ਮਾਂ ਦਿਵਸ 'ਤੇ ਵਿਸ਼ੇਸ਼-ਅੰਮੀਏ - ਡਾਕਟਰ ਸੋਨੀਆ
ਮਾਂ ਦਿਵਸ ਆਲੇ ਦਿਨ ਸਮੁੱਚੇ ਸੰਸਾਰ ਜੀਵਾਂ ਨੂੰ ਜਨਮ ਦੇਣ ਆਲੀਆ ਸਾਰੀਆਂ ਕੋਟ ਕੋਟ ਪ੍ਰਣਾਮ। ਸੰਸਾਰ ਪੈਦਾ ਕਰਨ ਵਾਲੀ ਪਰਮ ਸ਼ਕਤੀ ਹੈਂ ਮਾਂ ਭਾਵੇਂ ਅਸੀਂ ਉਸਨੂੰ ਅਲਗ ਅਲਗ ਨਾਂਵਾਂ ਨਾਲ ਪੁਕਾਰਦੇ ਆ ਮਾਂ,ਅੰਮੀ,ਮਦਰ, ਬੇਬੇ ਆਦਿ।ਗੁਰਬਾਣੀ ਚ ਵੀ ਮਾਂ ਨੂੰ ਬਹੁਤ ਮਾਣ ਬਖਸ਼ਿਆ ਹੈਂ ਫਿਰ ਵੀ ਕੁਝ ਲੋਕ ਮਾਂ ਦੀ ਬੇਕਦਰੀ ਕਰਦੇ ਨੇ,ਜਦਕਿ ਮਾਂ ਦਾ ਦੇਣਾ ਅਸੀਂ ਕਦੇ ਹੀ ਨਹੀਂ ਦੇ ਸਕਦੇ। ਹਰੀ ਕਰਤਾਰ ਹੀ ਮਾਂ-ਬਾਪ ਹੈ-ਮੇਰਾ ਮਾਤ ਪਿਤਾ ਹਰਿ ਰਾਇਆ॥(੬੨੭)
ਮਾਂ ਸਿਰਫ ਆਪਣੀ ਹੀ ਨਹੀਂ ਸਗੋਂ ਹਰ ਮਾਂ ਬਾਰੇ ਚੰਗਾ ਸੋਚੋ, ਮਾਂ ਸਿਰਫ ਔਰਤ ਹੀ ਨਹੀਂ ਹੈ, ਇੱਕ ਰੁੱਤਬਾ,ਇੱਕ ਸਤਿਕਾਰ,ਇੱਕ ਤਿਆਗ ਏ ਇਸ ਲਈ ਅਸੀਂ ਗਲਤ ਨਾਲ ਵੀ ਕੁਝ ਵੀ ਇਸ ਨਾਲ ਗ਼ਲਤ ਨਾ ਕਰੀਏ।
ਅੱਜ ਦੇ ਦਿਨ ਆਓ ਉਹਨਾਂ ਨੂੰ ਖੁਸ਼ੀ ਦਾ ਅਹਿਸਾਸ ਹਰ ਮਾਂ ਦਾ ਸਤਿਕਾਰ ਕਰਕੇ ਕਰੀਏ। ਮੇਰੇ ਵਲੋਂ ਦੁਨੀਆਂ ਤੇ ਵੱਸਦੀਆਂ ਸਾਰੀਆਂ ਮਾਵਾਂ ਨੂੰ ਮਾਂ-ਦਿਵਸ ਦੀ ਮੁਬਾਰਕ ਅਤੇ ਇਹ ਕਵਿਤਾ ਮੇਰੀ ਮਾਂ ਨੂੰ ਸਮਰਪਿਤ।
ਹਜ਼ਾਰੋਂ ਗੱਲਾਂ ਨੇ ਮੇਰੀਏ ਅੰਮੀਏ
ਕੀ ਲਿਖਾ ਤੇ ਕੀ ਨਾ ਲਿਖਾ ਮੇਰੀਏ ਅੰਮੀਏ
ਦਰਦ ਵਿਛੋੜੇ ਦਾ
ਜਾ ਕਿੱਥੇ ਬਹਿਗਈ ਨੀ ਅੰਮੀਏ
ਪੂਰੇ ਕਰਨੇ ਤੇਰੇ ਸੁਪਨੇ
ਹੁਣ ਨਾ ਕੋਈ ਮੇਰਾ ਇਸ ਵਤਨ ਚ ਅੰਮੀਏ
ਕੌਣ ਮੋੜੇ ਕੌਣ ਰੋਕੇ
ਨਾ ਕੋਈ ਹੱਕ ਵਿਖਾਵੇ ਮੇਰੀਏ ਅੰਮੀਏ
ਜਦੋ ਚਲੀ ਸੀ ਵਤਨੋ
ਸੋਚਿਆ ਨਾ ਸੀ ਕੀ ਹੋਊ
ਕਿਦਾਂ ਹੋਊ ਤੇ ਅੱਜ
ਕਾਗਜ਼ ਤੇ ਨਾ ਉਤਰਨ ਅੱਖਰ ਜੋ ਨੇ ਦਿਲ ਚ ਨੇ ਅੰਮੀਏ
ਤੇਰੀ ਡਾਂਟ ਚ ਪਿਆਰ
ਉਹ ਹਲਕੀ ਹਲਕੀ ਮੁਸਕਰਾਹਟ
ਸਾਰਾ ਦਿਨ ਸਾਡੇ ਲਈਅਰਦਾਸ ਕੌਣ ਕਰੇ ਅੰਮੀਏ
ਮਾਂ ਕਿਹੜੇ ਚੰਦਰੇ ਵਕ਼ਤ ਆ ਗਿਆ
ਅੱਜ ਮਿਲਣ ਨੂੰ ਤਰਸਾਂ ਮੇਰੀਏ ਅੰਮੀਏ
ਅਭੀ ਔਰ ਨਜ਼ਰ ਔਰ ਨਿਸ਼ਾ ਏ ਮੰਜ਼ਿਲ ਬਾਕੀ ਹੈਂ !!!! - ਡਾ.ਸੋਨੀਆ-ਸਵੀਡਨ
26 ਅਗਸਤ ਯਾਨੀ ਕਿ ਔਰਤਾਂ ਦੇ ਸਮਾਨਤਾ ਦਿਵਸ,ਇਸ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਜਾਮਨੀ ਰੰਗ ਨੂੰ ਔਰਤਾਂ ਬਹੁਤ ਵਰਤਦਿਆਂ ਨੇ ਕਿਉਂਕਿ ਇਹ ਰੰਗ ਔਰਤਾਂ ਦੀ ਬਰਾਬਰੀ ਦਾ ਪ੍ਰਤੀਕ ਤਾਂ ਹੈ। ਵੈਸੇ ਵੀ ਆਮ ਸੋਚ ਚ ਜਾਮਨੀ ਰੰਗ ਨਿਆਂ ਅਤੇ ਮਾਣ ਦਾ ਪ੍ਰਤੀਕ ਹੁੰਦਾ ਹੈ। ਇਸ ਮੌਕੇ 'ਤੇ ਔਰਤਾਂ ਪਰਪਲ ਟਾਪ ਜਾਂ ਟੀ-ਸ਼ਰਟ ਪਾਉਂਦੀਆਂ ਨੇ ਜਾਂ ਫ਼ਿਰ ਜਾਮਨੀ ਰੰਗ ਦੇ ਰਿਬਨ ਨੂੰ ਔਰਤਾਂ ਆਪਣੇ ਗੁੱਟ ਜਾਂ ਹੱਥ ਤੇ ਬੰਨ੍ਹ ਕੇ ਜਾਂ ਫਿਰ ਆਪਣੀ ਗਰਦਨ ਜਾਂ ਸਿਰ ਤੇ ਜਾਮਨੀ ਸਕਾਰਫ਼ ਵੀ ਬੰਨ੍ਹ ਕੇ ਮਹਿਲਾ ਸਮਾਨਤਾ ਦਿਵਸ ਦਾ ਸਮਰਥਨ ਕਰਦੀਆਂ ਹਨ। ਮਹਿਲਾ ਸਮਾਨਤਾ ਦਿਵਸ ਦੀ ਸ਼ੁਰੂਆਤ ਨਿਊਜ਼ੀਲੈਂਡ ਨੇ ਸਾਲ 1893 ਵਿੱਚ ਕੀਤੀ ਗਈ ਸੀ।ਸੰਯੁਕਤ ਰਾਜ ਅਮਰੀਕਾ ਚ 26 ਅਗਸਤ 1920 ਨੂੰ 19ਵੀਂ ਸੰਵਿਧਾਨਕ ਸੋਧ ਰਾਹੀਂ ਔਰਤਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ।ਪਹਿਲਾਂ ਉੱਥੇ ਔਰਤਾਂ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਦਾ ਦਰਜਾ ਪ੍ਰਾਪਤ ਸੀ। ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰਨ ਵਾਲੀ ਔਰਤ ਵਕੀਲ ਬੇਲਾ ਅਬਜ਼ੁਗ ਦਾ ਅਹਿੰਮ ਭੁਮਿਕਾ ਹੈਂ ਜਿਨ੍ਹਾਂ ਦੇ ਯਤਨਾਂ ਸਦਕਾ 1971 ਤੋਂ 26 ਅਗਸਤ ਨੂੰ ‘ਮਹਿਲਾ ਸਮਾਨਤਾ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈਂ।ਭਾਰਤ ਦੇਸ਼ ਵਿੱਚ ਅੱਜ ਮੌਜੂਦਾ ਰਾਸ਼ਟਪਤੀ ਦਰੋਪਦੀ ਮੁਰਮੁ ਜੀ ਨੇ ,ਜਿੱਥੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਅਤੇ ਪ੍ਰਤਿਭਾ ਦੇਵੀ ਸਿੰਘ ਪਾਟਿਲ ਰਾਸ਼ਟਰਪਤੀ ਰਹਿ ਚੁੱਕੇ ਹਨ ਤੇ ਉੱਥੇ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ,ਬਹੁਜਨ ਸਮਾਜ ਪਾਰਟੀ ਵਿੱਚ ਮਾਇਆਵਤੀ,ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਾਂ ਦੂੱਜੇ ਪਾਸੇ ਲਤਾ ਮੰਗੇਸ਼ਕਰ,ਪੀ.ਟੀ ਊਸ਼ਾ,ਕਲਪਨਾ ਚਾਵਲਾ, ਅਰੁਣਾ ਆਸਿਫ਼ ਅਲੀ ,ਲਕਸ਼ਮੀ ਬਾਈ,ਮੇਥਲੀ ਰਾਜ,ਮੇਰੀ ਕੋਮ ਹਿਮਾ ਦਾਸ ਆਦਿ ਕਈ ਹੋਰ ਨਾਂ ਨੇ ਜੋ ਪਹਿਲਾਂ ਹੀ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਔਰਤਾਂ ਵਿੱਚ ਸ਼ਾਮਲ ਹੋ ਚੁੱਕੀਆ ਨੇ। ਪਰ ਅਜੇ ਵੀ ਕਾਫੀ ਕੁਝ ਰਹਿੰਦਾ ਹੈ ਹਾਸਿਲ ਕਰਨ ਨੂੰ ਜਿਵੇਂ ਕਿ ਭਾਰਤ ਵਿੱਚ ਔਰਤਾਂ ਅਜੇ ਵੀ ਸਾਖਰਤਾ ਦਰ ਵਿੱਚ ਮਰਦਾਂ ਤੋਂ ਪਿੱਛੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਔਰਤਾਂ ਦੀ ਸਾਖਰਤਾ ਦਰ ਵਿੱਚ 12 % ਦਾ ਵਾਧਾ ਹੋਇਆ ਹੈ,ਪਰ ਕੇਰਲ ਵਿੱਚ ਜਿੱਥੇ ਔਰਤਾਂ ਦੀ ਸਾਖਰਤਾ ਦਰ 92 %ਹੈ, ਉੱਥੇ ਬਿਹਾਰ ਵਿੱਚ ਅਜੇ ਵੀ ਔਰਤਾਂ ਦੀ ਸਾਖਰਤਾ ਦਰ 53.3 %ਹੈ।ਭਾਰਤ ਨੇ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਹੈ,ਪਰ ਜੇਕਰ ਅਸਲ ਬਰਾਬਰੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਔਰਤਾਂ ਦੀ ਹਾਲਤ ਧਿਆਨ ਦੇਣ ਯੋਗ ਹੈ। ਅੱਜ ਵੀ ਔਰਤ ਹੋਣ ਕਰਕੇ ਉਹ ਆਪਣੇ ਘਰ ਅਤੇ ਸਮਾਜ ਵਿੱਚ ਅਸਮਾਨਤਾ ਦਾ ਸਾਹਮਣਾ ਕਰਨ ਲਈ ਮਜਬੂਰ ਹੈ।ਹਰ ਰੋਜ਼ ਅਖ਼ਬਾਰਾਂ ਵਿੱਚ ਕੁੜੀਆਂ ਨਾਲ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਖ਼ਬਰਾਂ ਪੜ੍ਹੀਆਂ ਜਾ ਸਕਦੀਆਂ ਹਨ। ਅੱਜ ਔਰਤਾਂ ਹਰ ਖ਼ੇਤਰ 'ਚ ਮਰਦਾਂ ਨੂੰ ਟੱਕਰ ਦੇ ਰਹੀਆਂ ਹਨ।ਦੇਸ਼ ਚਲਾਉਣ ਦੀ ਗੱਲ ਹੋਵੇ ਜਾਂ ਘਰ ਸੰਭਾਲਣ ਦੀ,ਇੱਥੋਂ ਤੱਕ ਕਿ ਦੇਸ਼ ਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਬਾਖੂਬੀ ਨਿਭਾਈ ਰਹੀਆ ਨੇ।ਪਰ ਅੱਜ ਵੀ ਉਹ ਜ਼ਿਆਦਾਤਰ ਮਾਮਲਿਆਂ ਵਿੱਚ ਬਰਾਬਰੀ ਹਾਸਲ ਨਹੀਂ ਕਰ ਸਕੀਆਂ ਹਨ।ਬਹੁਤ ਆਸਾਨ ਜਿਹੀ ਉਦਹਾਰਣ ਮਨਦੀਪ ਭੈਣ ਦਾ ਸਾਲ ਤੱਕ ਘਰੇਲੂ ਹਿੰਸਾ ਦਾ ਸਾਮਣਾ ਕਰਦੇ ਬੇਟਾ ਨਾ ਹੋਣ ਦੇ ਤਾਣੇ ਮਹਿਣੇ ਸਹਿੰਦੇ ਹੋਵੇ ਅਮਰੀਕਾ ਵਰਗੇ ਦੇਸ਼ 'ਚ ਆਤਮਹੱਤਿਆ ਕਰਨਾ ਕਈ ਸਵਾਲ ਪੈਦਾ ਕਰਦਾ ਹੈਂ।ਬੇਟੇ ਅਤੇ ਬੇਟੀ ਚ ਫ਼ਰਕ ਅੱਜ ਵੀ ਹੈਂ ਤੇ ਛੇਤੀ ਲੱਗਦਾ ਨਹੀਂ ਇਹ ਫ਼ਰਕ ਹਟੇਗਾ।ਹਿੰਸਾ,ਘਰੇਲੂ ਹੋਵੇ ਜਾਂ ਨਾ ਪਰ ਹੈਂ ਤਾਂ ਹਿੰਸਾ। ਭਾਰਤ ਦੀ ਤ੍ਰਾਸਦੀ ਹੀ ਇਹ ਹੈ ਕਿ ਘਰੇਲੂ ਹਿੰਸਾ ਨੂੰ ਕੋਈ ਖ਼ਾਸ ਤਵੱਜੋ ਨਹੀਂ ਦਿੱਤੀ ਜਾਂਦੀ,ਅਧਿਕਤਰ ਲੋਕਾਂ ਨੂੰ ਇਹ ਵਿਹੁਤਾ ਜੀਵਨ ਦਾ ਹਿੱਸਾ ਲਗਦਾ ਹੈ ਕੋਈ ਨਾ ਜਿੱਥੇ ਦੋ ਭੰਡੇ ਹੁੰਦੇ ਖੜਕਦੇ ਈ ਆ ਕਹਿ ਸਾਰ ਲੈਣੇ ਆ ਜਾਂ ਬਹੁਤੀ ਵਾਰ ਅਸੀਂ ਸਾਨੂੰ ਕੀ ਇਹ ਉਹਨਾਂ ਦਾ " ਨਿੱਜੀ ਮਾਮਲਾ" ਕਹਿ ਕੇ ਪੱਲਾ ਝਾੜ ਲੈਂਦੇ ਹਾਂ। ਮਾਂ ਭੈਣ ਦੀਆਂ ਗਾਲ੍ਹਾਂ ਕੱਢਣ ਨੂੰ ਤੇ ਮਾਨਸਿਕ ਸੋਸ਼ਣ ਨੂੰ ਤਾਂ ਹਿੰਸਾ ਦਾ ਹਿੱਸਾ ਵੀ ਨਹੀਂ ਸਮਝਿਆ ਜਾਂਦਾ,ਕਈ ਤਾਂ ਹਰ ਗੱਲ 'ਚ ਗਾਲ੍ਹ ਕੱਡਣ ਨੂੰ ਬਹੁਤ ਹਿੰਮਤ ਆਲਾ ਕੰਮ ਆਪਣੀ ਸ਼ਾਨ ਸਮਝਦੇ ਨੇ। ਜੇ ਕੁਝ ਜਾਈਦਾ ਹੋ ਜਾਵੇ ਤਾਂ ਫੇਰ ਅਸੀਂ ਸਾਰਾ ਦੋਸ਼ ਸਰਕਾਰਾਂ ਸਿਰ ਮੜਨਾ ਹੁੰਦਾ ਏ ਤੇ ਗੱਲ ਖ਼ਤਮ ਕਰ ਦੇਣੇ ਆ ਸਰਕਾਰ ਹੈਲਪਲਾਈਨ ਨੰਬਰ ਦੇ ਸਕਦੀ ਹੈ,ਸਜ਼ਾ ਵੀ ਦੇ ਦੇਵੇਗੀ ਪਰ ਸਾਡੀ ਆਪਣੀ ਮਾਨਸਿਕਤਾ/ਸੋਚ ਅਸੀਂ ਆਪ ਬਦਲਣੀ ਹੈ... ਉਹ ਸਰਕਾਰਾਂ ਨੇ ਨਹੀਂ ਕਰਕੇ ਦੇਣਾ। ਆਪਣੇ ਘਰਾਂ ਵਿਚ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕੋ ਤੁਹਾਡੇ ਆਲੇ ਦੁਆਲੇ ਹੋ ਰਹੇ ਗਲਤ ਨੂੰ ਟੋਕੋ ਰੋਕੋ।ਬਾਕੀ ਰਹੀ ਸਮਾਜ ਦੀ ਗੱਲ ਸਮਾਜ ਬਣਦਾ ਕਿਵੇਂ ਇਹ ਪਤਾ ਹੈਂ ਨਾ ??? ਇਹ ਬਣਦਾ ਤੁਹਾਡੇ ਮੇਰੇ ਵਰਗੇ ਦੀ ਸੋਚ ਤੋਂ ..ਸੋਚ ਬਦਲੋਗੇ ਸਮਾਜ ਬਦਲੇਗਾ ਬਾਕੀ ਸਮਾਜ ਤਾਂ ਹੈਂ ਹੀ ਤਮਾਸ਼ਬੀਨ ....//
ਡਾ.ਸੋਨੀਆ-ਸਵੀਡਨ