ਗ਼ਜ਼ਲ - ਨਿਸ਼ਾਨ ਸਿੰਘ
ਚਾਰ ਚੁਫੇਰੇ ਮੱਚੀ ਹਾਲ ਦੁਹਾਈ ਹੈ।
ਬੇਰੁਜ਼ਗਾਰੀ ਵਾਂਗ ਸੁਨਾਮੀ ਆਈ ਹੈ।
ਝੁੱਗੀ ਦੀ ਦੌਲਤ ਜਾ ਮਹਿਲੀਂ ਲੱਗ ਰਹੀ,
ਠੱਗਾਂ ਨੀਤੀ ਘੜ ਕੇ ਲੁੱਟ ਮਚਾਈ ਹੈ।
ਅੰਨ ਉਗਾਕੇ ਮੁਲਕ ਚ ਜਿਸ ਭੰਡਾਰ ਭਰੇ,
ਉਹ ਧਰਤੀ ਦਾ ਪੁੱਤਰ ਤਾਂ ਕਰਜ਼ਾਈ ਹੈ।
ਕਲੀਆਂ ਖਿੜਨੇ ਤੋਂ ਪਹਿਲਾਂ ਮੁਰਝਾ ਜਾਵਣ,
ਵਹਿਸ਼ੀ ਕਾਤਲ ਰੁੱਤ ਬਸੰਤ ਮੁਕਾਈ ਹੈ।
ਧਰਮਾਂ ਦੇ ਵਿਚ ਨਫ਼ਰਤ ਦੀ ਦੀਵਾਰ ਬਣਾ ,
ਮਾਨਵਤਾ ਦੀ ਜਾਂਦੀ ਰੱਤ ਵਹਾਈ ਹੈ।
ਜਾਗੋ ਲੋਕੋ ਸਮਝੋ ਲੂੰਬੜ ਚਾਲਾਂ ਨੂੰ,
ਹਾਕਮ ਨੇ ਧੱਕੇਸਾਹੀ ਅਪਣਾਈ ਹੈ।
ਆਓ ਸਾਰੇ ਏਕਾ ਕਰਕੇ ਚੱਲੀਏ ,
ਫਿਰ ਜੁਲਮਾਂ ਦੀ ਜਾਣੀ ਹੋਂਦ ਮਿਟਾਈ ਹੈ।
ਨਿਸ਼ਾਨ ਸਿੰਘ
ਪਿੰਡ ਤੇ ਡਾਕ.:ਜੌੜਾ ਸਿੰਘਾ
ਜਿਲ੍ਹਾ : ਗੁਰਦਾਸਪੁਰ