ਕਲਮ ਦਾ ਧਨੀ - ਗੁਰਜਤਿੰਦਰ ਸਿੰਘ ਰੰਧਾਵਾ
ਕਲਮ ਦਾ ਉਹ ਧਨੀ ਸੀ
ਕਲਮ ਦਾ ਉਸਤਾਦ ਸੀ
ਕਲਮ ਜਦ ਚਲਦੀ ਸੀ
ਬਣਦੀ ਗੱਲਬਾਤ ਸੀ
ਕਲਮ ਉਸ ਦੀ ਸ਼ਾਨ ਸੀ
ਕਲਮ ਹੀ ਪਹਿਚਾਨ ਸੀ
ਕਲਮ ਜਿੰਦ ਜਾਨ ਸੀ
ਕਲਮ ਨਾਲ ਜਹਾਨ ਸੀ
ਕਲਮ ਦਾ ਉਹ ਮਾਣ ਸੀ
ਕਲਮ ਵਿੱਚ ਪ੍ਰਾਣ ਸੀ
ਸ਼ਾਇਰ ਉਹ ਕਮਾਲ ਸੀ
ਵਿੱਚ ਦੁਨੀਆਂ ਧਮਾਲ ਸੀ
ਨਾਮ ਉਸ ਦਾ ਸੁਰਜੀਤ ਸੀ
ਕਲਮ ਨਾਲ ਪ੍ਰੀਤ ਸੀ
ਤੋਰੀ ਨਵੀਂ ਰੀਤ ਸੀ
ਸ਼ਬਦਾਂ ਦਾ ਉਹ ਮੀਤ ਸੀ
ਕਲਮ ਦੀ ਉਹ ਖਾਤਰ ਸੀ
ਕਲਮ ਕਰਕੇ ਉਹ ਪਾਤਰ ਸੀ
ਰੰਧਾਵਾ ਕਰੇ ਕੋਸ਼ਿਸ਼ ਲਿਖਣ ਦੀ
ਪਰ ਪਹੁੰਚੇ ਨਾ ਉਹਦੇ ਮਾਤਰ ਵੀ
ਗੁਰਜਤਿੰਦਰ ਸਿੰਘ ਰੰਧਾਵਾ
ਸੈਕਰਾਮੈਂਟੋ ਕੈਲੀਫੋਰਨੀਆ
Phone: 916-320-9444