Maqbool-Ahmad

ਈਦ-ਉਲ-ਫ਼ਿਤਰ ਤੇ ਵਿਸ਼ੇਸ਼ - ਚੋਧਰੀ ਮਕਬੂਲ ਅਹਿਮਦ

ਈਦ-ਉਲ-ਫ਼ਿਤਰ ਦਾ ਪਵਿਤ ਤਿਉਹਾਰ ਪੂਰੇ ਵਿਸ਼ਵ ਵਿੱਚ ਬੜੀ ਹੀ ਸ਼ਰਧਾ ਅਤੇ ਇਸਲਾਮੀ ਆਸਥਾ ਨਾਲ ਮਨਾਇਆ ਜਾ ਰਿਹਾ ਹੈ। ਈਦ ਦਾ ਸ਼ਾਬਦਿਕ ਅਰਥ ਹੈ ਖ਼ੁਸ਼ੀ । ਮਸਲਮਾਨ ਸਾਲ ਵਿੱਚ ਦੋ ਵਾਰ ਈਦ ਮਨਾਉਂਦੇ ਹਨ। ਇਕ ਈਦ-ਉਲ-ਫ਼ਿਤਰ ਜਿਸਨੂੰ ਸੇਂਵੀਆਂ ਵਾਲੀ ਈਦ ਵੀ ਕਹਿੰਦੇ ਹਨ ਅਤੇ ਦੂਜੀ ਈਦ ਈਦ-ਉਲ-ਜ਼ੋਹਾ ਜਿਸਨੂੰ ਕੁਰਬਾਨੀ ਦੀ ਈਦ ਕਿਹਾ ਜਾਂਦਾ ਹੈ। ਈਦ-ਉਲ-ਫ਼ਿਤਰ ਰਮਜ਼ਾਨ ਮਹੀਨੇ ਦੇ 29/30 ਰੋਜ਼ੇ ਸਮਾਪਤ ਹੋਣ ਤੇ ਬਤੋਰ ਸ਼ੁਕਰਾਨਾ ਮਨਾਈ ਜਾਂਦੀ ਹੈ। ਦੋਂਵੇ ਈਦਾਂ ਮਨੁਖ ਨੂੰ ਮਾਨਵ ਜਾਤਿ ਦੇ ਲਈ ਕੁਰਬਾਨੀ ਦੀ ਪ੍ਰੇਰਣਾ ਦਿੰਦੀ ਹੈ। ਈਦ-ਉਲ-ਫ਼ਿਤਰ ਦਾ ਸੰਬੰਧ ਰਮਜ਼ਾਨ ਤੋਂ ਹੈ । ਇਸੇ ਮਹੀਨੇ ਵਿੱਚ ਹੀ ਪਵਿੱਤਰ ਕੁਰਆਨੇ ਪਾਕ ਨੂੰ ਅਲਾਹ ਵਲੋਂ ਪੈਗ਼ੰਮਬਰ ਇਸਲਾਮ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਤੇ ਉਤਾਰਿਆ ਗਿਆ ਸੀ। ਇਸ ਮਹੀਨੇ ਮੁਸਲਮਾਨ ਰੋਜ਼ੇ ਰਖਦੇ ਹਨ ਅਤੇ ਪਵਿਤਰ ਕੁਰਆਨ ਨੂੰ ਵਿਸ਼ੇਸ਼ ਤੋਰ ਤੇ ਪੜਦੇ ਹਨ। ਚੰਗੇ ਕੰਮਾਂ ਵਲ ਧਿਆਨ ਦਿੰਦੇ ਹਨ। ਅਤੇ ਆਪਣਾ ਸਮਾਂ ਅਲਾਹ ਦੀ ਇਬਾਦਤ ਵਿੱਚ ਗੁਜ਼ਾਰਦੇ ਹਨ।
 ਈਦ ਦਾ ਫ਼ਲਸਫ਼ਾ ਚੰਗੇ ਕੰਮਾਂ ਦੇ ਬਦਲੇ ਆਪਣੀ ਖ਼ੁਸ਼ੀ ਪ੍ਰਗਟ ਕਰਨਾ ਹੈ। ਤਿਉਹਾਰ ਕੋਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਜ਼ਿੰਦਾ ਰਖਣ ਲਈ ਮਨਾਏ ਜਾਦੇ ਹਨ। ਈਦ ਦੀ ਨਮਾਜ਼ ਬਿਨਾਂ ਅਜ਼ਾਨ ਦੇ ਦੋ ਰਕਾਤ ਨਫ਼ਲ ਸ਼ੁਕਰਾਨੇ ਵਜੋਂ ਪੜੀ ਜਾਂਦੀ ਹੈ।
ਨਮਾਜ਼ ਈਦ ਅਦਾ ਕਰਨ ਤੋਂ ਪਹਿਲਾਂ ਨਹਾਉਣਾ ਅਤੇ ਵਜ਼ੂ ਕਰਨਾ ਜ਼ਰੂਰੀ ਹੈ।
ਈਦ ਦੀ ਨਮਾਜ਼ ਤੋਂ ਪਹਿਲਾਂ ਕੁਝ ਮਿਠਾ ਖਾਕੇ ਜਾਣਾ ਚਾਹੀਦਾ ਹੈ।
ਈਦ ਦੇ ਦਿਨ ਨਵੇਂ ਕਪੜੇ ਪਹਿਨਕੇ ਜਾਣਾ ਅਤੇ ਖ਼ੁਸ਼ਬੂ ਲਗਾਨਾ ਸੁਨੰਤ ਹੈ।
ਨਮਾਜ਼ ਈਦ ਦੇ ਬਾਅਦ ਖ਼ੁਤਬਾ ਈਦ ਪੜਿਆ ਜਾਂਦਾ ਹੈ। ਇਹ ਈਦ ਦਾ ਹੀ ਹਿਸਾ ਹੈ।
ਨਮਾਜ਼ ਦੇ ਬਾਅਦ ਗ਼ਰੀਬਾਂ ਨੂੰ ਦਾਨ ਦਿਤਾ ਜਾਣਾ ਚਾਹੀਦਾ ਹੈ।
ਈਦ ਦਾ ਦਿਨ ਅਲਾਹ ਦੀ ਇਬਾਦਤ ਕਰਨਾ ਅਤੇ ਉਸ ਦੀਆਂ ਦਾਤਾਂ ਦਾ ਸ਼ੁਕਰਾਣਾ ਅਦਾ ਕਰਨ ਦਾ ਦਿਨ ਹੈ।
ਈਦ ਦੇ ਦਿਨ ਰੋਜ਼ਾ ਨਹੀਂ ਰਖਣਾ ਚਾਹੀਦਾ।
ਈਦ ਦੇ ਦਿਨ ਆਪਣੇ ਰਿਸ਼ਤੇਦਾਰਾਂ, ਦੋਸਤਾਂ,ਗ਼ਰੀਬਾਂ, ਬਿਮਾਰਾਂ ਅਤੇ ਯਤੀਮਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਨਾ ਅਤੇ ਉਨਾਂ ਦੀਆਂ ਖ਼ੁਸ਼ਿਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਛੋਟੇ ਬਚਿਆਂ ਨੂੰ ਈਦੀ ਦੇਣੀ ਚਾਹੀਦੀ ਹੈ। ਇਸ ਈਦੀ ਦੇ ਲਈ ਉਹ ਹਕਦਾਰ ਹਨ।
ਈਦ ਦੀ ਨਮਾਜ਼ ਈਦਗਾਹ ਵਿੱਚ ਜਾਂ ਆਪਣੇ ਘਰ ਤੋਂ ਦੂਰ ਖੁਲੇ ਸਥਾਨ ਤੇ ਜਾਕੇ ਇਕਠੇ ਅਦਾ ਕਰਨੀ ਚਾਹੀਦੀ ਹੈ।ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਈਦ ਦੀ ਨਮਾਜ਼ ਪੜਨ ਜਾਂਦੇ ਅਤੇ ਵਾਪਿਸੀ ਵੇਲੇ ਦੂਜੇ ਰਾਸਤੇ ਤੋਂ ਵਾਪਿਸ ਆਉਂਦੇ ਤਾਕਿ ਉਹ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਈਦ ਮਿਲ ਸਕਣ।
ਈਦ ਦਾ ਚੰਦ ਨਜ਼ਰ ਆਉਣ ਤੇ ਅਗਲੇ ਦਿਨ ਨਮਾਜ਼ ਈਦ ਅਦਾ ਕੀਤੀ ਜਾਂਦੀ ਹੈ।
ਈਦ ਦੇ ਦਿਨ ਜੇ ਕਿਸੇ ਕੋਲ ਨਵੇਂ ਕਪੜੇ ਨਾ ਹੋਣ ਤਾਂ ਹਾਲਾਤ ਮੁਤਾਬਿਕ ਕਪੜੇ ਪਹਿਨੇ ਜਾ ਸਕਦੇ ਹਨ।
ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦਾ ਕਥਨ ਹੈ ਕਿ ਜੋ ਵਿਅਕਤੀ ਈਦ ਦੀ ਰਾਤ ਵਿੱਚ ਇਬਾਦਤ ਕਰੇਗਾ ਉਸਦਾ ਦਿਲ ਹਮੇਸ਼ਾ ਲਈ ਜ਼ਿੰਦਾ ਕਰ ਦਿਤਾ ਜਾਵੇਗਾ। ਉਸਦਾ ਦਿਲ ਉਸ ਸਮੇਂ ਨਹੀਂ ਮਰੇਗਾ ਜਦ ਸਾਰੀ ਦੁਨਿਆ ਦੇ ਦਿਲ ਮਰ ਜਾਣਗੇ।
ਈਦ ਦੀ ਖ਼ੁਸ਼ੀ ਦਾ ਉਹੀ ਹਕਦਾਰ ਹੋ ਸਕਦਾ ਹੈ ਜੋ ਇਸਲਾਮੀ ਸਿਖਿਆਂਵਾ ਅਨੁਸਾਰ ਆਪਣੇ ਆਪਨੂੰ ਢਾਲਦਾ ਹੈ।ਸੰਸਥਾਪਕ ਮੁਸਲਿਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਦਾ ਕਥਨ ਹੈ ਕਿ ਸਚੀ ਈਦ ਉਦੋਂ ਹੋ ਸਕਦੀ ਹੈ ਜਦ ਆਪ ਗ਼ਰੀਬਾਂ ਨਾਲ ਈਦ ਮਨਾਉਗੇ। ਫ਼ਿਰ ਖ਼ੁਦ ਆਪਣੀ ਈਦ ਮਨਾਉਣਗੇ। ਗ਼ਰੀਬਾਂ ਦੇ ਦੁਖ ਦਰਦ ਵਿੱਚ ਸ਼ਾਮਿਲ ਹੋਣਾ ਹੀ ਈਦ ਦੀ ਸਚੀ ਖ਼ੁਸ਼ੀ ਹੈ।
ਈਦ ਦੇ ਦਿਨ ਸਵਾਦਿਸ਼ਟ ਅਤੇ ਮਿਠੇ ਪਕਵਾਨ ਬਣਾਏ ਜਾਂਦੇ ਹਨ
ਈਦ ਤੋਂ ਪਹਿਲਾਂ ਇਕ ਜ਼ਰੂਰੀ ਫ਼ਰਜ਼
ਸਾਰੇ ਮੁਸਲਮਾਨਾਂ ਤੇ ਫ਼ਰਜ਼ ਹੈ ਕਿ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਹ ਗ਼ਰੀਬਾਂ ਅਤੇ ਮਸਕੀਨਾਂ ਲਈ ਜੋ ਇਸ ਖ਼ੁਸ਼ੀ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਹਨ ਫ਼ਿਤਰਾਨਾ ਅਦਾ ਕਰਨ। ਇਹ ਫ਼ਿਤਰਾਨਾ ਢਾਈ ਕਿਲੋ ਅਨਾਜ ਦੇ ਬਰਾਬਰ ਜਾਂ ਇਸਦੀ ਕੀਮਤ ਵਜੋਂ ਅਦਾ ਕਰਨਾ ਚਾਹੀਦਾ ਹੈ। ਇਹ ਪੈਸਾ ਉਨਾਂ ਗ਼ਰੀਬਾਂ ਅਤੇ ਮਸਕੀਨਾਂ ਵਿੱਚ ਵੰਡਿਆਂ ਜਾਂਦਾ ਹੈ । ਇਸੇ ਪ੍ਰਕਾਰ ਸੋਨੇ ਚਾਂਦੀ ਲਈ ਜ਼ਕਾਤ ਦੇਣੀ ਚਾਹੀਦੀ ਹੈ।
ਈਦ-ਉਲ-ਫ਼ਿਤਰ ਦੇ ਪਵਿਤਰ ਮੋਕੇ ਤੇ ਦੇਸ਼ ਵਾਸਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ।

ਲੇਖਕ:ਚੋਧਰੀ ਮਕਬੂਲ ਅਹਿਮਦ 9988489365

ਪਵਿਤਰ ਰਮਜ਼ਾਨੁਲ ਮੁਬਾਰਕ ਤੇ ਵਿਸ਼ੇਸ਼ ਲੇਖ: ਲੇਖਕ ਚੋਧਰੀ ਮਕਬੂਲ ਅਹਿਮਦ ਜਰਨਾਲਿਸਟ ਕਾਦੀਆਂ - ਮਕਬੂਲ ਅਹਿਮਦ

ਪਵਿਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁਕਾ ਹੈ। ਕੁਰਆਨੇ ਪਾਕ ਇਸੇ ਪਵਿਤਰ ਮਹੀਨੇ ਵਿੱਚ ਖ਼ੁਦਾ ਵਲੋ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਤੇ ਉਤਾਰਿਆ ਗਿਆ ਸੀ । ਅਲਾਹ ਨੇ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਨੂੰ ਦੁਨਿਆ ਦੇ ਮਾਰਗ ਦਰਸ਼ਨ ਲਈ ਇਸ ਦੁਨਿਆ ਵਿੱਚ ਭੇਜਿਆ। ਰਮਜ਼ਾਨ ਦਾ ਮਹੀਨਾ ਰਹਿਮਤਾਂ ਅਤੇ ਬਰਕਤਾਂ ਦਾ ਮਹੀਨਾ ਹੈ। ਇਸ ਮਹੀਨੇ ਜਨਤ ਦੇ ਦਰਵਾਜੇ ਖੋਲੇ ਜਾਂਦੇ ਹਨ ਅਤੇ ਨਰਕ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਹਨ। ਸ਼ੈਤਾਨ ਨੂੰ ਕੈਦ ਕਰ ਦਿਤਾ ਜਾਂਦਾ ਹੈ। ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦਾ ਕਥਨ ਹੈ ਕਿ ਨੇਕੀ ਅਤੇ ਇਮਾਨਦਾਰੀ ਤੇ ਕਾਇਮ ਰਹਿੰਦੇ ਹੋਏ ਇਸ ਮਹੀਨੇ ਇਬਾਦਤ ਵੱਲ ਵਿਸ਼ੇਸ਼ ਧਿਆਨ ਦਿਤਾ ਜਾਵੇ, ਰੋਜ਼ੇ ਰਖੇ ਜਾਣ, ਨਮਾਜਾਂ ਪੜੀ ਜਾਣ, ਇਸ ਤਰ੍ਹਾਂ ਜਿਥੇ ਸਾਡੇ ਅੰਦਰ ਨੇਕ ਪਾਕ ਤਬਦੀਲੀ ਪੈਦਾ ਹੁੰਦੀ ਹੈ, ਇਨਸਾਨ ਹਰ ਪ੍ਰਕਾਰ ਦੀ ਬੁਰਾਈ ਤੋਂ ਬਚਿਆ ਰਹਿੰਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਰੋਜ਼ੇ ਨੂੰ ਸ਼ਰੀਰ ਦੀ ਜ਼ਕਾਤ ਕਿਹਾ ਹੈ । ਇਹ ਰੋਜ਼ੇ ਖ਼ੁਦਾ ਨੂੰ ਖ਼ੁਸ਼ ਕਰਨ ਲਈ ਰਖੇ ਜਾਂਦੇ ਹਨ। ਇਨ੍ਹਾਂ ਰੋਜ਼ਿਆਂ ਦਾ ਕਾਫ਼ੀ ਮੈਡੀਕਲੀ ਮਹਤੱਵ ਵੀ ਹੈ। ਅਸੀਂ ਸਾਰਾ ਸਾਲ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ। ਪਰ ਜਦੋਂ ਰੋਜ਼ੇ ਆਂਉਂਦੇ ਹਨ ਤਾਂ ਪੂਰਾ ਇਕ ਮਹੀਨਾ ਪੇਟ ਨੂੰ ਜਿਥੇ ਆਰਾਮ ਮਿਲਦਾ ਹੈ ਰੋਜ਼ੇ ਰਖਣ ਕਾਰਨ ਸਾਡੇ ਅੰਦਰ ਦਾ ਸਿਸਟਮ ਵੀ ਤੰਦਰੁਸਤ ਰਹਿੰਦਾ ਹੈ। ਕਈ ઠਤਰਾਂ ਦੀਆਂ ਬਿਮਾਰਿਆਂ ਤੋਂ ਬਚਿਆ ਜਾ ਸਕਦਾ ਹੈ। ਰਮਜ਼ਾਨ ਵਿੱਚ ਜਦੋਂ ਇਨਸਾਨ ਰੋਜ਼ੇ ਵਿੱਚ ਹੁੰਦਾ ਹੈ ਤਾਂ ਹਰ ਪ੍ਰਕਾਰ ਦੇ ਲੜਾਈ ਝਗੜੇ ਤੋਂ ਬਚਿਆ ਰਹਿੰਦਾ ਹੈ। ਜੇ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਰੋਜੇਥਦਾਰ ਕਹਿੰਦਾ ਹੈ ਕਿ ਮੈਂ ਝਗੜਾ ਨਹੀਂ ਕਰ ਸਕਦਾ ਕਿਉਂਕਿ ਮੈਂ ਰੋਜ਼ੇ ਵਿੱਚ ਹਾਂ। ਰੋਜ਼ੇ ਰਖਣ ਨਾਲ ਸਹਨਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ। ਜੋ ਮੁਸਲਮਾਨ ਇਸ ਮਹੀਨੇ ਦਾ ਫ਼ਾਇਦਾ ਨਹੀਂ ਉਠਾਂਉਂਦਾ ਉਹ ਬੜਾ ਹੀ ਬਦਕਿਸਮਤ ਇਨਸਾਨ ਹੈ। ਇਹ ਪਾਕ ਮਹੀਨੇ ਪੂਰੇ ਸਾਲ ਵਿੱਚ ਇਕ ਵਾਰ ਹੀ ਆਉਂਦਾ ਹੈ। ਇਸ ਲਈ ਜੋ ਵਿਅਕਤੀ ਇਸ ਮਹੀਨੇ ਵਿੱਚ ਨੇਕੀ ਪੈਦਾ ਨਹੀਂ ਕਰਦਾ ਅਤੇ ਆਪਣੇ ਪਾਪ ਨਹੀਂ ਬਖ਼ਸ਼ਵਾਂਉਂਦਾ ਉਹ ਵਿਅਕਤੀ ਬੜਾ ਹੀ ਬਦਕਿਸਮਤ ਹੁੰਦਾ ਹੈ। ਰੋਜ਼ੇ ਦਾ ਮਕਸਦ ਮਨੁਖ ਨੂੰ ਬੁਰਾਈ ਤੋਂ ਰੋਕਣਾ ਹੁੰਦਾ ਹੈ। ਪਵਿਤੱਰ ਕੁਰਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਹੀਨੇ ਕੁਰਆਨੇ ਪਾਕ ਨੂੰ ਸਭ ਤੋਂ ਜ਼ਿਆਦਾ ਪੜਨਾਂ ਅਤੇ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਤੇ ਦਰੂਦ ਭੇਜਣਾ ਚਾਹੀਦਾ ਹੈ। ਰੋਜ਼ੇ ਰਖਣ ਨਾਲ ਮਨੁਖ ਅੰਦਰ ਮੁਸ਼ਕਿਲਾਂ ਬਰਦਾਸ਼ਤ ਕਰਨ ਅਤੇ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਹੁੰਦਾ ਹੈ। ਭੁਖੇ ਪਿਆਸੇ, ਬੇਬਸ, ਲਾਚਾਰ ਬੇਸਹਾਰਾ ਅਤੇ ਗ਼ਰੀਬਾਂ ਦੇ ਪ੍ਰਤਿ ਸਦਭਾਵਨਾ ਦਾ ਜਜ਼ਬਾ ਪੈਦਾ ਹੁੰਦਾ ਹੈ। ਰੋਜ਼ੇ ਰਖਣ ਨਾਲ ਕਈ ਪ੍ਰਕਾਰ ਦੀਆਂ ਬਿਮਾਰਿਆਂ ਤੋਂ ਛੁਟਕਾਰਾ ਹਾਸਿਲ ਹੋ ਜਾਂਦਾ ਹੈ। ਜਿਗਰ ਦੀ ਬਿਮਾਰਿਆਂ, ਜੋੜਾਂ ਦਾ ਦਰਦ ਵਰਗੀ ਬਿਮਾਰਿਆਂ ਤੋਂ ਰੋਜ਼ੇ ਰਖਣ ਕਾਰਨ ਆਰਾਮ ਮਿਲਦਾ ਹੈ। ਸ਼ਰੀਰ ਵਿੱਚੋਂ ਗ਼ੈਰ ਜ਼ਰੂਰੀ ਤਤ ਬਾਹਰ ਆ ਜਾਂਦੇ ਹਨ। ਇਸ ਲਈ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਨੇ ਰੋਜ਼ੇ ਨੂੰ ਸ਼ਰੀਰ ਦੀ ਜ਼ਕਾਤ ਕਿਹਾ ਹੈ। ਰੋਜ਼ੇ ਮਰੀਜ਼ਾਂ ਨੂੰ ਗਰਭਵਤੀ ਮਹਿਲਾਂਵਾ ਨੂੰ ਅਤੇ ਬਚਿਆਂ ਲਈ ਮਾਫ਼ ਹਨ। ਇਸੇ ਪ੍ਰਕਾਰ ਜੇ ਕੋਈ ਸਫ਼ਰ ਤੇ ਹੋਵੇ ਤਾਂ ਵੀ ਰੋਜ਼ੇ ਰਖਣ ਦੀ ਛੁਟ ਹਾਸਿਲ ਹੈ। ਪਰ ਜਾਣ ਬੁਝਕੇ ਰੋਜ਼ੇ ਨਾ ਰਖਣਾ ਗੁਨਾਹ ਹੈ। ਜੇ ਕਿਸੇ ਦੀ ਕਿਸੇ ਕਾਰਣ ਰੋਜ਼ੇ ਛੁਟ ਜਾਂਦੇ ਹਨ ਤਾਂ ਬਾਅਦ ਵਿੱਚ ਰੋਜ਼ੇ ਪੂਰੇ ਕੀਤੇ ਜਾ ਸਕਦੇ ਹਨ। ਪਵਿਤਰ ਰਮਜ਼ਾਨ ਦੇ ਸ਼ੁਰੂ ਹੋਣ ਤੇ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਹੋਵੇ।