Kashmir-Singh-Gosal

ਜੂਨ ਚੁਰਾਸੀ 'ਚ ਖੁਦ ਅੱਖੀ ਦੇਖੇ ਹਲਾਤਾਂ ਕਰਕੇ ਸੀਨੇ ਤੇ ਲੱਗੇ ਗਹਿਰੇ ਜਖਮ ਅੱਜ ਵੀ ਉਸੇ ਤਰ੍ਹਾਂ ਰਿਸਕ ਰਿਹਾ - ਕਸ਼ਮੀਰ ਸਿੰਘ ਗੋਸਲ (ਪੈਰਿਸ)  


7 ਜੂਨ 84 ਨੂੰ ਰੇਡੀਓ ਤੇ ਦੂਰਦਰਸ਼ਨ ਟੀ ਵੀ ਉੱਪਰ ਵਾਰ ਵਾਰ ਇਹ ਖਬਰ ਦੁਹਰਾਈ ਜਾ ਰਹੀ ਸੀ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਸ਼ਹੀਦ ਹੋ ਗਏ, 'ਸ਼੍ਰੀ ਅਕਾਲ ਤਖਤ ਤੋਂ ਮਿਲਿਆ ਗੋਲੀਆਂ ਨਾਲ ਛੱਲਣੀ ਹੋਇਆ ਉਹਨਾ ਦਾ ਸਰੀਰ  ਵਿਖਾਇਆ ਜਾ ਰਿਹਾ ਸੀ।  ਇਹ ਸੁਣ ਕੇ ਇਕ ਵਾਰ ਅੱਖਾਂ ਅੱਗੇ ਹਨੇਰਾ ਛਾਂ ਗਿਆ ਅਤੇ ਪੂਰਾ ਸਰੀਰ ਸੁੰਨ ਹੋ ਗਿਆ। ਉਸ ਸਮੇਂ ਸਰਕਾਰ ਵੱਲੋਂ ਆਪਣੇ ਮੱਧਿਅਮ ਪ੍ਰਚਾਰ ਰਾਹੀ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਸਹੀ ਚਲ ਰਹੀ ਹੋਣ ਵਾਰੇ ਅਤੇ ਪੂਰਾ ਕੰਪਲੈਕਸ ਸਹੀ ਸਲਾਮਤ ਹੋਣ ਵਾਰੇ ਵਾਰ ਵਾਰ ਝੂਠ ਬੋਲਿਆ ਜਾ ਰਿਹਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਕਾਇਮ  ਰੱਖਣ ਲਈ ਆਪਣੇ ਆਪ ਨੂੰ ਮਰਜੀਵੜੇ ਕਹਾਉਣ ਵਾਲੇ ਲੌਗੋਵਾਲ ਦੀ ਪੂਰੀ ਜੁੰਡਲੀ ਕਿਵੇਂ ਫੌਜ ਦੀਆ ਗੱਡੀਆਂ 'ਚ ਪੂਰੀ ਆਓ ਭਗਤ ਨਾਲ ਬੈਠ ਕੇ 'ਸ਼੍ਰੀ ਹਰਿਮੰਦਰ ਸਾਹਿਬ ਤੋ ਬਾਹਰ ਆ ਗਏ ਸਨ, ਜਿਸ ਵਾਰੇ ਸਾਰੇ ਜਗਤ ਦਾ ਬੱਚਾ ਬੱਚਾ ਚੰਗੀ ਤਰ੍ਹਾਂ ਜਾਣਦਾ ਹੈ, ਇਨ੍ਹਾਂ ਦੇ ਕਈ ਲੱਖ ਮਰਜੀਵੜਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਖੜੇ ਹੋਕੇ ਸੌਂਹ ਖਾਧੀ ਸੀ ਜਦੋ ਭਾਰਤੀ ਫੌਜ 'ਸ਼੍ਰੀ ਦਰਬਾਰ ਸਾਹਿਬ ਅੰਦਰ ਬੜੇ ਗੀ ਤਾਂ ਸਾਡੀਆਂ ਲਾਸ਼ਾਂ ਉਪਰ ਦੀ ਫੌਜ  ਲੱਘ ਕੇ ਅੱਗੇ ਜਾਵੇਗੀ। ਉਸ ਸਮੇ  ਇਹ ਸਾਰਾ ਖੂਨੀ ਵਰਤਾਰਾ ਸੁਣ ਕੇ ਦਿਲ ਬੇਚੈਨ ਰਹਿਣ ਲੱਗਾ। ਕਰਫਿਉ ਵਿੱਚ ਦੋ ਘੰਟੇ ਦੀ ਢਿੱਲ ਮਿਲਣ ਨਾਲ ਗੁਰਦੁਆਰਾ ਚਰਨ ਕੰਵਲ ਸਾਹਿਬ (ਬੰਗੇ) ਗਏ ਜਿਥੇ ਸਾਡੇ ਤਿੰਨ ਸਿੰਘ ਰਹਿੰਦੇ ਸਨ। ਇਥੇ ਵੀ ਧਾੜਵੀ ਫੌਜ ਆਈ ਗੁਰੂ ਘਰ ਦੇ ਵਜੀਰ ਅਤੇ ਸੇਵਾਦਾਰਾਂ ਸਮੇਤ ਸੱਭ ਨੂੰ  ਉਥੋਂ ਚੁੱਕ ਕੇ ਲੈ ਗਈ ਸੀ।  ਗੁਰਦੁਆਰਾ ਸਾਹਿਬ ਦੇ ਆਲੇ ਦੁਾਆਲੇ  ਵਿਰਾਨਗੀ ਵਿਰਾਨਗੀ ਦਿਸ ਰਹੀ ਸਾਰੇ ਪਾਸੇ ਫੌਜ ਆਪਣੀ ਧੌਂਸ ਜਿਤਾਅ ਰਹੀ ਸੀ। ਇਸ ਬੇਬਸੀ ਕਾਰਨ ਮੁੜ ਅਸੀ ਘਰ ਵਾਪਸ  ਆਏ ਤਾਂ ਫੌਜ ਨੇ ਆਪਣੀ ਦਹਿਸ਼ਤ ਪਾਉਣ ਲਈ ਪਿੰਡਾਂ ਵਿੱਚ  ਘੁੰਮਣ ਲਗੀ। ਭਾਰਤੀ ਹਕੂਮਤ ਦੇ ਕੀਤੇ ਜਾ ਰਹੇ ਇਸ ਘੋਰ ਪਾਪ ਵਿਰੁਧ 16 ਜੂਨ ਨੂੰ ਕਾਲੇ  ਦਿਨ ਵੱਜੋਂ ਹਰੇਕ ਗੁਰੂ ਘਰ ਵਿੱਚ ਦੀਵਾਨ ਸਜਾਉਣ ਅਤੇਂ  ਭਾਰਤ ਸਰਕਾਰ ਵਿਰੁੱਧ ਬੇਭਰੋਸਗੀ ਦੇ ਮਤੇ ਪਾਸ ਕਰਨ ਨੂੰ  ਉੱਪਰੋਂ ਆਖਿਆ ਗਿਆ।  ਇਸ ਦੌਰਾਨ ਪਿੰਡ ਦੇ ਨੌਜਵਾਨਾਂ ਦੇ ਰੋਂਹ ਭਰੇ ਇੱਕਠ ਚੋਂ ਸਰਕਾਰ ਝੋਲੀ ਚੁੱਕ  ਕਿਸੇ ਸ਼ਰਾਰਤੀ ਅਨਸਰ ਨੇ ਕਿਹਾ ਕਿ ਹੁਣ ਅੰਮਿਤਸਰ ਵਿੱਚ ਨੀਲੀਆਂ ਪੀਲੀਆਂ ਪੱਗਾਂ ਵਾਲੇ ਨਹੀਂ ਲੱਭਦੇ। ਉਸ ਦਾ ਇਹ ਮਾਰਿਆ ਮੇਹਣਾ ਸੱਪ ਦੇ ਡੰਗ ਵਾਂਗ ਮੇਰੇ ਮਨ ਤੇ ਲੱਗਾ। ਮੈਂ ਉਸ ਨੂੰ ਚੈਲੰਜ ਕੀਤਾ ਕਿ ਪਿੰਡੋ ਹੀ ਨੀਲੀ ਪੱਗ ਬੱਨ ਕੇ ਅੰਮਿਤਸਰ ਹੁਣੇ ਹੀ ਜਾਵਾਂਗਾ। ਉਸ ਵਕਤ ਸਾਰੇ ਮਿੱਤਰਾਂ ਸੱਜਣਾ ਨੇ ਰੋਕਿਆ ਨਾ ਜਾ ਪੰਜਾਬ ਦਾ ਚੱਪਾ ਚੱਪਾ ਫੌਜ ਦੀਆ ਸੰਗੀਨਾ ਦੀ ਛਾਂ ਹੇਠ ਘੇਰਿਆ ਹੋਇਆ ਹੈ ਪਰ ਸੀਨੇ ਲੱਗੇ ਛੇਕ ਦੀ ਬੇਚੈਨੀ ਕਰਕੇ ਮੈਂ 18 ਜੂਨ ਨੂੰ ਪਿੰਡੋਂ ਤੁਰ ਪਿਆ। ਥਾਂ ਥਾਂ ਨਾਕੇ ਲੱਗੇ ਸਨ ਹਰ ਸਿੱਖ ਦੇ ਮੰਨ ਦੀ ਪੀੜਾ ਉਸ ਦੇ ਚੇਹਰੇ ਤੋਂ ਪੜੀ ਜਾ ਸਕਦੀ। ਬੱਸਾਂ ਦੀ ਵਿਰਲੀ ਆਵਾ ਜਾਈ ਚੱਲ ਰਹੀ ਸੀ ਪਰ ਬੱਸ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੋਣ ਕਰਕੇ  ਕੋਈ ਕਿਸੇ ਨਾਲ ਬੋਲਚਾਲ ਨਹੀ ਰਿਹਾ ਸੀ। ਅੰਮਿਤਸਰ ਅੱਡੇ ਤੇ ਪੁੱਜਿਆ ਉਥੋ  ਟਾਂਗੇ ਤੇ ਬੈਠ ਕੇ  ਸ਼੍ਰੀ ਦਰਬਾਰ ਸਾਹਿਬ ਪਹੁੰਚਿਆ 'ਸਾਰਾ ਸ਼ਹਿਰ ਫੌਜ   ਅਤੇ ਅਰਧ ਸੈਨਿਕ ਬਲਾਂ ਦੀ ਦਹਿਸ਼ਤ ਹੇਠ ਜਕੜਿਆ ਹੋਇਆ ਸੀ। ਘੰਟਾ ਘਰ ਦੇ ਜੋੜਾ ਘਰ ਤੋਂ ਹੀ ਦਰਸ਼ਨ ਅਭਿਲਾਸ਼ੀ ਸੰਗਤਾਂ ਨੂੰ  ਵਾਪਿਸ ਮੋੜੀ ਜਾ ਰਹੇ ਸਨ।  ਸਿਰਫ ਸੰਗਤ ਲਈ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਦੀਦਾਰੇ ਬੰਦ ਸਨ ਬਾਕੀ ਉਚ ਅਧਿਕਾਰੀ ਆ ਜਾ ਸਕਦੇ ਸਨ। ਦੂਜੇ ਪਾਸੇ ਰੇਡੀਉ ਤੇ ਕੀਰਤਨ ਚਲ ਰਿਹਾ ਸੀ ਅਤੇ ਵਾਰ ਵਾਰ ਕਹਿ ਰਹੇ ਸਨ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਮਰਿਯਾਦਾ ਬਿਲਕੁਲ ਬਹਾਲ ਹੈ ਅਤੇ ਕੋਠਾ ਸਾਹਿਬ ਸੁਰਖਿਅਤ ਹਨ। ਅਸੀਂ ਆਲੇ ਦੁਆਲੇ ਤੋ ਪੁਛਿਆ ਕਦੋਂ ਕੁ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਖੁਲੇਗਾ ਅਗੋਂ ਹਰੇਕ ਬੰਦੇ ਨੇ ਬੇਬਸੀ ਜਤਾਈ।  ਗੁੱਸੇ ਤੇ ਦੁੱਖੀ ਮਨ ਨਾਲ ਵਾਪਿਸ ਬੱਸ ਅੱਡੇ ਤੇ ਆਏ ਪਿੰਡ ਆਉਣ ਨੂੰ ਜੀਅ ਨਾ ਕੀਤਾ। ਪ੍ਰੋਗਰਾਮ ਬਦਲ ਕੇ ਅਟਾਰੀ ਰਹਿੰਦੇ ਮਾਮੇ ਦੇ ਲੜਕੇ ਕੋਲ ਚਲਾ ਗਿਆ ਜੋ ਬੈਂਕ 'ਚ ਕੈਸ਼ੀਅਰ ਸੀ ਉਸਨੂੰ ਆਪਣੇ ਆਉਣ ਦਾ ਮਕਸਦ ਦੱਸਿਆ। ਅਸੀ ਸ਼੍ਰੀ ਦਰਬਾਰ ਸਾਹਿਬ ਖੁੱਲਣ ਦੀ ਉਡੀਕ ਕਰਨ ਲੱਗੇ ਇਸ ਦੋਰਾਨ ਮੈਂ ਬਾਬਾ ਬੁੱਢਾ ਜੀ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਤੇ ਚਰਨਾਂ 'ਚ ਅਰਦਾਸ ਕੀਤੀ ਕਿ ਜਿਥੇ ਤੁਸੀਂ ਬੈਠ ਕੇ ਸਰੋਵਰ ਦੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਹਾਨ ਸੇਵਾਵਾਂ ਕਰਦੇ ਤੇ ਕਰਾਉਦੇ ਰਹੇ ਹੋ ਅੱਜ ਉਥੇ ਭਾਰਤ ਦੀਆਂ ਨਪਾਕ ਫੌਜਾਂ ਕਬਜਾ ਕਰਕੇ ਸਿਖਾਂ ਦੀ ਅਣਖ ਅਤੇ ਗੈਰਤ ਨੂੰ ਚਿੜਾਂ ਰਹੀਆ ਹਨ। ਕਿਰਪਾ ਕਰਕੇ ਆਪਣੇ ਸਿਖਾਂ ਨੂੰ ਏਕਤਾ ਦਾ ਬੱਲ ਬਖਸ਼ੋ ਜਾਲਮਾਂ ਨੂੰ ਇਥੋਂ ਖਦੇੜਣ ਦੀ ਸਮਰਥਾ ਬਖਸ਼ਿਸ਼ ਕਰੋ ਜੀ। ਸਿੱਖ ਕੌਮ ਦੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਹਵੇਲੀ ਵੇਖੀ ਉਹਨਾ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਤੇ ਦੁੱਖ ਦੇ ਹੰਝੂ ਰੋਏ। ਮੰਨ 'ਚ ਉਬਾਲੇ ਆ ਰਹੇ ਸਨ ਜੇ ਡੋਗਰੇ 'ਤੇ ਤੇਜਾ ਸਿੰਉ ਵਰਗੇ ਗਦਾਰ ਨਾ ਹੁੰਦੇ ਤਾਂ ਕੌਮ ਨੂੰ ਅੱਜ ਆਹ ਦਿਨ ਨਾ ਦੇਖਣੇ ਪੈਂਦੇ। ਤਿਨਾਂ ਕੁ ਦਿਨਾ ਬਾਆਦ ਖਬਰ ਆਈ ਦਰਬਾਰ ਸਾਹਿਬ ਸੰਗਤਾਂ ਲਈ ਸਵੇਰੇ ਸ਼ਾਮ ਦੋ ਦੋ ਘੰਟੇ ਲਈ ਖੋਲ ਦਿੱਤਾ ਹੈ। ਸਵੇਰੇ ਅਟਾਰੀ ਤੋਂ ਸੱਚਖੰਡ  ਹਰਿਮੰਦਰ ਸਾਹਿਬ ਪਹੁੰਚਿਆ। ਹੌਲੀ ਹੌਲੀ ਅੰਦਰ ਆਏ ਪਰਕਰਮਾ ਨੂੰ ਸਿੱਖ ਫੌਜੀ ਸਾਫ ਕਰ ਰਹੇ ਸਨ। ਹਾਕਮ ਸ਼ਤਰੂ ਦੀ ਕਿੱਡੀ ਚਲਾਕੀ ਸੀ  ਜਿਹੜੇ ਫੌਜੀਆਂ ਨੇ ਜੁਲਮ ਢਾਹੇ ਸਨ ਉਹਨਾ ਦੀ ਥਾਂ ਤੇ ਸੰਗਤ ਨੂੰ ਦਿਖਾਉਣ ਲਈ ਕੰਪਲੈਕਸ ਅੰਦਰ ਸਿੱਖ ਫੌਜੀ ਲਾ ਦਿੱਤੇ ਸਨ।  ਪਰਕਰਮਾ 'ਚ ਆਉਦਿਆ ਹੀ ਸਾਰੇ ਜੁਲਮਾਂ ਦੀ ਅੱਖੀ ਦਾਸਤਾਨ ਦੇਖ ਕੇ ਖੂਨ ਖੋਲ ਰਿਹਾ ਤੇ ਖੂਨ ਦੇ ਅਥਰੂ ਬਹਿ ਤੁਰੇ ਸਾਰਾ ਸੀਨ ਦੇਖ ਕੇ ਦਿਲ ਦੁੱਖਾਂ ਤੇ ਉਦਾਸੀ ਨੇ ਘੇਰ ਲਿਆ ਕਿਉਂਕਿ ਸਾਰੇ ਪਾਸੇ ਖੂਨ ਨਾਲ ਲੱਥ ਪੱਥ ਕਪੜੇ ਅਜੇ ਉਵੇ ਹੀ ਪਏ ਸਨ, ਸਿੱਖ ਧਰਮ ਦੇ ਮੀਰੀ ਪੀਰੀ ਦੇ ਸਰਬ ਉਚ ਸੁਪਰੀਮ ਸ਼੍ਰੀਅਕਾਲ ਤਖਤ ਸਾਹਿਬ ਦਾ ਸਿਰਫ ਢਾਂਚਾ ਹੀ  ਖੜ੍ਹਾ ਸੀ ਬਾਕੀ ਸਾਰਾ ਤਾਂ ਟੈਕਾਂ ਤੋਪਾਂ ਦੇ ਬੰਬਾਂ ਨਾਲ ਢਾਹਿਆ ਪਿਆ ਸੀ ਉਧਰ ਨੇੜੇ ਕਿਸੇ ਨੂੰ ਜਾਣ ਨਹੀਂ ਦਿੰਦੇ ਸਨ ਆਲੇ ਦੁਆਲੇ ਕੰਡਿਆਂ ਵਾਲੀ ਤਾਰ ਲਾਈ ਹੋਈ ਸੀ ਇਥੇ ਬਹੁਤਾ ਚਿਰ ਖੜਨ ਵੀ ਨਹੀ ਦਿੰਦੇ ਸਨ। ਸੰਗਤਾਂ ਦੇ ਕਈ ਜੀਅ ਢਾਹੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਲਬੇ ਦੀ ਮਿੱਟੀ ਆਪਣੇ ਮੱਥੇ ਨੂੰ  ਲਾ ਰਹੇ ਸਨ, ਹੋ ਸਕਦਾ ਇਸ ਘੋਰ ਬੇਅਦਬੀ ਦਾ ਬਦਲਾ ਲੈਣ ਲਈ ਸਿੰਘ  ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੇ ਦਰਸਾਏ ਮਾਰਗ ਤੇ ਚੱਲਣ ਲਈ ਸੌਂਹ ਚੁੱਕ ਰਹੇ ਹੋਣ ਜਿਹਨਾਂ ਨੂੰ ਅੱਜ ਸਾਰਾ ਸਿੱਖ ਜਗਤ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ  ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਵਰਗੇ ਮਹਾਨ ਸੂਰਬੀਰ ਯੋਧਿਆਂ ਦੇ ਰੂਪ 'ਚ ਦੋ ਵਕਤ ਸਿਜਦਾ ਕਰ ਰਿਹਾ ਹੈ। ਸੰਗਤਾਂ ਸਰੋਵਰ ਵਿੱਚ ਇਸ਼ਨਾਨ ਨਹੀ ਕਰ ਸਕਦੀਆ ਸਨ ਸਰੋਵਰ ਦੇ ਜਲ ਦਾ ਰੰਗ ਵੀ ਬਦਲਿਆ ਪਿਆ ਸੀ। ਬੇਬੱਸ ਸੰਗਤਾਂ ਵਿੱਚ ਅਥਾਹ ਗੁੱਸਾ ਅਤੇ ਰੋਸ ਸੀ ਮੇਰੇ ਖਿਆਲ ਵਿੱਚ ਜਿਹੜਾ ਵੀ ਸਿੱਖ ਨੌਜਵਾਨ ਇਸ ਢੱਠੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਇਆ ਹੋਵੇਗਾ ਉਹ ਕਦੇ ਵੀ ਘਰ ਚੈਨ ਨਾਲ ਨਹੀ ਬੈਠਾ ਹੋਵੇਗਾ ਕਿਉਕਿ ਉਸਨੂੰ ਲੁਟਿਆ ਪੁਟਿਆ ਅਜਾਇਬ ਘਰ, ਪੁਰਾਤਨ ਗੁਰਇਤਿਹਾਸ ਤੇ ਗ੍ਰੰਥ, ਲਾਇਬਰੇਰੀ, ਛੱਣਨੀ ਕੀਤਾ ਅਕਾਲ  ਤਖਤ, ਥੰਮੀਆਂ ਨਾਲ ਖੜੀ ਕੀਤੀ ਦਰਸ਼ਨੀ ਡਿਉੜੀ, ਸ਼੍ਰੀ ਹਰਿਮੰਦਰ ਸਾਹਿਬ ਤੇ ਚਲਾਈਆਂ ਗੋਲੀਆ, ਸਰੋਵਰ ਦਾ ਹੋਇਆ ਸੁਰਖ ਪਾਣੀ, ਰਿਹਾਇਸ਼ੀ ਸਰਾਵਾਂ ਨੂੰ ਲਾਈਆਂ ਅੱਗਾਂ, ਅਣਗਿਣਤ ਸਿੰਘ ਸਿੰਘਣੀਆਂ ਬੱਚੇ ਬਜੁਰਗਾਂ ਦੀ ਲਾਸ਼ਾਂ,  'ਤੇ ਵੀਹਵੀਂ ਸਦੀ ਦੇ ਮਹਾਨ ਸਿੱਖ 'ਮਰਦੇ- ਮੁਜਾਹਿਦ, ਬਾਬਾ-ਏ-ਕੌਮ ਸ਼ਹੀਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ  ਸ਼ਹੀਦ ਭਾਈ ਅਮਰੀਕ ਸਿੰਘ  ਤੇ ਸਿੱਖ ਕੌਮ ਦੇ ਮਹਾਨ ਜਨਰਲ ਸਰਦਾਰ  ਸੁਬੇਗ ਸਿੰਘ ਸਮੇਤ  ਹੋਰ ਅਨੇਕਾਂ ਸਿੰਘਾਂ ਦੀਆਂ ਕੁਰਬਾਨੀਆਂ ਸਦਾ ਅੱਖਾਂ ਸਾਹਮਣੇ ਸਨਮੁੱਖ ਹਨ ਅਤੇ ਅੱਜ ਤੀਜੇ ਘੱਲੂਘਾਰੇ ਦੀ 36 ਵੀਂ ਸਲਾਨਾ ਵਰ੍ਹੇਗੰਢ ਤੇ ਸਮੂੰਹ ਸ਼ਹੀਦਾਂ ਨੂੰ ਕੋਟਿਨ ਕੋਟਿ ਕੋਟਿ ਵਾਰ ਸਿਜਦਾ ਕਰਦਾ ਹੋਇਆ  ਰੋਮ ਰੋਮ ਤੋ ਪ੍ਰਣਾਮ ਕਰਦਾ ਹਾਂ। ਮੈਂ ਇਸਾ ਸਾਰੇ ਵਰਤਾਰੇ ਦੀਆਂ ਖੂਨ ਨਾਲ  ਲੱਥ-ਪੱਥ ਯਾਦਾਂ ਚਾਰ ਪੰਜ ਦਿਨਾਂ ਬਾਆਦ ਪਿੰਡ ਲੈ ਕੇ ਪਹੁੰਚਿਆ ਸਾਡਾ ਛੋਟਾ ਜਿਹਾ ਪਿੰਡ ਆ ਸਾਰਿਆ ਨੂੰ ਪਤਾ ਲੱਗਾ ਸਾਰੇ ਗੁਰਦੁਆਰੇ ਸਾਹਿਬਾ ਦੇ ਸਾਹਮਣੇ ਇਕੱਠੇ ਹੋ ਗਏ। ਸਭ ਨੂੰ ਆਪਣੀ ਇਸ ਯਾਤਰਾ ਦੇ ਹਾਲ਼ਾਤ ਦੱਸੇ ਜਿਸ ਪਾਪੀ ਨੇ ਮੇਹਣਾ ਮਾਰਿਆ ਸੀ ਉਸ ਨੂੰ ਦੱਸਿਆ ਕਿ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੇ ਵਾਰਸ ਜਿਉਂਦੇ ਹਨ ਉਸ ਨੂੰ  ਇਹ ਵੀ ਦੱਸਿਆ  'ਸ਼੍ਰੀ ਅਕਾਲ ਤਖਤ ਤੇ ਹਮਲਾ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ।
ਗੁਰੂ ਪੰਥ ਦਾ ਨਿਮਾਣਾ ਸੇਵਾਦਾਰ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਸਿੱਖ ਫੈਡਰੇਸ਼ਨ ਫਰਾਂਸ ਦੇ ਪ੍ਰਧਾਨ
ਕਸ਼ਮੀਰ ਸਿੰਘ ਗੋਸਲ (ਪੈਰਿਸ)