Karanpreet-Dhandral
ਗਾਇਕਾ ਜਯੋਤੀ ਸ਼ਰਮਾ ਦਾ ਸਿੰਗਲ ਟ੍ਰੈਕ *ਜੱਟੀ ਤੇਰੀ* ਯੂ ਟਿਊਬ,ਫੇਸਬੁੱਕ,ਇੰਸਟਾਗ੍ਰਾਮ ਤੇ ਸਟੇਜਾਂ ਦਾ ਸਿੰਗਾਰ ਬਣਿਆ

 

ਵੇ *ਜੱਟੀ ਤੇਰੀ*ਸੁਣ ਮੁੰਡਿਆਂ ਹੌਲੀ ਹੌਲੀ ਤੇਰੀ ਜਿੰਦਗੀ ਚ ਆਉਣ ਲੱਗੀ ਆ *
                                                        ਸੰਗੀਤਕ ਗੀਤਾਂ ਚ *ਵੇ ਸੋਹਣਿਆ*,ਗਿੱਧਾ ਨਾਨ ਸਟਾਪ*,ਮੇਲਾ* ਤੇ *ਜਾਗੋ ਬੋਲੀਆਂ* ਰਾਹੀਂ ਧੂੰਮਾਂ ਪਾਉਂਦੀ ਪੰਜਾਬ ਦੀ ਧਰਤੀ ਤੋਂ  ਤੋਂ ਸੰਗੀਤਕ ਬਾਰੀਕੀਆਂ ਦੀ ਗੁੜਤੀ ਲੈ ਕੇ ਪੱਕੇ ਪੈਰੀਂ ਕਨੇਡਾ ਦੇ ਸ਼ਹਿਰ ਟੋਰੰਟੋ ਚ ਧੂੰਮਾਂ ਪਾ ਰਹੀ ਗਾਇਕਾ ਜਯੋਤੀ ਸ਼ਰਮਾ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ, ਗੀਤ ਸੰਗੀਤ ਗਰੁੱਪ ,ਤੇ ਟੀਵੀ ਹੋਸਟ ਕਰਨ ਦੇ ਨਾਲ ਨਾਲ ਜੋ ਸਟੇਜਾਂ ਉੱਤੇ ਸੁਰੀਲੀ ਗਾਇਕੀ ਰਾਹੀਂ ਮੇਲੇ ਲੁੱਟਣ ਦੀ ਸਮਰੱਥਾ ਰੱਖਦੀ ਹੈ, ਜਿਸ ਦੇ ਹਿੱਟ ਗੀਤਾਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਿਆ ਮਾਂ ਸਰਸਵਤੀ ਦੀ ਅਪਾਰ ਕਿਰਪਾ ਧਾਰੀ ,ਸੰਗੀਤ ਜਗਤ ਦੀ ਮਾਣਮੱਤੀ,ਸੁਰੀਲੀ ਗਾਇਕਾ ਜਯੋਤੀ ਸ਼ਰਮਾ ਦਾ ਸਿੰਗਲ ਟ੍ਰੈਕ *ਜੱਟੀ ਤੇਰੀ* ਗੀਤ ਨਾਲ ਯੂ-ਟਿਊਬ ਸਮੇਤ ਚੈਨਲਾਂ ਤੇ ਛਾਈ ਹੋਈ ਹੈ ਜਿਸ ਦਾ ਗਾਇਆ ਸਿੰਗਲ ਟ੍ਰੈਕ *ਜੱਟੀ ਤੇਰੀ* ਸੁਰੀਲੇ ਤੇ ਪ੍ਰਪੱਕ ਸਿੰਗਰ ਸਦਕਾ ਪੂਰੀ ਚਰਚਾ ਵਿੱਚ ਹੈ।                     ਅਦਬ ਫਿਲ੍ਮ੍ਸ ਤੇ ਜਯੋਤੀ ਸ਼ਰਮਾ ਦੀ ਪੇਸ਼ਕਾਰੀ ਤਹਿਤ ਗੀਤਕਾਰ ਕੇ ਡੀ  ਦੇ ਲਿਖੇ *ਜੱਟੀ ਤੇਰੀ* *ਦੇ ਇਸ ਰੋਮਾਂਟਿਕ ਗੀਤ ਦਾ ਅਭੀ ਜੱਸਲ ਵਲੋਂ ਤਿਆਰ ਕੀਤੇ ਵੀਡੀੳ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਿਸ ਦਾ ਮਨਮੋਹਕ ਸੰਗੀਤ ਕੈਪਟਨ ਜੀ ਵਲੋਂ ਤਿਆਰ ਕੀਤਾ ਗਿਆ ਹੈ ! ਵਿਸ਼ੇਸ਼ ਸਹਿਯੋਗ ਤਹਿਤ ਵਰਿੰਦਰ ਸੰਧੂ,ਪਵਨ ਸ਼ਰਮਾ (ਸੇਲਮੈਕ੍ਸ ਰੀਅਲ ਇਸਟੇਟ) ਅਤੇ ਬੌਬ ਦੋਸਾਂਝ  ਸਾਂਝਾ ਪੰਜਾਬ ਟੀਵੀ ਅਤੇ ਸ੍ਰੀਮਤੀ ਰਾਜ ਸ਼ਰਮਾ  ਦਾ ਸਪੈਸ਼ਲ ਧੰਨਵਾਦ ਕੀਤਾ ! ਗਾਇਕੀ ਵਿਚ ਉਸਤਾਦ ਧਾਰਨ ਕਰਨ ਨੂੰ ਜਯੋਤੀ ਸ਼ਰਮਾ ਪਰਮਾਤਮਾ ਵੱਲੋਂ ਮਿਲਿਆ ਗੌਡ ਗਿਫਟ ਅਤੇ ਸਕੂਲ, ਐਚ ਐੱਮ ਵੀ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਸਫ਼ਰ ਸ਼ੋਂਕ ਤਹਿਤ ਪ੍ਰੋਫੈਸ਼ਨ ਬਣ ਗਿਆ  ਸ਼ੋਲੇ ਗੀਤ ਗਾਉਣ ਦੇ ਨਾਲ-ਨਾਲ, ਡਿਊਟ ਗੀਤ ਜਲਦ ਮਾਰਕੀਟ ਵਿਚ ਆਉਣਗੇ 
            ਅੱਜ ਕੱਲ ਦੀ ਕੁਝ ਕਾਵਾਂ ਰੋਲੀ ਦੀ ਗਾਇਕੀ ਵਾਰੇ  ਜਯੋਤੀ ਸ਼ਰਮਾ ਨੇ ਕਿਹਾ ਕਿ ਸਰੋਤੇ ਚੰਗਾ ਸੁਨਣ, ਮਾੜੇ ਨੂੰ ਨਕਾਰ ਦੇਣ ਗੀਤਾਂ ਦਾ ਮੈਟਰ ਡੂੰਘੇ ਅਰਥਾਂ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ। ਗੀਤ ਸੰਗੀਤ ਸ਼ੋਰ ਸਰਾਬੇ ਵਾਲਾ ਨਾ ਹੋਵੇ ਕੰਨਾਂ ’ਚ ਰਸ ਘੋਲਣ ਵਾਲਾ ਅਤੇ ਪਰਿਵਾਰਿਕ ਹੋਵੇ। ’ਤੇ ਢੇਰ ਸਾਰੀਆਂ ਉਮੀਦਾਂ ਲਾਈ ਬੈਠੀ ਜਯੋਤੀ ਸ਼ਰਮਾ ਦਾ ਇਹ ਰੋਮਾਂਟਿਕ ਸਿੰਗਲ ਟ੍ਰੈਕ *ਜੱਟੀ ਤੇਰੀ* ਹੋਰ ਵੀ ਬੁਲੰਦੀਆਂ ਛੂਹੇ।
                                                           ਕਰਨਪ੍ਰੀਤ ਕਰਨ ਬਰਨਾਲਾ +91 - 9915785005

 

ਗੋਲਡ,ਚਾਂਦੀ  ਤੇ ਤਾਂਬੇ ਦੇ ਢੇਰਾਂ ਤਮਗੇ ਜਿੱਤ ਕੇ ਅੰਤਰਾਸ਼ਟਰੀ ਪੱਧਰ ਤੱਕ ਇੰਡੀਆ ਦਾ ਨਾਂ ਚਮਕਾਉਣ ਵਾਲੀ ਅਥਲੀਟ* ਸੁਖਜੀਤ ਕੌਰ*

ਮੈਡਲਾਂ ਤੇ ਸਰਟੀਫਿਕੇਟਾਂ ਦੀ ਭਰਮਾਰ**ਪਰ ਸਰਕਾਰਾਂ ਖਿਡਾਰੀਆਂ ਦੀ ਨਹੀਂ ਲੈਂਦੀਆਂ ਕੋਈ ਸਾਰ

                                                         2ਲੰਬੇ ਸਮੇਂ ਤੋਂ ਸਕੂਲ ਕਾਲਜ ਯੂਨੀਵਰਸਿਟੀ ਦੇ ਪੱਧਰ ਤੋਂ ਵੱਖ ਵੱਖ ਖੇਡਾਂ ਵਿੱਚ ਬੱਲੇ ਬੱਲੇ ਕਰਵਾਉਣ ਵਾਲੀ ਖਿਡਾਰਨ ਅਥਲੀਟ ਸੁਖਜੀਤ ਕੌਰ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਜਿਸਨੇਂ ਆਪਣੇ ਖੇਡ ਪ੍ਹਤਿਭਾ ਵਿੱਚ ਪੜਾਅ ਦਰ ਪੜਾਅ ਨਿਖਾਰ ਲਿਆਉਂਦਿਆਂ ਸੋਨਾ ਚਾਂਦੀ ਤੇ ਤਾਂਬੇ ਦੇ ਮੈਡਲਾਂ ਦੀਆਂ ਝੜੀਆਂ ਲਾ ਕੇ ਰੱਖ ਦਿੱਤੀਆਂ ਜਿਸ ਨੂੰ ਰਾਸ਼ਟਰੀ ਖੇਡ ਅਕੈਡਮੀ *ਖੇਲੋ ਇੰਡੀਆ* ਰਾਹੀਂ ਅਥਲੀਟ ਸੁਖਜੀਤ ਕੌਰ ਅੰਤਰਰਾਸਟਰੀ ਪੱਧਰ ਤੱਕ ਇੰਡੀਆ ਦਾ ਨਾਂ ਚਮਕਾਉਣ ਵਾਲੀਆਂ ਖਿਡਾਰਨਾਂ ਦੀ ਲੜੀ ਵਿੱਚ ਸ਼ਾਮਿਲ ਹੈ।
                                        ਪੰਜਾਬ ਦੇ ਜਿਲ੍ਹਾ ਬਰਨਾਲਾ ਵਿਖੇ ਪਿਤਾ ਸਰਦਾਰ ਅਵਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀ  ਲਾਡਲੀ ਧੀ ਸੁਖਜੀਤ ਕੌਰ ਐਮ.ਬੀ.ਏ  ਨੇਂ ਦੱਸਿਆ ਕਿ ਖੇਡਾਂ ਪ੍ਹਤੀ ਬਚਪਨ ਤੋਂ ਹੀ ਉਤਸ਼ਾਹ ਸੀ ਕਿ ਵੱਡੀ  ਹੋ ਕੇ ਅਥਲੀਟ ਹੀ ਬਨਣਾ ਹੈ ਜਿਸ ਦੇ ਮੱਧੇਨਜ਼ਰ ਘੰਟਿਆਂਬੱਧੀ ਗਰਾਉਂਡ ਵਿੱਚ ਤੇਜ ਦੌੜਾਕ ਬਨਣ ਦੀ ਪ੍ਹਬਲਇੱਛਾ ਸਮੇਤ ਹਾਈ ਜੰਪ, ਲੋਂਗ ਜੰਪ ਆਦਿ ਦੀ ਪ੍ਹੈਕਟਿਸ ਕਰਨੀ ਜਿਸ ਦੇ ਚੱਲਦਿਆਂ ਖੇਡਾਂ ਦੇ ਉਸਤਾਦ ਸਰਦਾਰ ਜਸਪ੍ਹੀਤ ਸਿੰਘ ਮੰਡੇਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲਾਂ ਇੰਟਰ- ਡਿਸਟਿਕ  ਅਤੇ ਚੰਡੀਗੜ੍ਹ ਚ ਕਰਵਾਏ ਮੁਕਾਬਲਿਆਂ ਵਿੱਚ ਚਾਂਦੀ ਦਾ ਮੈਡਲ ਅਤੇ ਸਾਲ 2018 ਚ ਅੰਤਰਰਾਸਟਰੀ ਪੱਧਰ ਤੇ ਮਲੇਸੀਆ ਦੇ ਸ਼ਹਿਰ ਪਨਾਂਗ ਵਿੱਚ ਹੋਈਆਂ ਖੇਡਾਂ ਵਿੱਚ ਹਾਈ ਜੰਪ ਚ ਚਾਂਦੀ  ਦੇ ਮੈਡਲ ਹਾਸਿਲ ਕੀਤੇ । ਇਸੇ ਵਰ੍ਹੇ ਹੀ ਇੰਡੋ -ਬੰਗਲਾਦੇਸ ਰਾਹੀਂ ਹੋਈਆਂ ਦਿੱਲੀ ਦੇ ਨਹਿਰੂ ਸਟੇਡੀਅਮ ਚ ਖੇਡਾਂ ਦੇ *ਹਾਈ ਜੰਪ* ਵਿੱਚੋਂ ਵੀ ਗੋਲਡ ਮੈਡਲ ਹਾਸਿਲ ਕੀਤਾ। ਦਿੱਲੀ ਦੀ ਨਾਮੀ ਖੇਡ ਸ਼ੰਸਥਾ ਅਤੇ ਯੂਥ ਨੂੰ ਪ੍ਹਮੋਟ ਕਰਦੀ *ਖੇਲੋ ਇੰਡੀਆ* 2019 ਰਾਹੀਂ ਹਾਈ ਜੰਪ ਚ ਗੋਲਡ.ਦੌੜ ਚ ਸਿਲਵਰ ਮੈਡਲ ਹਾਸਿਲ ਕੀਤਾ। ਜਿਸ ਦੇ ਚੱਲਦਿਆਂ ਜਿਲ੍ਹਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਬਰਨਾਲਾ ਤੋਂ ਵਿਧਾਇਕ  ਗੁਰਮੀਤ ਮੀਤ ਹੇਅਰ ਸਮੇਤ ਸ਼ਹਿਰ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਲੰਘੇ ਵਰ੍ਹੇ 2020 ਚ ਜਿਲ੍ਹਾ ਸੰਗਰੂਰ ਚ ਮੈਰਾਥਨ ਚ ਖੇਡ ਮੰਤਰੀ  ਰਾਣਾ ਗੁਰਮੀਤ ਸਿੰਘ ਸੋਢੀ  ਦੀ ਰਹਿਨੁਮਾਈ ਹੇਠ ਕਰਵਾਈ  ਮੈਰਾਥਨ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਹੱਥੋਂ ਚਾਂਦੀ ਦਾਂ ਤਮਗਾ ਪ੍ਹਾਪਤ ਕਰਨ ਉਪਰੰਤ ਸਟੇਟ ਲੈਬਲ ਤੇ ਖੇਡਦਿਆਂ ਕਈ ਤਮਗੇ ਜਿੱਤੇ ਪਰੰਤੂ ਦਿਲ ਵਿੱਚ ਹਮੇਸਾਂ ਕੱਝ ਵੱਡਾ ਕਰਨ ਦੀ ਰੀਝ ਅਤੇ ਅੰਤਰਰਾਸਟਰੀ ਖਿਡਾਰਨ ਬਨਣ ਦੀ ਚਾਹਤ ਨੇਂ ਵੱਖ ਵੱਖ ਖੇਡ ਫੈਡਰੇਸਨਾਂ ਰਾਹੀਂ ਖੇਡਾਂ ਨੂੰ ਜੀਵਨ ਦਾ ਅਧਾਰ ਬਣਾ ਕੇ ਪ੍ਹੈਕਟਿਸ ਜਾਰੀ ਰੱਖੀ। ਪਰਿਵਾਰ ਵੱਲੋਂ ਸਦਾ ਹੀ ਮਾਤਾ ਪਿਤਾ ਤੇ ਭਰਾ ਦੀ ਅੱਗੇ ਵਧਣ ਦੀ ਸਪੋਟ ਨੇਂ ਹਮੇਸਾਂ ਮੈਨੂੰ ਹੋਸਲਾਂ ਦਿੱਤਾ     
                                                   ਉਨ੍ਹਾਂ ਸਰਕਾਰਾਂ ਵੱਲੋਂ ਖਿਡਾਰੀਆਂ ਦੀ ਕੀਤੀ ਜਾਂਦੀ ਅਣਦੇਖੀ ਸਬੰਧੀ ਗੱਲ ਕਰਦਿਆਂ ਕਿਹਾ ਕਿ ਖਿਡਾਰੀਆਂ ਲਈ  ਲੋੜੀਂਦੇ ਗਰਾਉਂਡ ਜਾਂ ਚੰਗੇ ਕੋਚਾਂ ਦੇ ਪ੍ਹਬੰਧਾਂ ਦਾ ਨਾਂ ਹੋਣਾਂ ਵੱਡੀ ਘਾਟ ਹੈ ਅਤੇ ਸਰਕਾਰਾਂ ਵੱਲੋਂ ਪ੍ਹਤਿਭਾਵਾਨ ਖਿਡਾਰੀਆਂ ਦੀ ਕੋਈ ਸਾਰ ਨਾਂ ਲੈਣਾਂ ਹੀ ਖੇਡਾਂ ਚ ਮਾੜੇ ਪ੍ਹਦਰਸਨ ਦਾ ਸੇਹਰਾ ਬੱਝਦਾ ਹੈ ਜੇਕਰ ਚੰਗੇ ਕੋਚਾਂ ਰਾਹੀਂ ਟ੍ਹੇਨਿਗ ਦੇ ਕੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕੇ ਪ੍ਹਦਾਨ ਕਰਕੇ ਖਿਡਾਰੀਆਂ ਨੂੰ ਉਤਸਾਹਿਤ ਕੀਤਾ ਜਾਵੇ ਤਾਂ ਆਮ ਸਹਿਰਾਂ ਜਾਂ ਪਿੰਡਾਂ ਵਿੱਚੋਂ ਰਾਸਟਰੀ -ਅੰਤਰਰਾਸਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਖਿਡਾਰੀਆਂ ਲਈ ਰੁਜਗਾਰ ਦੇ ਨਾਂਮਾਤਰ ਮੌਕੇ ਅਤ ੇਆਪਣੇ ਨਿੱਜੀ ਖਰਚਿਆਂ ਕਾਰਣ ਖਿਡਾਰੀਆਂ ਦੇ ਚਾਵਾਂ ਨੂੰ ਜਿੰਦਰੇ ਲੱਗੇ ਪਏ ਹਨ। ਮੈਂ ਖੁਦ ਐਮ.ਬੀ.ਏ  ਉਪਰੰਤ ਇੱਕ ਨਿੱਜੀ ਬੈਂਕ ਵਿੱਚ ਨੌਕਰੀ ਕਰਕੇ ਆਪਣੀ ਖੇਡ ਪ੍ਹਤਿਭਾ ਨੂੰ ਜਿਉਂਦਾ ਰੱਖ ਰਹੀ ਹਾਂ ਅਤੇ ਅਗਲੀਆਂ ਖੇਡਾਂ ਚ ਇੰਡੀਆ ਲਈ ਸੋਨ ਤਗਮਾ ਜਿੱਤਣ ਦੀ ਜਿੱਦ ਨੂੰ ਲੈ ਕੇ ਲਗਾਤਾਰ ਅਭਿਆਸ ਕਰ ਰਹੀ ਹਾਂ।  

ਕਰਨਪਰੀਤ ਧੰਦਰਾਲ ਬਰਨਾਲਾ
 ਮੋਬਾਇਲ -99157-85005