ ਕਰਦਾ, ਮੇਰੇ ਹਿੱਤ ਦੀ ਗੱਲ,
ਦੋਵੋਂ ਆਹਮਣੇ-ਸਾਹਮਣੇ ਬੈਠ ਪ੍ਰੇਮੀ, ਕਰਦੇ, ਖਾਸ ਜਿਹੀ ਗੱਲ,
ਸ਼ਾਇਦ ਮਸਲੇ ਦੀ ਗੱਲ ।
ਕੋਲੋਂ ਲੰਘਦਾ ਖੁੱਲ ਕੇ ਹੱਸ ਪੈਂਦਾ, ਇੱਛਾ ਰੱਖ ਕੇ ਕਰਦਾ,
ਆਪਣਾ ਬਣਾਉਣ ਦੀ ਗੱਲ ।
ਸੱਚ ਦਾ ਸਾਹਮਣਾ ਕਰਨੇ ਦੀ ਹਿੰਮਤ ਨਹੀਂ, ਤਾਈਓਂ ਕਹਿ ਜਾਂਦਾ,
ਇੱਕ ਰਲਮੀ ਜਿਹੀ ਗੱਲ ।
ਟੇਢੀ, ਅੱਖ ਨਾਲ ਮੇਰੇ ਵੱਲ ਵੇਖਦਾ ਏ, ਧਿਆਨ ਮੇਰੇ ਵਿੱਚ, ਕਰਦਾ, ਹੋਰ ਨਾਲ ਗੱਲ,
ਕਈ ਦਿਨਾਂ ਤੋ ਭੈੜਾ ਦੇਖਿਆ ਨਹੀਂ, ਯਾਦ ਆਈ ਸੀ ਉਸਦੀ,
ਉਸ ਨੂੰ ਪੁਛਣੀ ਸੀ ਗੱਲ।
ਜਦ ਮੈਂ ਆਖਿਆ ਦੱਸ, ਸੱਚੀ ਗੱਲ, ਅੱਗੋ ਆਖਦਾ, ਕਿਉਂ ਕਰਦਾ, ਪੁੱਠੀ ਜਿਹੀ ਗੱਲ,
ਜਦੋਂ ਕਿਸੇ ਨਾਲ ਕੋਈ ਨਿਆਂ ਕਰਦਾ, ਅੱਗੋਂ ਕਹਿੰਦਾ, ਇਹ ਹੈ, ਰੱਬ ਲੱਗਦੀ ਗੱਲ।
ਸ਼ਾਇਦ, ਹਿੰਮਤ ਨਹੀਂ, ਸਾਹਮਣਾ ਕਰਨ ਦੀ, ਤਾਇਓਂ ਤਾਂ ਭੇਜੀ, ਲਿਖ ਕੇ, ਮੰਨ ਦੀ ਗੱਲ,
ਉਸ ਦੀ ਗੱਲ ਵਿੱਚ ਪਤਾ ਨਹੀਂ ਕੀ ਏ, ਸਭ ਭੁੱਲ ਜਾਂਵਾ, ਨਹੀਂ ਭੁੱਲਦੀ, ਉਸਦੀ ਗੱਲ।
ਮੂੰਹ, ਕੰਨ ਦੇ ਕੋਲ ਕਰਕੇ ਬੋਲਦਾ ਏ, ਸ਼ਾਇਦ, ਕਹਿੰਦਾ ਹੋਣਾ, ਕੋਈ ਪਤੇ ਦੀ ਗੱਲ,
ਬੋਲਣ ਲੱਗਾ ਜਰਾ ਵੀ ਸੋਚਦਾ ਨਹੀਂ, ਕਹਿੰਦਾ-ਕਹਿ ਜਾਂਦਾ, ਕੋਈ ਭੇਤ ਦੀ ਗੱਲ।
'ਕਾਜ਼ੀ' ਹੋ ਕੇ, ਕਿਉਂ ਕਰਦਾ ਏ, ਝੂਠੀ ਸਜਾ ਦੀ ਗੱਲ, ਝੂਠੇ ਫ਼ਤਵੇ ਦੀ ਗੱਲ,
ਧਰਤੀ ਹਿੱਲ ਜਾਏਗੀ, ਜੇਕਰ ਫਿਰ ਕੀਤੀ, ਕਿਸੇ ਗਰੀਬ ਨੂੰ, ਬਹੁਤਾ ਸਤਾਉਣ ਦੀ ਗੱਲ ।
ਇਹ ਮੈਂ ਜੋ ਕਿਹਾ, ਮੇਰੀ ਆਪਣੀ ਨਹੀਂ, ਇਹ ਹੈ ਸੰਤਾਂ ਦੇ ਮੂੰਹੋਂ, ਕਹੀ ਹੋਈ ਗੱਲ,
ਕਿੱਥੇ ਦੁਨੀਆ ਦੇ ਮਾਮਲੇ 'ਚ' ਆਉਂਦੇ ਨੇ, ਆਰ ਖੜਕੇ, ਜੋ ਕਰਦੇ ਪਾਰ ਦੀ ਗੱਲ
ਆਪ ਬੋਲੀਏ ਨਾ, ਜਾ ਕੇ ਬੈਠ ਜਾਈਏ, ਕੋਈ ਸੁਣਨੀ ਹੋਵੇ, ਜੇ ਅਕਲ ਦੀ ਗੱਲ,
ਚੋਰ, ਡਾਕੂ, ਸੰਤ ਸਭ ਰੱਬ ਦੇ ਨੇ, ਸਮਝਿਆ ਉਦੋਂ, ਜਦੋਂ, ਸਮਝਾਈ ਸੰਤਾਂ ਨੇ ਗੱਲ।
ਉਸਦੀਆਂ ਗੱਲਾਂ ਸੁਣ ਕੇ, ਰੱਜ ਗਿਆ ਹਾਂ, ਮੈਂ ਸੁਣਕੇ ਕੀ ਲੈਣਾ, ਕਿਸੇ ਹੋਰ ਦੀ ਗੱਲ,
ਬਾਹਰੋਂ, ਹੁੜਕਾਂ ਜਿਹੀਆਂ, ਕੀ ਲੈਂਦਾ ਏ, ਜਾ ਕੇ ਕੋਲ ਬਹਿ ਜਾ, ਜੇ ਸੁਣਨੀ ਚੰਗੀ ਤਰ੍ਹਾਂ ਗੱਲ।
ਕਹਿੰਦਾ, ਜਨਮਾਂ ਤੋ ਚਲੀ ਆਉਂਦੀ ਏ, ਤੇਰੀ ਜਿੰਦਗੀ ਦੀ ਗੱਲ, ਤੇਰੇ ਕਰਮਾਂ ਦੀ ਗੱਲ,
ਕੀ ਪੁੱਛਦਾ ਏ, ਰੋਣ ਲੱਗ ਜਾਏਗਾ, ਜਦੋਂ ਮੈਂ ਦੱਸੀ, ਉਹਦੇ ਦਰਦਾਂ ਦੀ ਗੱਲ।
ਹਿੰਮਤ, ਤੇਰੀ ਵਿੱਚ ਵੀ ਹਿੰਮਤ ਆ ਜਾਊ, ਜੇਕਰ ਦੱਸ ਦੇਵਾਂ, ਉਸ ਦੀ ਹਿੰਮਤ ਦੀ ਗੱਲ,
ਸੁਰੂ ਤੋਂ ਅੰਤ ਤੱਕ, ਤੈਨੂੰ ਲੈ ਜਾਊ, ਜੇ ਉਸ ਨੇ ਸਮਝਾਈ, ਤੈਨੂੰ ਇੱਕ ਹੀ ਗੱਲ ।
ਤੈਨੂੰ ਭਰਮਾਂ ਵਿੱਚ, ਭਲੇਖਿਆ ਵਿੱਚ, ਪਾਈ ਜਾਊ, ਜੇ ਸੁਣਦਾ ਰਿਹਾ, ਇਹਨਾਂ ਬਹੁਤਿਆਂ ਦੀ ਗੱਲ,
ਕੀ ਕਹਿੰਦੇ ਸੀ, ਮੈਨੂੰ ਦੱਸ ਕੇ ਜਾਈਂ, ਜੋ ਤੂੰ ਉਨ੍ਹਾਂ ਦੇ ਮੂੰਹੋਂ, ਸੁਣੀਂ ਸੀ ਗੱਲ ।
ਇਹ ਤਾਂ ਕੁੱਝ ਸਮੇਂ ਲਈ ਹੁੰਦੀ ਏ, ਜੋ ਤੂੰ ਆਪਣੇ ਆਪ ਨੂੰ ਕਰਦਾਂ, ਤੰਗੀ ਦੀ ਗੱਲ,
ਜੋ ਕਹਿੰਦਾ ਹੈ, ਉਹ ਤਾਂ ਸੱਚ ਕਹਿੰਦਾ, ਕਦੇ ਰੱਬ ਬਣਕੇ, ਉਹਦੇ ਮੁਹਰੇ ਬਹਿੰਦਾ,
ਕਹਿੰਦਾ ਪੁੱਛ, ਤੂੰ ਕੀ ਪੁੱਛਦੀ ਏ ਗੱਲ।
ਤੈਨੂੰ ਵੱਸਦੇ ਨੂੰ ਦੁਨੀਆਂ ਤੋਂ ਕੱਢ ਲੈ ਜਾਉ, ਜੇ ਸੁਣ ਲਈ 'ਸੰਤ' ਸੱਚੇ ਦੀ ਗੱਲ,
ਉਸਦੀਆਂ ਗੱਲਾਂ ਤੋ ਮੈਨੂੰ ਸੰਤੋਸ਼ ਏ, ਨਾ ਮੈਂ ਪੁੱਛਣੀ ਕੋਈ ਗੱਲ, ਨਾ ਮੈਂ ਕਰਨੀ ਕੋਈ ਗੱਲ।
ਯਕੀਨ ਕਰਨ ਲਈ, ਜੇ ਕਰ ਪੁੱਛੇਗਾ ਫਿਰ, ਕਹਿ ਦੇਣਗੇ, ਮੈਂ ਤਾਂ ਉਵੇਂ ਹੀ, ਕਰਦਾ ਸੀ ਗੱਲ,
ਸੱਚ ਸਮਝ ਕੇ ਆਪੇ, ਅੰਤਰ ਲੱਭ ਲਈ, ਕਰਦਾ ਤੂੰ ਜੋ ਗੱਲ, ਕਰਦੇ ਉਹ ਜੋ ਗੱਲ।
ਪੁੱਛਿਆ ਸੀ, ਐਂਵੇ ਸੁਭਾਵਿਕ ਜਿਹੇ, ਅੱਗੋ ਕਹਿ ਗਏ,
ਜੇ ਅੱਜ ਨਹੀਂ ਤਾਂ, ਕੱਲ੍ਹ, ਚਲੇ ਜਾਣ ਦੀ ਗੱਲ।


ਗੱਲ-2


ਵਕਤ ਹੈ ਤਾਂ, ਰੁੱਕ ਜਾ ਸੁਣ ਕੇ ਜਾਈਂ, ਉਸ ਦਿਨ ਦੀ ਕਹੀ, ਜੋ ਅਧੂਰੀ ਗੱਲ,
ਝੂਠ ਨੂੰ ਸੱਚ ਬਣਾ ਕੇ ਦਿਖਾਉਂਦੇ ਨੇ, ਗੱਲਾਂ ਗੱਲਾਂ ਵਿੱਚ ਕਰਦੇ, ਜੋ ਭਰੋਸੇ ਦੀ ਗੱਲ।


ਮੇਰੇ ਕੱਪੜੇ ਤੱਕ ਉਤਾਰ ਲੈਂਦੇ, ਇਹਨਾਂ ਚੋਰਾਂ ਦੀ ਗੱਲ, ਉਹਨਾਂ ਠੱਗਾਂ ਦੀ ਗੱਲ,
ਫੜ ਕੇ ਸੂਲੀ ਤੈਨੂੰ ਚੜ੍ਹਾ ਦੇਣਗੇ, ਜੇ ਤੂੰ ਕੀਤੀ ਕੋਈ, ਸੱਚ ਸਾਬਤ, ਕਰਨੇ ਦੀ ਗੱਲ।


ਵਿਗਿਆਨ ਫਾਇਦਾ ਸੋਚ ਕੇ ਲੱਭ ਲਈ, ਕਦੇ ਸੋਚੀ ਨਹੀਂ, ਇਸਦੇ ਨੁਕਸਾਨ ਦੀ ਗੱਲ,
ਕਰਕੇ ਹਿੰਮਤ, ਇਕੱਠਾ ਬਰੂਦ ਕਰ ਲਿਆ, ਮੇਰੀ ਅਕਲ, ਮੇਰੀ ਬਰਬਾਦੀ ਦੀ ਗੱਲ।


ਪਿਆਰ, ਧਰਮ ਤੇ ਧੀਰਜ ਸਿਖਾਉਂਦੇ ਨੇ, ਜੇ ਕਰਾਂ ਮੈਂ, ਉੱਚੇ ਸਕੂਲਾਂ ਦੀ ਗੱਲ,
ਵਾਂਗ ਪਰਬਤਾਂ, ਖੜ੍ਹੇ ਅਡੋਲ ਰਹਿੰਦੇ, 'ਕੀ ਕਰਾਂ', ਮੈ ਈਮਾਨ ਗਿਰਾਉਣ ਦੀ ਗੱਲ।


ਕੀ ਭਰਕੇ, ਪੈਦਾ ਕਰਦਾ ਏ, ਉਸ ਰੱਬ ਦੀ ਗੱਲ, ਸੱਚੇ ਸੰਤਾਂ ਦੀ ਗੱਲ,
ਇੱਕ ਹੈਲੀਕਾਪਟਰ, ਇੱਕ ਜਹਾਜ਼ ਕਹਿੰਦੇ, ਇੱਕ 'ਨਾਮ ਜਹਾਜ਼', ਲੈ ਜਾਂਦਾ, ਭਵ ਸਾਗਰੋਂ ਪਾਰ ਦੀ ਗੱਲ।


ਮਾਏਂ ਇੱਧਰ ਜਾਈਂ, ਮਾਏਂ ਉੱਧਰ ਜਾਈਂ, ਕਦੇ ਕਰੀਂ ਨਾ, ਉਹਨਾਂ ਦੀ ਗਲੀ ਜਾਣ ਦੀ ਗੱਲ,
ਤੇਰਾ ਆਪਾ, ਤੈਥੋਂ ਲੈ ਲੈਣਗੇ, ਸਮਝਾ ਦੇਣਗੇ, ਚੰਗਾ ਜਿਊਣ ਦੀ ਗੱਲ।


ਬੇਕਸੂਰ ਦਾ, 'ਗਲ਼ਾ ਕਿਉਂ ਕੱਟ ਦਿੱਤਾ, ਦੱਸ ਤੈਨੂੰ ਕੀ, ਐਡੀ ਫਸੀ ਸੀ ਗੱਲ,
ਸੰਤ ਕਹਿੰਦੇ, 'ਮੀਟ' ਮਿੱਟੀ ਹੁੰਦਾ', ਫਿਰ ਕੀ ਕਰਾਂ, ਮੁਰਦੇ ਖਾਣ ਦੀ ਗੱਲ।


ਕਹਿੰਦੇ, ਵਾਹ, ਜੋ ਮੇਰੇ ਦਾਦਾ ਜੀ ਸਨ, ਮਾਰ ਦੇ ਮੈਂ ਨੂੰ, ਤੇ ਰੋਂਦੇ ਆਪ ਦੀ ਗੱਲ,
ਖ਼ਸਮ, ਇੱਕ ਹੀ ਬਹੁਤ, ਜੇ ਚੰਗਾ ਹੋਵੇ, ਕੀ ਕਰਕੇ ਲੈਣਾ, ਬਹੁਤੇ ਖ਼ਸਮਾਂ ਦੀ ਗੱਲ।


ਕਹਿੰਦੇ, ਝੂਠ ਬੋਲਿਆ ਕਾਕਾ ਯਾਦ ਰੱਖੀਂ, ਝੂਠ ਬੋਲਣਾ, ਮਗਰੋਂ, ਪਛਤਾਉਣ ਦੀ ਗੱਲ,
ਮੈਂ ਘੱਟ ਪੜ੍ਹਿਆ, ਮੈਂ ਸਿੱਖਿਆ ਵਾਂਝਾ, ਮੈਂ ਕੀ ਕਰਾਂ, ਤੈਨੂੰ ਪੜ੍ਹਾਉਣ ਦੀ ਗੱਲ।


ਮੈਂ ਕੀ ਹਾਂ, ਕਹਿੰਦੇ, ਰਾਵਣ ਨਾ ਰਿਹਾ, ਇਸ ਦੁਨੀਆਂ ਤੋਂ ਕਰਾਂ, ਜੇ ਚਲੇ ਜਾਣ ਦੀ ਗੱਲ,
ਜੋ ਬਕਵਾਸ ਹੈ, ਇਸ ਵਿੱਚ ਮੈਂ ਕਿਹਾ, ਜੋ ਸੱਚ ਸਮਝੀ, ਉਹ ਹੈ ਸੰਤਾਂ ਦੀ ਗੱਲ।


ਲੇਖਾ ਲੱਭ ਲਈਂ, ਪੱਲੇ ਕੁੱਝ ਨਾ ਪੈਣਾ, ਜੇ ਤੂੰ ਸੰਤਾਂ ਨੂੰ, ਕਰੇਂਗਾ ਸਮਝਣ ਦੀ ਗੱਲ,
ਜੋ ਕੋਲ ਸੀ, ਸਭ ਗੁਆ ਲਿਆ, ਬੱਸ ਪੱਲੇ ਰਹਿ ਗਈ, ਹੁਣ ਯਾਦਾਂ ਦੀ ਗੱਲ।


ਕਰਨ ਵਿਤਕਰੇ ਮੂਲ ਨਾ ਜਾਣਦੇ ਨੇ, ਸਮਝਦੇ ਇੱਕ, ਕਰਦੇ ਇੱਕੋ ਜਿਹੀ ਗੱਲ,
ਝੂਠੇ ਭਰਮ, ਭੁਲੇਖਿਆਂ ਵਿੱਚ ਪਾਉਂਦੇ ਨਾ, ਜੇ ਕਰਾਂ ਮੈ, ਉਹਨਾਂ ਦੇ ਸਮਝਾਉਣ ਦੀ ਗੱਲ।


ਤੇਰਾ ਰਹਿੰਦਾ, ਝੁਗਾ ਚੌੜ ਹੋ ਜਾਊ, ਸੱਚੇ ਸੰਤਾਂ ਨੂੰ ਜੇ ਕਰੇਂਗਾ, ਅਜ਼ਮਾਉਣ ਦੀ ਗੱਲ,
ਜੇ ਕੋਈ ਆਵੇ ਤਾਂ, ਕੁੱਝ ਨਾ ਕੁੱਝ ਲੈ ਜਾਵੇ, ਸੰਤ ਆਖਦੇ, ਜੇ ਸਾਡੇ ਕਰੇ ਆਉਣ ਦੀ ਗੱਲ।


ਉਹਨਾਂ ਦੀ ਆਪਣੀ ਕਮਾਈ ਤਾਂ ਮੁਕਦੀ ਨਾ, ਕੋਈ ਰੱਖਦੇ ਨਾ ਇੱਛਾ, ਕੁੱਝ ਚੜ੍ਹਾਉਣ ਦੀ ਗੱਲ,
'ਸੱਚੇ ਸੰਤ' ਸਭ ਦਾ ਭਲਾ ਕਰਦੇ, ਨਹੀਂ ਸੋਚਦੇ ਕਿਸੇ ਦੇ ਨੁਕਸਾਨ ਦੀ ਗੱਲ।


ਤੇਰਾ 'ਨਾਮ ਕਰਨ ਕਰਕੇ, ਪੱਕੀ ਮੋਹਰ ਲਾਉਦੇ, ਨਹੀਂਓਂ ਮੰਨਦੇ ਦੁਨੀਆਂ ਦੇ ਦਿੱਤੇ, ਨਾਮ ਨੂੰ ਗੱਲ',
ਚਾਰ ਬੰਦਿਆਂ ਵਿੱਚ, ਤੇਰੀ ਪਹਿਚਾਣ ਹੋ ਜਾਊ, ਕੁੱਝ ਆ ਕੇ ਪੁੱਛਣਗੇ, ਤੈਥੋਂ ਵੀ ਸਲਾਹ ਦੀ ਗੱਲ।


ਇਕੱਲੇ ਬੈਠ ਕੇ ਉੱਚੀ-ਉੱਚੀ ਹੱਸਦੇ ਨੇ, ਜਿਹਨੀ ਸਮਝ ਲਈ ਜਿੰਦਗੀ, ਕੀ ਹੈ ਗੱਲ,
ਮੇਰੀ 'ਪਰੰਪਰਾ' ਦਾ ਅਹਿਮ ਹਿੱਸਾ ਰਹੇ, ਫਿਰ ਮੈਂ ਕਿਉਂ ਨਾ ਕਰਾਂ, ਪੂਰਨ ਸੰਤਾਂ ਦੀ ਗੱਲ।


ਹੁੰਦੀ ਉਂਗਲੀ ਉਠਾਉਣੀ ਬੜੀ ਔਖੀ, ਪੂਰਨ ਸੰਤਾਂ ਦੇ ਕਰਾਂ, ਜੇ 'ਚਰਿੱਤਰ' ਦੀ ਗੱਲ,
ਤਾਰਾਂ ਸਹੀ ਹੋਣ ਦਾ ਦਾਅਵਾ ਕਰਦੇ, ਕਹਿੰਦੇ , 'ਹੈਲੋ-ਹੈਲੋ' ਨਾਲ ਹੁੰਦੀ, ਸਾਡੀ 'ਹੈਲੋ' ਦੀ ਗੱਲ।

ਦਸ਼ਾ - ਸੰਦੀਪ ਕੁਮਾਰ ਨਰ ਬਲਾਚੌਰ

ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।

ਵਕਤ ਮੇਰਾ, ਮੇਰੇ  ਨਾਲ ਰੁਕਿਆ, ਦੋਵੇਂ ਕਰ ਰਹੇ ਹਾਂ, ਉਸ ਦੀ ਉਡੀਕ,
ਵਕਤ ਚੁੱਪ, ਮੈ ਕਰਦਾ ਹਾਂ, ਗੱਲਾਂ ਉਸ ਨਾਲ ਗੰਭੀਰ,
ਉੱਡ ਜਾਦਾ ਹੈ, ਪੰਖੇਰੂ ਜਿਵੇਂ, ਇੱਕ ਤੋ ਬਾਅਦ ਇੱਕ, ਖੁਆਬ ਉਡਾਉਦਾ ਹੈ ਮੇਰਾ ਸ਼ਰੀਰ।

ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।

ਹਵਾ ਆਉਂਦੀ ਏ, ਲੰਘ ਜਾਂਦੀ ਏ , ਬੇ ਖਬਰ ਮੈਂ,
ਕਿਹੜੀ, ਪਾਰ ਕਰਨੀ, ਮੇਰੀ ਤਕਦੀਰ ਦੀ ਲਕੀਰ ,
ਹਰ ਕਿਸੇ ਦਾ ਕੋਈ ਟੀਚਾ ਹੁੰਦਾ, ਲੈ ਜਾਵੇ ਭੰਵਰ ਭਾਵੇਂ ਮੈਨੂੰ, ਜਾ ਮੇਰੇ ਦੁੱਖ ਦੀ ਸ਼ਮਸ਼ੀਰ ।

ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।

ਦੀਵਾ ਹਾਂ , ਕਿਸੇ ਦੀ ਆਸਥਾ ਵਲੋਂ ਰੱਖਿਆ ਗਿਆ,
ਮੋਜ ਹਵਾ ਦੀ , ਜਲਦਾ ਰਹਾਂ ਜਾ ਬੁੱਝ ਜਾਵਾ,
ਮੋਜ ਰੱਬ ਦੀ, ਸੰਦੀਪ' ਇਸ ਦਸ਼ਾ ਚੋ ਇੱਕ ਸੰਤ ਕੱਢੂ, ਇੱਕ ਫਕੀਰ।


ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।

21 Oct. 2018