ਆਲਮੀ ਪੰਜਾਬੀ ਕਾਨਫ਼ਰੰਸ : ਮਨੁੱਖ ਦੀ ਬਾਤ ਪਾਉਂਦਿਆ... - ਸਰਬਜੀਤ ਸਿੰਘ (ਡਾ.)
ਕੇਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬੀ ਲੇਖਕਾ, ਕਲਮਕਾਰਾ, ਪੱਤਰਕਾਰਾ ਅਤੇ ਬੁੱਧੀਜੀਵੀਆ ਦੀ ਸਿਰਮੌਰ ਸੰਸਥਾ ਹੈ ਜਿਸ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਹੈ। ਕੇਂਦਰੀ ਸਭਾ ਨਾਲ ਜੁੜੇ ਹੋਏ ਕਲਮਕਾਰ ਪੰਜਾਬ ਤੋਂ ਬਿਨਾ ਸਮੁੱਚੇ ਭਾਰਤ, ਪਾਕਿਸਤਾਨ ਅਤੇ ਯੂਰੋਪ ਦੇ ਨਾਲ ਨਾਲ ਦੂਸਰੇ ਮੁਲਕਾ ਵਿਚ ਵੀ ਵਸਦੇ ਹਨ। ਕੇਂਦਰੀ ਸਭਾ ਨੇ ਆਜ਼ਾਦ ਭਾਰਤ ਵਿਚ ਜਿਸ ਤਰ੍ਹਾ ਪੰਜਾਬੀ ਭਾਸ਼ਾ ਦੇ ਮਸਲੇ ਉਪਰ ਪ੍ਰਤੀਬੱਧਤਾ, ਦ੍ਰਿੜ੍ਹਤਾ ਅਤੇ ਦਿਆਨਤਦਾਰੀ ਨਾਲ ਪਹਿਰਾ ਦਿੱਤਾ ਹੈ, ਉਹ ਆਪਣੇ ਆਪ ਵਿਚ ਮਿਸਾਲ ਹੈ। ਪੰਜਾਬੀ ਭਾਸ਼ਾ ਦੀ ਸਰਕਾਰੀ ਮਸ਼ੀਨਰੀ ਵਿਚ ਲਾਗੂਕਾਰੀ ਅਤੇ ਇਸ ਦੇ ਵਿਕਾਸ ਲਈ ਕੇਦਰੀ ਸਭਾ ਆਪਣੀ ਵਿਸ਼ੇਸ਼ ਭਾਸ਼ਾ ਨੀਤੀ ਰੱਖਦੀ ਹੈ। ਪੰਜਾਬ ਵਿਚ ਭਾਵੇ ਵੱਖ ਵੱਖ ਸਰਕਾਰਾ ਨੇ ਪੰਜਾਬੀ ਨੂੰ ਲਾਗੂ ਕਰਨ ਦੇ ਦਾਅਵੇ ਕੀਤੇ ਹਨ ਪਰ ਹਕੀਕਤ ਇਹ ਹੈ ਕਿ ਅਜੇ ਤੱਕ ਪੰਜਾਬ ਵਿਚ ਕੋਈ ਵੀ ਭਾਸ਼ਾ ਨੀਤੀ ਅਤੇ ਸਭਿਆਚਾਰਕ ਨੀਤੀ ਨਹੀ ਹੈ। ਕੇਦਰੀ ਸਭਾ ਭਾਸ਼ਾ ਨੀਤੀ ਅਤੇ ਸਭਿਆਚਾਰਕ ਨੀਤੀ ਦਾ ਪੂਰਨ ਖ਼ਾਕਾ ਰੱਖਦੀ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਸੌਂਪਿਆ ਗਿਆ ਸੀ। ਸਾਡੀ ਸਮਝ ਮੁਤਾਬਕ, ਪੰਜਾਬੀ ਭਾਸ਼ਾ ਟ੍ਰਿਬਿਊਨਲ ਦੀ ਸਥਾਪਨਾ ਤੋਂ ਬਿਨਾ ਪੰਜਾਬੀ ਭਾਸ਼ਾ ਨੂੰ ਦਿਆਨਤਦਾਰੀ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ।
ਕੇਦਰੀ ਸਭਾ ਦੇ ਵਿਧੀ ਵਿਧਾਨ ਵਿਚ ਪਹਿਲਾ ਸਰਬ ਹਿੰਦ ਪੰਜਾਬੀ ਲੇਖਕ ਕਾਨਫ਼ਰੰਸ ਕਰਵਾਉਣ ਦੀ ਤਜਵੀਜ਼ ਸੀ ਜਿਸ ਤਹਿਤ 13 ਸਰਬ ਹਿੰਦ ਕਾਨਫ਼ਰੰਸਾ ਸਫਲਤਾ ਨਾਲ ਕੀਤੀਆ ਜਾ ਚੁੱਕੀਆ ਹਨ। ਪਿਛਲੇ ਸਮੇ ਤੋਂ ਕੇਦਰੀ ਸਭਾ ਨੇ ਆਲਮੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਅੱਜ ਪੰਜਾਬੀ ਵੱਡੀ ਗਿਣਤੀ ਵਿਚ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਹਨ। ਉਨ੍ਹਾ ਨੇ ਜਿੱਥੇ ਸਖ਼ਤ ਆਰਥਿਕ ਸੰਘਰਸ਼ ਕੀਤਾ ਹੈ, ਉਥੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਬਿਹਤਰੀ ਲਈ ਯਤਨ ਵੀ ਕੀਤੇ ਹਨ। ਵਿਦੇਸ਼ਾ ਵਿਚ ਬੈਠੇ ਅਤੇ ਵਿਦੇਸ਼ ਨੂੰ ਆਪਣੀ ਕਰਮ ਭੂਮੀ ਬਣਾ ਚੁੱਕੇ ਪੰਜਾਬੀ ਬੰਦੇ ਦੀ ਸਰਜ਼ਮੀਨ ਪੰਜਾਬ ਹੀ ਹੈ ਪਰ ਹੁਣ ਪੰਜਾਬੀ, ਗਲੋਬਲ ਮਨੁੱਖ ਵੀ ਬਣ ਚੁੱਕਾ ਹੈ। ਇਸ ਮਨੁੱਖ ਦੇ ਸਰੋਕਾਰ ਵੀ ਬਦਲੇ ਹਨ ਅਤੇ ਨਵੀਆ ਵੰਗਾਰਾ ਵੀ ਸਾਹਮਣੇ ਆਈਆ ਹਨ। ਇਨ੍ਹਾ ਵਿਚੋਂ ਹੀ ਕੇਦਰੀ ਸਭਾ ਵਲੋਂ ਕੀਤੀ ਜਾਣ ਵਾਲੀ ਦੂਜੀ ਆਲਮੀ ਕਾਨਫ਼ਰੰਸ ਦਾ ਮਹੱਤਵ ਬਣਦਾ ਹੈ ਜਿਸ ਕਰਕੇ ਲੰਮੀ ਚਰਚਾ ਤੋਂ ਬਾਅਦ ਇਸ ਕਾਨਫ਼ਰੰਸ ਦਾ ਮੁੱਖ ਵਿਸ਼ਾ 'ਕੌਮਾਤਰੀ ਦ੍ਰਿਸ਼ : ਪੰਜਾਬੀ ਭਾਈਚਾਰਾ ਅਤੇ ਵੰਗਾਰਾ' ਮਿਥਿਆ ਗਿਆ ਹੈ।
ਸਮੁੱਚੇ ਭਾਰਤ ਦੇ ਹਾਲਾਤ ਤੋਂ ਪੰਜਾਬ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਫਿਰ ਵੀ ਪੰਜਾਬੀ ਭਾਈਚਾਰੇ ਦੇ ਕੁਝ ਮਸਲੇ ਅਜਿਹੇ ਹਨ ਜੋ ਸਿੱਧੇ ਤੌਰ 'ਤੇ ਇਸ ਨਾਲ ਹੀ ਸਬੰਧਤ ਹਨ। ਭਾਰਤ ਦੀ ਸਮੁੱਚੀ ਆਰਥਿਕਤਾ 1990 ਤੋਂ ਬਾਅਦ ਵਿਸ਼ਵੀਕਰਨ, ਨਿੱਜੀਕਰਨ, ਉਦਾਰੀਕਰਨ ਅਤੇ ਨਿਗਮੀਕਰਨ ਨੇ ਨਿਰੋਲ ਪੂੰਜੀਵਾਦੀ ਲੀਹਾ 'ਤੇ ਪਾ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਕਿਸਾਨੀ ਡੂੰਘੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆ ਦੇ ਰਾਹ ਪੈ ਗਈ ਹੈ। ਖੇਤ-ਮਜ਼ਦੂਰ ਪੂਰੀ ਉਤਪਾਦਕੀ ਪ੍ਰਕਿਰਿਆ 'ਚੋਂ ਬਾਹਰ ਹੋ ਗਿਆ ਹੈ। ਜਨਤਕ ਖੇਤਰ ਨਿੱਜੀਕਰਨ ਦੇ ਹੱਥਾ ਵਿਚ ਚਰਮਰਾ ਦਿੱਤਾ ਗਿਆ ਹੈ। ਅੱਜ ਪੰਜਾਬ ਬਿਲਕੁੱਲ ਭਵਿੱਖਹੀਣ ਹੋ ਗਿਆ ਹੈ। ਪੰਜਾਬੀ ਨੌਜਵਾਨ ਲੱਖਾ ਦੀ ਗਿਣਤੀ ਵਿਚ ਵਿਦੇਸ਼ਾ ਨੂੰ ਹਿਜਰਤ ਕਰ ਰਿਹਾ ਹੈ। ਅੱਜ ਪੰਜਾਬੀ ਬੰਦਾ ਪਰਵਾਸ ਨਹੀਂ ਕਰ ਰਿਹਾ ਸਗੋਂ ਪੰਜਾਬ ਤੋਂ ਆਪਣੇ ਹੱਡ ਛੁਡਾਉਣ ਲਈ ਪਲਾਇਨ ਕਰ ਰਿਹਾ ਹੈ। ਖੇਤੀ ਦੇ ਸਰਮਾਏਦਾਰੀ ਮਾਡਲ ਨੇ ਪੰਜਾਬ ਦੀ ਜ਼ਮੀਨ, ਪਾਣੀ, ਵਾਤਾਵਰਨ ਨੂੰ ਜਿਵੇਂ ਉਜਾੜਿਆ ਹੈ, ਉਸੇ ਤਰ੍ਹਾ ਪੰਜਾਬ ਬੌਧਿਕ ਤੌਰ 'ਤੇ ਵੀ ਬੰਜਰ ਬਣਨ ਵੱਲ ਵਧ ਰਿਹਾ ਹੈ। ਅਜਿਹੇ ਗੰਭੀਰ ਸੰਕਟ ਵਿਚ ਕੇਦਰੀ ਸਭਾ ਹਿਜਰਤ ਅਤੇ ਰੁਜ਼ਗਾਰ, ਦਲਿਤ ਆਕ੍ਰੋਸ਼, ਬਦਲਵੀ ਰਾਜਨੀਤੀ ਵਰਗੇ ਮੁੱਦਿਆ ਉੱਪਰ ਚਰਚਾ ਕਰਵਾਏਗਾ ਜਿਸ ਦਾ ਅਜੋਕੇ ਸਮੇ ਵਿਚ ਸੰਵੇਦਨਸ਼ੀਲ ਮਹੱਤਵ ਹੈ।
ਪਿਛਲੇ ਕੁਝ ਅਰਸੇ ਤੋ ਸਮੁੱਚੇ ਭਾਰਤ ਵਿਚ ਫਿਰਕੂ ਵਾਤਾਵਰਨ ਸਿਰਜਿਆ ਜਾ ਰਿਹਾ ਹੈ। ਸਮਾਜਕ ਅਨਿਆ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਰ ਅਸਹਿਮਤੀ ਅਤੇ ਪ੍ਰਤਿਰੋਧ ਦੀ ਆਵਾਜ਼ ਨੂੰ ਮਲੀਆਮੇਟ ਕਰਨ ਦੀ ਨੀਤੀ ਹੈ। ਮਨੁੱਖੀ ਅਧਿਕਾਰਾ ਦਾ ਘਾਣ ਹੁਣ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਪੰਜਾਬ ਵਿਚ ਬੇਅਦਬੀ ਦੀਆ ਘਟਨਾਵਾ ਨੇ ਸੰਕੀਰਨ ਮਾਹੌਲ ਪੈਦਾ ਕਰਨ ਦਾ ਯਤਨ ਕੀਤਾ ਹੈ। ਅਜਿਹੇ ਸਮੇ ਇਸ ਵੰਗਾਰ ਦੇ ਸਨਮੁੱਖ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਭਾਰਤ ਦੀ ਵੰਨ-ਸੁਵੰਨਤਾ ਉੱਪਰ ਰਾਸ਼ਟਰਵਾਦ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਅੱਜ ਜਦੋਂ ਮਨੁੱਖ ਦੇ ਖਾਣ-ਪੀਣ, ਪਹਿਣਨ-ਪਚਰਨ ਅਤੇ ਵਿਹਾਰ ਉੱਪਰ ਹੀ ਸੁਆਲੀਆ ਚਿੰਨ੍ਹ ਲਗਾਇਆ ਜਾ ਰਿਹਾ ਹੈ ਤਾ ਲੇਖਕਾ, ਕਲਮਕਾਰਾ ਦਾ ਇਹ ਪਹਿਲਾ ਫ਼ਰਜ਼ ਬਣਦਾ ਹੈ ਕਿ ਇਨ੍ਹਾ ਮਸਲਿਆ ਦੇ ਅੰਤਰੀਵੀ ਤੱਤ-ਸਾਰ ਤੋਂ ਆਮ ਲੋਕਾਈ ਨੂੰ ਜਾਗ੍ਰਿਤ ਕਰੇ। ਕੇਦਰੀ ਸਭਾ ਦੀ ਆਲਮੀ ਕਾਨਫ਼ਰੰਸ ਵਿਚ ਕੌਮ, ਸੰਪਰਦਾਇਕਤਾ ਅਤੇ ਮਨੁੱਖੀ ਅਧਿਕਾਰ, ਪਿੱਤਰੀ ਸੱਤਾ ਅਤੇ ਨਾਰੀ ਪਛਾਣ ਦੇ ਪੰਜਾਬੀ ਅਤੇ ਕੌਮਾਤਰੀ ਪ੍ਰਸੰਗ ਵਿਚ ਚਰਚਾ ਕਰਵਾਉਣੀ ਅਜੋਕੇ ਸਮੇ ਦੀ ਪ੍ਰਮੁੱਖ ਲੋੜ ਵਿਸ਼ੇਸ਼ ਏਜੰਡੇ ਉੱਪਰ ਹੈ।
ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਕਿਸਾਨੀ, ਪੰਜਾਬ ਦਾ ਖੇਤ ਮਜ਼ਦੂਰ, ਪੰਜਾਬ ਦੀ ਸਿੱਖਿਆ, ਸੇਵਾ ਖੇਤਰ ਵਰਗੇ ਮਸਲੇ ਗੰਭੀਰ ਧਿਆਨ ਦੀ ਮੰਗ ਕਰਦੇ ਹਨ ਕਿਉਂਕਿ ਕਿਸਾਨੀ ਦੇ ਸੰਕਟ ਦੇ ਨਾਲ ਨਾਲ ਖੇਤ ਮਜ਼ਦੂਰ ਅਤੇ ਔਰਤਾ ਆਰਥਿਕਤਾ ਤੋਂ ਬਿਨਾ ਸਮਾਜਕ ਅਨਿਆ ਦਾ ਸੰਕਟ ਵੀ ਭੋਗ ਰਹੇ ਹਨ। ਪਰਵਾਸੀ ਪੰਜਾਬੀ ਭਾਈਚਾਰਾ ਦਾ ਅੱਜ ਅਤੇ ਭਵਿੱਖ ਵੀ ਗੰਭੀਰ ਧਿਆਨ ਦੀ ਮੰਗ ਕਰਦਾ ਹੈ ਕਿਉਂਕਿ ਪਰਵਾਸੀ ਭਾਈਚਾਰੇ ਦਾ ਨਾੜੂਆ ਪੰਜਾਬ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜਿਆ ਰਹਿੰਦਾ ਹੈ। ਪੰਜਾਬ ਦੀ ਆਰਥਿਕਤਾ ਵਿਚ ਪਰਵਾਸੀ ਭਾਈਚਾਰੇ ਦਾ ਵਿਸ਼ੇਸ਼ ਯੋਗਦਾਨ ਹੈ। ਇਨ੍ਹਾ ਦੇ ਸਰੋਕਾਰਾ ਅਤੇ ਸੰਕਟਾ ਦੀ ਚਰਚਾ ਕਰਨੀ ਪੰਜਾਬ ਦੇ ਸੰਕਟਾ ਦੀ ਚਰਚਾ ਕਰਨੀ ਹੀ ਹੈ। ਕੇਦਰੀ ਸਭਾ ਇਹ ਵਿਸ਼ਵਾਸ ਕਰਦੀ ਹੈ ਕਿ ਚਰਚਾ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਚਰਚਾ ਵਿਚੋਂ ਹੀ ਹੱਲ ਦੇ ਰਸਤਿਆ ਦੀ ਤਲਾਸ਼ ਹੁੰਦੀ ਹੈ।
ਕੇਦਰੀ ਸਭਾ ਦੀ ਆਲਮੀ ਕਾਨਫ਼ਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਸਮੁੱਚਾ ਭਾਰਤ ਅਤੇ ਵਿਸ਼ਵ ਅਜਿਹੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਦੋਂ ਪੈਦਾਵਾਰੀ ਸ਼ਕਤੀਆ ਦਾ ਵਿਕਾਸ ਮੂੰਹਜ਼ੋਰ ਹੈ। ਵਿਸ਼ਵ ਨੂੰ ਮੰਡੀ ਬਣਾਉਣ ਨਾਲ ਵਿਸ਼ਵ ਦੇ ਮਨੁੱਖ ਨੂੰ ਉਪਭੋਗੀ ਵਿਚ ਬਦਲਿਆ ਜਾ ਰਿਹਾ ਹੈ। ਮਨੁੱਖ ਦੀਆ ਸਮੁੱਚੀਆ ਸਿਰਜਣਾਤਮਕ ਸ਼ਕਤੀਆ ਦਾ ਖ਼ਾਤਮਾ ਕਰਕੇ ਉਸ ਨੂੰ ਖਪਤਕਾਰੀ ਦੇ ਅੰਨ੍ਹੇ ਖੂਹ 'ਚ ਸੁੱਟ ਕੇ ਸਮਾਜ ਨਾਲੋਂ ਵੱਖ ਕੀਤਾ ਜਾ ਰਿਹਾ ਹੈ। ਸਮਾਜ, ਸਭਿਆਚਾਰ ਅਤੇ ਕਲਾਵਾ ਨਾਲੋਂ ਟੁੱਟਿਆ ਮਨੁੱਖ ਅਸੰਵੇਦਨਸ਼ੀਲ ਹੋ ਜਾਦਾ ਹੈ। ਕੇਦਰੀ ਸਭਾ ਦਾ ਅਜਿਹੇ ਖਪਤਕਾਰੀ ਯੁੱਗ ਵਿਚ ਮਨੁੱਖ ਨੂੰ ਸਮਾਜ, ਸਭਿਆਚਾਰ, ਭਾਸ਼ਾ ਅਤੇ ਕਲਾਵਾ ਪ੍ਰਤੀ ਸੁਚੇਤ ਕਰਨਾ ਸਮੇ ਦੀ ਲੋੜ ਹੈ। ਸਮੇਂ ਦੀ ਲੋੜ ਦੀ ਸਮਝਕਾਰੀ ਹੀ ਮਹੱਤਵਪੂਰਨ ਹੁੰਦੀ ਹੈ। ਆਲਮੀ ਪੰਜਾਬੀ ਕਾਨਫ਼ਰੰਸ-2 ਦਾ ਮਹੱਤਵ ਸਮਾਜਿਕ ਸਾਰਥਿਕਤਾ ਅਤੇ ਪ੍ਰਸੰਗਿਕਤਾ ਨਾਲ ਲਬਰੇਜ਼ ਹੈ। 15 ਫਰਵਰੀ ਤੋਂ 17 ਫਰਵਰੀ 2019 ਤੱਕ ਹੋਣ ਵਾਲੀ ਇਹ ਤਿੰਨ ਰੋਜ਼ਾ ਕਾਨਫ਼ਰੰਸ ਇਤਿਹਾਸਕ ਅਰਥਾ ਵਾਲੀ ਹੋਵੇਗੀ।
'ਪ੍ਰਧਾਨ, ਕੇਦਰੀ ਪੰਜਾਬੀ ਲੇਖਕ ਸਭਾ।
ਸੰਪਰਕ: 98155-74144
16 Feb. 2019