Gurdial-Singh-Phul-Gagnoli

ਕਰੋਨਾ - ਸੇਵਾ ਮੁਕਤ ਪ੍ਰਿੰ. ਗੁਰਦਿਆਲ ਸਿੰਘ ਫੁੱਲ ਗਗਨੋਲੀ

ਇਹ ਦੇਸ਼ ਕੌਮ ਦੀ ਸੇਵਾ ਏ ਜੋ ਘਰ ਅੰਦਰ ਰਹਿ ਕੇ ਕਰਨੀ ਏ।
ਇਹ ਜੰਗ ਕਿਸੇ ਨਾ ਬਾਰਡਰ 'ਤੇ ਇਹ ਘਰ ਬੈਠਿਆਂ ਹੀ ਲੜਨੀ ਏ।
ਦੁਸ਼ਮਣ ਦਾ ਨਾਮ ਕੋਰੋਨਾ ਏ, ਜੋ ਨਾ ਸਰਦਾਰ ਤੇ ਨਾ ਮੋਨਾ ਏ।
ਇਸ ਨੂੰ ਮਜ਼ਬ੍ਹੀ ਰੰਗ ਤੁਸੀਂ ਚਾੜ੍ਹੋ ਨਾ, ਇਹ ਵਾਇਰਸ ਹੈ।
ਜਿਸ ਦਾ ਨਾਮ ਕੋਰੋਨਾ ਏ।
ਇਹ ਬਿਮਾਰੀ ਚੱਲੀ ਚੀਨ ਵਿਚੋਂ ਜਿਸ ਕੁਲ ਦੁਨੀਆਂ 'ਤੇ,
ਕਹਿਰ ਕਮਾਇਆ ਏ।
ਭੁਗਤੂਗਾ ਸਿੱਟੇ ਉਹ ਵੀ ਆਪ ਜੋ ਦੁਸ਼ਮਣ ਬਣਕੇ ਆਇਆ ਏ।
ਨਫ਼ਰਤ ਨਾ ਕਰੋ ਇਨਸਾਨਾਂ ਨੂੰ ਰਲ ਸੇਵਾ ਆਪਾਂ ਕਰਨੀ ਏ।
ਡਾਕਟਰ, ਪੁਲਿਸ ਤੇ ਹੋਰ ਜੋ ਕਰਨ ਸੇਵਾ ਅਸੀਂ ਸਿਫ਼ਤ ਉਨ੍ਹਾਂ ਦੀ ਕਰਨੀ ਏ।
ਰੱਬ ਹੋਣਾ ਹੈ ਇਨ੍ਹਾਂ ਵਰਗਾ ਹੀ ਜੋ ਇਨਸਾਨਾਂ ਦੀ ਜਾਨ ਬਚਾਉਂਦੇ ਨੇ।
ਦੇਸ਼ ਸੇਵਾ ਦਾ ਜਜ਼ਬਾ ਹੈ ਦਿਲਾਂ ਅੰਦਰ ਜੋ ਲੋੜਬੰਦਾਂ ਲਈ ਲੰਗਰ ਬਣਾਉਂਦੇ ਨੇ।
ਇਸ ਨਾਜ਼ੁਕ ਸਮੇਂ ਵਿਚ ਸਰਕਾਰ ਜੋ ਕਰੇ ਆਰਡਰ,
ਇਸਨੂੰ ਸਿਰ ਮੱਥੇ 'ਤੇ ਮਨ ਲਈਏ।
ਬੱਚ ਜਾਵਾਂਗੇ ਇਸ ਬਿਮਾਰੀ ਤੋਂ,
ਤਾਂ ਫਿਰ ਦੇਸ਼ ਨੂੰ ਸਜਿਦਾ ਕਰ ਲਈਏ।
ਲੌਕਡਾਊਨ ਨਾਲ ਭਾਵੇਂ ਅਸੀਂ ਕੰਗਾਲ ਹੋਏ,
ਕੰਮ ਧੰਦਾ ਕੋਈ ਮਿਲਿਆ ਨਹੀਂ ਭੁੱਖਮਰੀ ਦੇ ਅਸੀਂ ਸ਼ਿਕਾਰ ਹੋਏ।
ਇਹ ਕਹਿੰਦੇ ਸੁਣਿਆਂ ਲੋਕਾਂ ਨੂੰ ਹਿੰਮਦ ਕਦੇ ਹਾਰੋ ਨਾ।
ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਨੇ ਐਵੇਂ ਜ਼ਮੀਰ ਆਪਣੀ ਨੂੰ ਮਾਰੋ ਨਾ।
ਕੋਰੋਨਾ ਇਕ ਇਤਿਹਾਸ ਬਣ ਜਾਣਾ ਹੈ,
ਰੱਬ ਦਾ ਬਣਾਇਆ ਇਨਸਾਨ ਬਚ ਜਾਣਾ ਹੈ।
ਮੈਂ ਅਰਦਾਸ ਕਰਦਾ ਰੱਬ ਡਾਹਢੇ ਨੂੰ ਜਿਸ ਮਿਹਰ ਨਜ਼ਰ ਦੀ ਕਰਨੀ ਏ,
ਬਹਾਰਾਂ ਮੁੜ ਆਉਣਗੀਆਂ ਇਸ ਧਰਤੀ ਤੇ,
ਜੋ ਕੁਲ ਦੁਨੀਆਂ ਦਾ ਦਰਦੀ ਏ।

ਵਲੋਂ: ਸੇਵਾ ਮੁਕਤ ਪ੍ਰਿੰ. ਗੁਰਦਿਆਲ ਸਿੰਘ ਫੁੱਲ ਗਗਨੋਲੀ ਹੁਸ਼ਿਆਰਪੁਰ। 94177-80858