Prabhdeep Singh Virdi

ਗਲਤ॥ - ਪ੍ਰੱਭਦੀਪ ਸਿੰਘ ਵਿਰਦੀ॥

ਕਦੇ ਕਦੇ ਜਿੰਦਗੀ ਚ ਅਜਿਹਾ ਟਾਈਮ ਵੀ ਆਉਂਦਾ ਕਿ ਸਾਨੂੰ ਨਾ ਚਾਹੁੰਦੇ ਵੀ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਜੋ ਸਾਡੇ ਆਪਣਿਆ ਦੇ ਹੀ ਖਿਲਾਫ ਹੋ ਜਾਂਦੇ ਨੇ॥ ਤੇ ਅਸੀ ਨਾ ਚਾਹੁੰਦੇ ਵੀ ਉਹ ਫੈਸਲੇ ਨੂੰ ਬਦਲ ਨਹੀਂ ਸਕਦੇ॥ ਤੇ ਆਪਣਿਆ ਦੀ ਨਜ਼ਰ ਵਿਚ ਮਾੜੇ ਵੱਜਣ ਲੱਗ ਜਾਂਦੇ ਆ॥ ਸੱਚ ਪੁਛੋ ਤਾਂ ਏਦੇ ਵਿਚ ਸਾਡਾ ਕਸੂਰ ਕੀ ਇਹੀ ਹੈ ਕਿ ਅਸੀ ਸੱਚ ਦਾ ਸਾਥ ਦਿਤਾ ਹੁੰਦਾ ਤੇ ਆਪਣੇ ਇਨਸਾਨ ਨੂੰ ਗਲਤ ਕਹਿਣ ਦੀ ਹਿਮਤ ਰੱਖੀ ਆ॥ ਇਹ ਕੋਈ ਨਵਾ ਦਸਤੂਰ ਹੀ ਆ ਬਹੁਤੇ ਏਥੇ ਆਪਣੇ ਤੇ ਜਦੋ ਗੱਲ ਆਉਂਦੀ ਹੈ ਤਾਂ ਉਦੋ ਸੁਆਰਥੀ ਹੋ ਜਾਂਦੇ ਨੇ॥ ਫੇਰ ਉਹਨਾਂ ਨੂੰ ਬਚਾਉਣ ਲਈ ਤਰਾਂ ਤਰਾਂ ਦੇ ਲਫਜ਼ਾ ਦੇ ਜਾਲ ਵਿਛਾਉਣੇ ਸ਼ੁਰੂ ਕਰ ਦਿੰਦੇ ਹਨ॥ ਜੋ ਕਿ ਉਹਨਾਂ ਦੇ ਚੇਹਰੇ ਤੇ ਵੀ ਸਾਫ ਜਾਹਿਰ ਹੁੰਦਾ ਕਿ ਉਹ ਗੱਲਾਂ ਚੋ ਗੱਲ ਬਣਾ ਕੇ ਸਹੀ ਗੱਲ ਤੇ ਆਉਣ ਤੋ ਕਤਰਾ ਰਹੇ ਨੇ॥ ਮੰਨ ਦੇ ਆ ਕੇ ਆਪਣਿਆ ਲਈ ਹਰ ਕੋਈ ਬੰਦਾ ਸੁਆਰਥੀ ਹੋ ਜਾਂਦਾ ਵਾ ਪਰ ਤੁਸੀ ਉਸ ਟਾਇਮ ਤਾਂ ਉਹਨਾਂ ਨੂੰ ਬਚਾ ਸਕਦੇ ਓ ਤੇ ਜਿਨਾਂ ਚਿਰ ਨਾਲ ਹੋ ਉਹਨਾਂ ਚਿਰ ਬਚਾ ਸਕਦੇ ਹੋ॥ ਸੋਚੋ ਕਿ ਇਹਦਾ ਕਰ ਕੇ ਤੁਸੀ ਉਹਦੇ ਗਲਤ ਨੂੰ ਬੜਾਵਾ ਦੇ ਰਹੇ ਹੋ ਜੋ ਕਿ ਅੱਗੇ ਜਾ ਕਿ ਉਹਨਾਂ ਨੂੰ ਫਿਰ ਦੋਬਾਰਾ ਗਲਤ ਕਰਨ ਲਈ ਪ੍ਰੇਰਿਤ ਕਰੂਗਾ॥ ਤਾਂ ਆਪਣਿਆ ਦੀ ਬਹਿਤਰੀ ਲਈ ਚੰਗਾ ਇਹੀ ਹੁੰਦਾ ਕਿ ਜਦੋ ਉਹ ਗਲਤ ਕਰਦਾ ਤਾਂ ਡੱਟ ਕੇ ਉਹਦਾ ਵਿਰੋਦ ਕਰੋ ਤਾਂ ਕਿ ਉਹ ਅੱਗੇ ਲਈ ਇਹ ਗੱਲ ਪੱਲੇ ਬੰਨ ਲਵੇ ਕਿ ਗਲਤ ਬੰਦੇ ਦਾ ਸਾਥ ਆਪਣੇ ਵੀ ਨਹੀਂ ਦਿੰਦੇ ਜੋ ਕੀਤਾ ਉਹ ਆਪ ਹੀ ਪੁਗਤਣਾ ਪਵੇਗਾ॥

ਪ੍ਰੱਭਦੀਪ ਸਿੰਘ ਵਿਰਦੀ॥

98724-47242